Monday, November 28, 2011
ਅਗਿਆਨਤਾ ਦਾ ਅੰਧਕਾਰ/ਗੁਰਦਿਆਲ ਸਿੰਘ
ਜੋ ਹਾਲ ਦੇਸ਼ ਦੀਆਂ ਅਨੇਕ ਹੋਰ ਵਿਕਾਸ ਯੋਜਨਾਵਾਂ ਦਾ ਹੈ, ਉਸ ਤੋਂ ਵਧੇਰੇ ਮਾੜਾ ਹਾਲ ਵਿਦਿਅਕ ਖੇਤਰ ਦਾ ਹੈ। ਯੋਜਨਾਵਾਂ ਬਣਦੀਆਂ ਹਨ, ਪਰ ਸਿਰੇ ਕੋਈ ਨਹੀਂ ਚੜ੍ਹਦੀ।
ਜਦੋਂ ਵੀਹਵੀ ਸਦੀ ਦੇ ਆਖਰੀ ਦਹਾਕੇ ਅਕਾਲੀ ਦਲ ਦੀ ਸਰਕਾਰ ਸੀ, ਉਦੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਹੱਥੀਂ ਕੰਮ ਕਰਨ ਦੀ ਆਦਤ ਪਾਉਣ ਲਈ ਕੁਝ ਦਸਤਕਾਰੀ, ਖੇਤੀ ਤੇ ਘਰੇਲੂ ਕੰਮਾਂ ਵਿੱਚ ਵਰਤੀ ਜਾਣ ਵਾਲੀ ਮਸ਼ੀਨਰੀ ਦੀ ਜਾਣਕਾਰੀ ਤੇ ਸਿਖਲਾਈ ਲਈ ਇਕ ਕਮੇਟੀ ਗਠਿਤ ਕੀਤੀ ਸੀ। ਪ੍ਰਸਿੱਧ ਵਿਦਵਾਨ ਤੇ ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਉਪ-ਕੁਲਪਤੀ ਡਾ. ਅਮਰੀਕ ਸਿੰਘ ਉਸ ਦੇ ਚੇਅਰਮੈਨ ਸਨ। ਵੱਖੋ-ਵੱਖਰੇ ਤਕਨੀਕੀ ਖੇਤਰਾਂ ਦੇ ਪੰਦਰਾਂ-ਸੋਲਾਂ ਮਾਹਰ ਵਿਗਿਆਨੀ ਉਸ ਕਮੇਟੀ ਵਿੱਚ ਸ਼ਾਮਲ ਕੀਤੇ ਗਏ ਸਨ। ਭਾਵੇਂ ਮੈਂ ਕੋਈ ਤਕਨੀਕੀ ਮਾਹਰ ਨਹੀਂ ਸਾਂ, ਪਰ ਫਿਰ ਵੀ ਉਨ੍ਹਾਂ ਮੈਨੂੰ ਸ਼ਾਮਲ ਕਰ ਲਿਆ ਸੀ। ਪਹਿਲੀ ਮੀਟਿੰਗ ਵਿੱਚ ਹੀ ਮੈਂ ਉਨ੍ਹਾਂ ਨੂੰ ਆਪਣੀ ਸ਼ਮੂਲੀਅਤ ਦਾ ਕਾਰਨ ਪੁੱਛਿਆ ਤਾਂ ਉਨ੍ਹਾਂ ਦਾ ਕਹਿਣਾ ਸੀ, ‘‘ਸਾਨੂੰ ਪੰਜਾਬ ਦੇ ਸਕੂਲਾਂ ਦੀ ਸਿੱਧੀ ਜਾਣਕਾਰੀ ਨਹੀਂ, ਇਸ ਲਈ ਤੇਰੇ ਕੋਲੋਂ ਜਾਣਕਾਰੀ ਮਿਲ ਸਕੇਗੀ ਤੇ ਉਸ ਅਨੁਸਾਰ ਕਾਰਗਰ ਰਿਪੋਰਟ ਤਿਆਰ ਕਰ ਸਕਾਂਗੇ।’’
ਕਮੇਟੀ ਦੀਆਂ ਕਈ ਮੀਟਿੰਗਾਂ ਹੋਈਆਂ ਤੇ ਅਖੀਰ ਪ੍ਰਾਇਮਰੀ ਜਮਾਤਾਂ ਤੋਂ ਸੀਨੀਅਰ ਸੈਕੰਡਰੀ ਸਕੂਲਾਂ ਤੱਕ ਲਈ ਬਹੁਤ ਹੀ ਕਾਰਗਰ ਰਿਪੋਰਟ ਤਿਆਰ ਹੋ ਗਈ। ਡਾ. ਅਮਰੀਕ ਸਿੰਘ ਨੇ ਬਹੁਤ ਮਿਹਨਤ ਕੀਤੀ ਸੀ, ਪਰ ਉਸ ਰਿਪੋਰਟ ਉਤੇ ਅਮਲ ਹੋਣਾ ਤਾਂ ਦੂਰ ਸਬੰਧਤ ਅਧਿਕਾਰੀਆਂ, ਤਕਨੀਕੀ ਸਿਖਲਾਈ ਵਿਭਾਗ ਤੇ ਵਿਦਿਆ ਮੰਤਰੀ ਤੱਕ, ਕਿਸੇ ਨੇ ਅੱਜ ਤੱਕ ਵੀ ਰਿਪੋਰਟ ਨਹੀਂ ਪੜ੍ਹੀ, ਜਦੋਂ ਕਿ ਉਸ ਦੀ 500 ਕਾਪੀ ਛਾਪ ਕੇ ਹਰ ਸਬੰਧਤ ਅਧਿਕਾਰੀ ਨੂੰ ਭੇਜੀ ਗਈ ਸੀ। ਦੋ ਕੁ ਸਾਲ ਬਾਅਦ ਸਬੰਧਤ ਮੰਤਰੀ ਨਾਲ ਅਚਾਨਕ ਕਿਸੇ ਸਮਾਗਮ ’ਤੇ ਮੁਲਾਕਾਤ ਹੋਈ ਤੇ ਰਿਪੋਰਟ ਬਾਰੇ ਵੀ ਜ਼ਿਕਰ ਹੋਇਆ, ਪਰ ਇਹ ਜਾਣਕਿ ਹੈਰਾਨੀ ਹੋਈ ਕਿ ਉਸ ਨੂੰ ਉਸ ਰਿਪੋਰਟ ਦੀ ਜਾਣਕਾਰੀ ਤੱਕ ਨਹੀਂ ਸੀ।
ਹੁਣ ਕੇਂਦਰੀ ਸਰਕਾਰ ਨੇ ‘ਵਿਦਿਆ ਦੇ ਅਧਿਕਾਰ’ ਦਾ ਬਿੱਲ ਪਾਸ ਕੀਤਾ ਹੈ ਤੇ ਛੇ ਤੋਂ ਚੌਦਾਂ ਸਾਲ ਦੇ ਹਰ ਬੱਚੇ ਨੂੰ ਪੜ੍ਹਨ ਦਾ ਅਧਿਕਾਰ ਦਿੱਤਾ ਹੈ। ਉਹਦੇ ਲਈ ਪ੍ਰਾਇਮਰੀ ਸਕੂਲਾਂ ਦੇ ਅਧਿਆਪਕਾਂ ਨੂੰ ਹਰ ਬੱਚੇ ਨੂੰ ਸਕੂਲ ਲਿਆਉਣ ਲਈ ਸੂਚੀਆਂ ਵੀ ਤਿਆਰ ਕਰਵਾਈਆਂ ਹਨ, ਪਰ ਸਕੂਲ ਆਉਣ ਵਾਲੇ ਬੱਚਿਆਂ ਦੀ ਗਿਣਤੀ 60-70 ਫੀਸਦੀ ਤੋਂ ਵਧੇਰੇ ਨਹੀਂ। ਉਂਜ ਰਜਿਸਟਰਾਂ ਵਿੱਚ ਨਾਂ ਸਭ ਦੇ ਦਰਜ ਕੀਤੇ ਗਏ ਹਨ। ਪਤਾ ਲੱਗਿਆ ਹੈ ਕਿ ਸਬੰਧਤ ਅਧਿਕਾਰੀਆਂ ਨੇ ਸਕੂਲਾਂ ਵਿੱਚ ਜ਼ੁਬਾਨੀ ਆਦੇਸ਼ ਦਿੱਤੇ ਹਨ, ‘‘ਕੋਈ ਬੱਚਾ ਸਕੂਲ ਆਵੇ ਜਾਂ ਨਾ ਪਰ ਫਰਜ਼ੀ ਹਾਜ਼ਰੀਆਂ ਲਾ ਕੇ ਹੁਕਮ ’ਤੇ ਅਮਲ ਕਰੀ ਜਾਉ-ਫੇਲ੍ਹ ਵੀ ਕਿਸੇ ਨੂੰ ਨਹੀਂ ਕਰਨਾ।’’ ਸੋ ਇਹ ਕਾਗਜ਼ੀ ਕਾਰਵਾਈ ਹੋ ਰਹੀ ਹੈ; ਨਿਰੀ ਪੰਜਾਬ ਵਿੱਚ ਹੀ ਨਹੀਂ, ਪੂਰੇ ਦੇਸ਼ ਵਿੱਚ ਇਹੋ ਹਾਲ ਹੈ।
ਇਸ ਸਾਲ ਦੀ ਮਰਦਮਸ਼ੁਮਾਰੀ ਅਨੁਸਾਰ 70 ਫੀਸਦੀ ਤੋਂ ਵਧੇਰੇ ਲੋਕ ‘ਪੜ੍ਹੇ ਲਿਖੇ’ ਮੰਨੇ ਗਏ ਹਨ, ਪਰ ਅਹਿਮਦਾਬਾਦ ਦੇ ਇਕ ਤਕਨੀਕੀ ਅਦਾਰੇ ਦੀਆਂ ਰਿਪੋਰਟਾਂ ਅਨੁਸਾਰ 69 ਫੀਸਦੀ ਲੋਕ ਅਨਪੜ੍ਹ ਹਨ। ਜੋ ਹਾਲ ਨਰੇਗਾ ਵਰਗੀਆਂ ਯੋਜਨਾਵਾਂ ਦਾ ਹੋਇਆ ਹੈ, ਉਹ ਇਸ ‘ਵਿਦਿਆ ਦੇ ਅਧਿਕਾਰ’ ਦਾ ਵੀ ਹੋ ਰਿਹਾ ਹੈ।
ਸਭ ਤੋਂ ਮਾੜੀ ਦਸ਼ਾ ਇਹ ਹੈ ਕਿ ਪ੍ਰਾਈਵੇਟ ਸਕੂਲਾਂ ਤੇ ਕਾਲਜਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਲੋਕ ਵੀ ਮੰਗ ਕਰਦੇ ਹਨ ਕਿ ‘ਸਾਡੇ ਪਿੰਡ ਦਾ ਸਰਕਾਰੀ ਸਕੂਲ ਦਸਵੀਂ-ਬਾਰ੍ਹਵੀਂ ਤੱਕ ਕਰੋ।’ ‘ਸਾਡੇ ਪਿੰਡ ਦੇ ਨੇੜੇ ਕਾਲਜ ਵੀ ਖੋਲ੍ਹੇ।’ ਪਰ ਸਕੂਲਾਂ ਤੇ ਸਰਕਾਰੀ ਕਾਲਜਾਂ ਦੀ ਪੜ੍ਹਾਈ ਦਾ ਜੋ ਹਾਲ ਹੈ, ਉਹ ਕਿਸੇ ਜਾਣਕਾਰ ਤੋਂ ਗੁੱਝਾ ਨਹੀਂ। ਇਹ ਕੋਈ ਸੋਚਣ ਨੂੰ ਵੀ ਤਿਆਰ ਨਹੀਂ ਕਿ ਦਸਵੀਂ, ਬਾਰ੍ਹਵੀਂ ਜਾਂ ਆਰਟਸ ’ਚ ਬੀ.ਏ., ਐਮ.ਏ. ਕਰਨ ਵਾਲੇ ਮੁੰਡੇ-ਕੁੜੀਆਂ ਪੜ੍ਹ ਕੇ ਕਰਨਗੇ ਕੀ? ਜੇ ਉਨ੍ਹਾਂ ਵਿੱਚੋਂ 4-5 ਫੀਸਦੀ ਨੂੰ ਵੀ ਆਪਣੇ ਗੁਜ਼ਾਰੇ ਜੋਗੀ ਨੌਕਰੀ ਜਾਂ ਕੰਮ ਨਹੀਂ ਦਿੱਤਾ ਜਾਣਾ ਤਾਂ ਅਜਿਹੀ ਪੜ੍ਹਾਈ ਦੇ ਅਰਥ ਕੀ ਰਹਿ ਜਾਂਦੇ ਹਨ? ਜੇ ਕੁਝ ਵਿਰਲੇ ਵਾਂਝਿਆਂ ਨੂੰ ਕੰਮ ਮਿਲ ਵੀ ਜਾਏ ਤਾਂ ਉਹ ਨਿਰਾ ਅਣਉਤਪਾਦਤ ਹੋਏਗਾ ਕਿਉਂਕਿ ਇਹ ‘ਪੜ੍ਹੇ-ਲਿਖੇ’ ਸਿਰਫ ਕਲਰਕ ਲਗ ਸਕਦੇ ਹਨ ਜਿਸ ਨਾਲ ਵਿਕਾਸ ਦਾ ਕੋਈ ਸਬੰਧ ਨਹੀਂ। ਪ੍ਰਾਇਮਰੀ ਸਿੱਖਿਆ ਤੇ ਦਸਵੀਂ ਤੱਕ ਵੀ ਸਾਧਾਰਨ ਸਿੱਖਿਆ ਜ਼ਰੂਰ ਸਭ ਲੋਕਾਂ ਲਈ ਲਾਹੇਵੰਦ ਹੋ ਸਕਦੀ ਹੈ, ਜਿਸ ਦਾ ਸਭ ਤੋਂ ਵਧੇਰੇ ਬੁਰਾ ਹਾਲ ਹੈ।
ਇਸ ਤੋਂ ਵੀ ਗੰਭੀਰ ਸਮੱਸਿਆ ਇਹ ਹੈ ਕਿ ਸਕੂਲਾਂ ਤੇ ਕਾਲਜਾਂ ਵਿੱਚ ਪੜ੍ਹਾਇਆ ਕੀ ਜਾਂਦਾ ਹੈ? ਜੋ ਵਿਸ਼ੇ ਪੜ੍ਹਾਏ ਜਾਂਦੇ ਹਨ ਉਨ੍ਹਾਂ ਦਾ ਕਿਸੇ ਪੱਖੋਂ ਵੀ ਦੇਸ਼ ਦੇ ਸਮੁੱਚੇ ਹਾਲਾਤ ਨਾਲ ਸਿੱਧਾ ਸਬੰਧ ਨਹੀਂ। ਮਿਸਾਲ ਵਜੋਂ ਇਤਿਹਾਸ, ਸਮਾਜਕ ਸਿੱਖਿਆ ਜਾਂ ਅੰਗਰੇਜ਼ੀ ਭਾਸ਼ਾ ਵਰਗੇ ਹਰ ਵਿਸ਼ੇ ਨੂੰ ਸਿਰਫ ਇਮਤਿਹਾਨ ਪਾਸ ਕਰਨ ਲਈ ਪੜ੍ਹਾਇਆ ਤੇ ਪੜ੍ਹਿਆ ਜਾਂਦਾ ਹੈ। ਇਹ ਸਾਰੇ ਵਿਸ਼ੇ ਪੜ੍ਹਨ ਦਾ ਤੇ ਇਨ੍ਹਾਂ ਵਿੱਚ ਚੰਗੇ ਅੰਕ ਲੈ ਕੇ ਵੀ ਵਿਦਿਆਰਥੀਆਂ, ਉਨ੍ਹਾਂ ਦੇ ਪਰਿਵਾਰਾਂ ਤੇ ਸਮੁੱਚੇ ਸਮਾਜ ਲਈ ਕੋਈ ਮਹੱਤਵ ਨਹੀਂ। ਇਹ ਵਿਸ਼ੇ ਪੜ੍ਹਨ ਵਾਲੇ ਵਿਦਿਆਰਥੀ ਕੀ ਅਨਪੜ੍ਹਾਂ ਨਾਲੋਂ ਦੇਸ਼ ਦੀਆਂ ਮੂਲ ਸਮੱਸਿਆਵਾਂ ਨੂੰ ਵਧੇਰੇ ਜਾਣਦੇ ਹਨ? ਇਤਿਹਾਸ ਪੜ੍ਹ ਕੇ ਬੀ.ਏ., ਐਮ.ਏ. ਕਰਨ ਵਾਲਾ ਕੋਈ ਵੀ ‘ਪੜ੍ਹਿਆ-ਲਿਖਿਆ’ ਇਤਿਹਾਸ ਬਾਰੇ ਕੁਝ ਵਧੇਰੇ ਜਾਣਕਾਰੀ ਤਾਂ ਪ੍ਰਾਪਤ ਕਰ ਸਕਦਾ ਹੈ, ਪਰ ਇਤਿਹਾਸ ਦੇ ਮਾੜੇ ਚੰਗੇ ਪ੍ਰਭਾਵਾਂ ਜਾਂ ਸਮਾਜ ਦੇ ਵਿਕਾਸ ਦੇ ਕੰਮਾਂ ’ਚ ਜਾਂ ਵਰਤਮਾਨ ਸਮੱਸਿਆਵਾਂ ਨੂੰ ਹੱਲ ਕਰਨ ਲਈ ਮਾਮੂਲੀ ਹਿੱਸਾ ਵੀ ਨਹੀਂ ਪਾ ਸਕਦਾ।
ਕੀ ਅਸੀਂ ਵੱਡੇ-ਵੱਡੇ ਨੇਤਾਵਾਂ ਤੇ ‘ਵਿਦਵਾਨ’ 64 ਸਾਲ ਬਾਅਦ ਵੀ ਆਜ਼ਾਦੀ ਦਾ ਕੋਈ ਲਾਭ ਪ੍ਰਾਪਤ ਕਰ ਸਕੇ ਹਾਂ? 80-90 ਸਾਲ ਦੇ ਬਜ਼ੁਰਗ, ਅੱਜ ਵੀ ਸੁਭਾਵਕ ਕਹਿ ਦਿੰਦੇ ਹਨ, ‘ਏਸ ਰਾਜ ਤੋਂ ਤਾਂ ਅੰਗਰੇਜ਼ਾਂ ਦਾ ਰਾਜ ਈ ਚੰਗਾ ਸੀ।’ ਕਾਰਨ ਇਹ ਹੈ ਕਿ ਅੱਜ ਵੀ ਦੇਸ਼ ਯੂਰਪੀਨ ਦੇਸ਼ਾਂ ਤੇ ਅਮਰੀਕਾ ਵਰਗੇ ਸਮਰਿਧ ਦੇਸ਼ਾਂ ਦੇ ਆਰਥਿਕ ਤੇ ਵਿਕਾਸ ਦੇ ਮਾਡਲ ਅਪਣਾ ਕੇ ਉਨ੍ਹਾਂ ਦੇਸ਼ਾਂ ਦੇ ਕਰਜ਼ਿਆਂ ਹੇਠ ਹੀ ਨਹੀਂ ਦੱਬਿਆ ਹੋਇਆ ਹੈ। ਵਿਦਿਅਕ ਖੇਤਰ ਵਿੱਚ ਵਿਗਿਆਨਕ ਤੇ ਤਕਨੀਕੀ ਖੇਤਰ ਵਿੱਚ ਉਨ੍ਹਾਂ ਦਾ ਅਸਿੱਧੇ ਤੌਰ ’ਤੇ ਗ਼ੁਲਾਮ ਹੈ। ਅਮਰੀਕਾ ਦੇ ਦੁਨੀਆਂ ਵਿੱਚ ਸਭ ਤੋਂ ਛੋਟੀ ਉਮਰ ਦੇ ਪ੍ਰਧਾਨ ਨੂੰ ਮਿਲਣਾ, ਸਾਡੇ ਪ੍ਰਧਾਨ ਮੰਤਰੀ ਵੀ ਵੱਡੀ ‘ਪ੍ਰਾਪਤੀ’ ਸਮਝਦੇ ਹਨ, ਪਿਛਲੇ ਸਾਲ ਇਥੇ ਆ ਕੇ ਓਬਾਮਾ ਸਕੂਲੀ ਬੱਚਿਆਂ ਨਾਲ ਨੱਚ ਕੇ ਤੁਰ ਗਿਆ ਪਰ ਸਾਡੇ ਦੇਸ਼ ਦੀ ਕਿਹੜੀ ਮੂਲ ਸਮੱਸਿਆ ਹੱਲ ਕਰਨ ਲਈ ਕੁਝ ‘ਦੇ’ ਗਿਆ, ਜਿਸ ਦੀ ਸਾਡੀ ਸਰਕਾਰ ਹਮੇਸ਼ਾ ਆਸ ਲਈ ਰੱਖਦੀ ਹੈ?
ਮਨੁੱਖ ਦੀ ਹਜ਼ਾਰਾਂ ਸਾਲਾਂ ਦੀ ਸਭ ਤੋਂ ਵੱਡੀ ਪ੍ਰਾਪਤੀ ਮਨੁੱਖੀ ਜੀਵਨ ਬਾਰੇ ਵੱਧ ਤੋਂ ਵੱਧ ਗਿਆਨ ਤੇ ਵਿਗਿਆਨਕ ਰਹੱਸ ਪ੍ਰਾਪਤ ਕਰਨਾ ਹੈ, ਪਰ ਨਿਰਾ ਗਿਆਨ ਵਿਗਿਆਨ ਵੀ ਕਿਸੇ ਕੰਮ ਨਹੀਂ ਆਉਂਦਾ, ਜੇ ਉਹਨੂੰ ਸਮਾਜ ਦੀ ਲੋੜ ਲਈ ਕਾਰਗਰ ਢੰਗ ਨਾਲ ਨਾ ਵਰਤਿਆ ਜਾਏ। ਕੀ ਏਦੂੰ ਵੱਡਾ ਵੀ ਕੋਈ ਦੁਖਾਂਤ ਹੋ ਸਕਦਾ ਹੈ ਕਿ ਹਰ ਖੇਤਰ ਵਿੱਚ ਨੌਜਵਾਨ, ਵੀਹ-ਵੀਹ ਸਾਲ ਵਿਸ਼ੇਸ਼ ਤਕਨੀਕੀ ਤੇ ਵਿਗਿਆਨਕ ਖੇਤਰਾਂ ਵਿੱਚ ਦਿਨ-ਰਾਤ ਇਕ ਕਰਕੇ ਮਹਾਰਤ ਜਾਂ ਗਿਆਨ ਪ੍ਰਾਪਤ ਕਰਨ ਕੁਝ ਪੜ੍ਹੇ-ਲਿਖੇ, ਅਰਧ-ਪੜ੍ਹ ਤੇ ਕਈ ਅਨਪੜ੍ਹ ਕਾਰਖਾਨੇਦਾਰਾਂ, ਵਪਾਰੀਆਂ ਜਾਂ ਇਨ੍ਹਾਂ ਦੀ ਸਮਰਿਧੀ ਦੀਆਂ ਪੱਖੀ ਸਰਕਾਰਾਂ ਦੇ ‘ਮਾਮੂਲੀ ਕਾਰਿੰਦੇ’ ਬਣ ਕੇ ਰਹਿ ਗਏ ਹਨ। ਉਹ ਅਰਬਪਤੀਆਂ ਨੂੰ ਖਰਬਪਤੀ ਬਣਾਉਣ ਲਈ ਜੇ ਆਪਣਾ ਸਭ ਤੋਂ ਤੇਜ਼ ਦਿਮਾਗ ਤੇ ਗਿਆਨ ਵਰਤ ਕੇ ਇਨ੍ਹਾਂ ਧਨਾਢਾਂ ਦੇ ਵਾਰੇ-ਨਿਆਰੇ ਨਹੀਂ ਕਰਦੇ ਤਾਂ ਉਨ੍ਹਾਂ ਦਾ ਭਾਰਤੀ ਸਮਾਜ ਵਿੱਚ ਕੌਡੀ ਮੁੱਲ ਨਹੀਂ। ਜੇ ਉਹ ਦੋ ਲੱਖ ਰੁਪਏ ਮਹੀਨਾ ਤਨਖਾਹ ਲੈ ਕੇ ਆਪਣੇ ਮਾਲਕ ਨੂੰ ਕਰੋੜਾਂ ਦਾ ਮੁਨਾਫਾ ਕਮਾ ਕੇ ਨਹੀਂ ਦਿੰਦੇ ਤਾਂ ਉਨ੍ਹਾਂ ਨੂੰ ਮੱਖਣ ’ਚੋਂ ਵਾਲ ਵਾਂਗ ਕਢ ਕੇ ਗਲੀਆਂ ’ਚ ਧੱਕੇ ਖਾਣ ਲਈ ਦੁਰਕਾਰ ਦਿੱਤਾ ਜਾਂਦਾ ਹੈ। ‘ਮਾਲਕ’ ਕੌਣ ਹੈ? ਜਿਹੜਾ ਸਬੱਬ ਨਾਲ ਕਿਸੇ ਧਨਾਢ ਦੇ ਘਰ ਜੰਮ ਪਿਆ ਭਾਵੇਂ ਕਿ ਸਾਡੇ ਜੋਤਸ਼ੀ ਤੇ ਪ੍ਰਚਾਰਕ ਉਸ ਦੇ ਸਬੱਬੀ ਜਨਮ ਲੈਣ ਨੂੰ ‘ਪਿਛਲੇ ਕਰਮਾਂ’ ਦਾ ਫਲ ਦੱਸੀ ਜਾਂਦੇ ਹਨ, ਜਦੋਂ ਕਿ ਪਿਛਲੇ ਜਾਂ ਅਗਲੇ ਜਨਮ ਦਾ ਕੋਈ ਠੋਸ, ਪ੍ਰਤੱਖ (ਵਿਗਿਆਨਕ) ਆਧਾਰ ਨਹੀਂ)। ਸ਼ਾਇਦ ਅਜਿਹੇ ਯਥਾਰਥਿਕ ਵਿਚਾਰ ਸਾਡੇ 9 ਫੀਸਦੀ ਲੋਕਾਂ ਨੂੰ ਰਾਸ ਨਹੀਂ ਆਉਂਦੇ ਕਿਉਂਕਿ ਸਾਨੂੰ ਕਿਸੇ ਵੀ ਵਿਦਿਅਕ ਖੇਤਰ ਵਿੱਚ ਡਾਕਟਰੀ ਵਿਦਿਆ ਤੋਂ ਬਿਨਾਂ ਅਜਿਹੇ ਵਿਗਿਆਨਕ ਤੱਥਾਂ ਦੀ ਜਾਣਕਾਰੀ ਨਹੀਂ ਦਿੱਤੀ ਜਾਂਦੀ। ਜੇ ਦਿੱਤੀ ਵੀ ਜਾਏ ਤਾਂ ਸਾਡੇ ਬਚਪਨ ਤੋਂ ਬਣੇ ਸੰਸਕਾਰ ਸਾਨੂੰ ਮੰਨਣ ਨਹੀਂ ਦਿੰਦੇ; ਇੰਜ ਸਾਰੀ ਉਮਰ ਅਗਿਆਨਤਾ ਦੇ ਹਨੇਰੇ ਵਿੱਚ ਹੀ ਬੀਤ ਜਾਂਦੀ ਹੈ।
ਸਮੱਸਿਆ ਵਿਦਿਅਕ ਯੋਜਨਾਵਾਂ ਦੇ ਨਾਲ ਪੂਰੇ ਸਮਾਜਕ ਤਾਣੇ-ਬਾਣੇ ਨੂੰ ਜੋੜਨ ਦੀ ਹੈ। ਧਨਾਢ ਲੋਕਾਂ ਕੋਲ ਧਨ ਆਉਂਦਾ ਕਿੱਥੋਂ ਹੈ, ਇਹਦੀ ਜਾਣਕਾਰੀ ਉੱਚ ਵਿਦਿਆ ਪ੍ਰਾਪਤ ਲੋਕਾਂ ਵਿੱਚੋਂ ਵਿਰਲਿਆਂ ਨੂੰ ਹੋਏਗੀ। ਅਸੀਂ ਸਦੀਆਂ ਤੋਂ ਨਿਰੇ ਕਾਲਪਨਿਕ ਮਿਥਹਾਸ ਨੂੰ ਯਥਾਰਥ ਮੰਨਦੇ ਆ ਰਹੇ ਹਾਂ। ਅਨੇਕ ਪਰਾ ਸ਼ਕਤੀਆਂ ਨੂੰ ਯਥਾਰਥਿਕ ਮਹਾਸ਼ਕਤੀਆਂ ਮੰਨ ਕੇ ਸਭ ਸਮੱਸਿਆਵਾਂ ਦਾ ਹੱਲ ਲੱਭਣ ਦੇ ਆਦੀ ਹੋ ਚੁੱਕੇ ਹਾਂ। ਗਰੀਬੀ ਕਿਉਂ ਪੈਦਾ ਹੁੰਦੀ ਹੈ, ਗਰੀਬ ਤੇ ਅਮੀਰ ਦਾ ਫਰਕ ਕਿਉਂ ਹੈ, ਅਚਾਨਕ ਕੋਈ ਮਾਮੂਲੀ ਦੁਕਾਨਦਾਰ, ਕਰੋੜਪਤੀ ਕਿਵੇਂ ਬਣ ਜਾਂਦਾ ਹੈ ਤੇ ਬਾਕੀ ਕਰੋੜਾਂ ਲੋਕ ਕੀਟ-ਪਤੰਗਿਆਂ ਵਾਂਗ ਸਾਰੀ ਜ਼ਿੰਦਗੀ ਨਰਕ ਭੋਗ ਕੇ ਕਿਉਂ ਤੁਰ ਜਾਂਦੇ ਹਨ; ਅੰਨ੍ਹੀ ਆਬਾਦੀ ਕਿਵੇਂ ਤੇ ਕਿਉਂ ਵਧੀ ਜਾਂਦੀ ਹੈ, ਉਹਦੇ ਲਈ ਮੁਢਲੀਆਂ ਲੋੜਾਂ ਕਿੰਜ, ਕਿਵੇਂ ਤੇ ਕਿੱਥੋਂ ਪੂਰੀਆਂ ਹੋਣੀਆਂ ਸੰਭਵ ਹਨ ਅਜਿਹੇ ਬੇਅੰਤ ਸਵਾਲ ਹਨ ਜਿਨ੍ਹਾਂ ਦੇ ਉੱਤਰ ਸਾਨੂੰ ਕਿਸੇ ਵਿਦਿਅਕ ਅਦਾਰੇ ਦੀ ਵਰਤਮਾਨ ਪੜ੍ਹਾਈ ਕਰਨ ਨਾਲ ਵੀ ਨਹੀਂ ਮਿਲਦੇ।
ਇਨ੍ਹਾਂ ਸਾਰੇ ਕਾਰਨਾਂ ਸਦਕਾ ਜਦੋਂ ਤੱਕ ਸਾਡੇ ਕਰੋੜਾਂ ਪੜ੍ਹੇ-ਲਿਖੇ ਨੌਜਵਾਨ, ਇਨ੍ਹਾਂ ਸਵਾਲਾਂ ਦੇ ਠੋਸ ਤੇ ਵਿਗਿਆਨਕ ਉੱਤਰ ਲੱਭ ਕੇ ਉਨ੍ਹਾਂ ਲਈ ਅਣਥਕ ਤੇ ਕਾਰਗਰ ਕਾਰਵਾਈਆਂ ਨਹੀਂ ਕਰਦੇ ਤੇ ਜੀਵਨ ਦਾ ਕੋਈ ‘ਮਨੋਰਥ’ ਹੀ ਨਹੀਂ ਸਮਝਦੇ ਉਦੋਂ ਤੱਕ ‘ਅਗਿਆਨ ਦਾ ਹਨੇਰ’ ਵਿਗਿਆਨਕ ਵਿਦਿਆ ਜਾਂ ਜਾਣਕਾਰੀ ਰਾਹੀਂ ਚੇਤਨਾ ਵਿੱਚ ਨਹੀਂ ਬਦਲ ਸਕਦਾ। ਇਸੇ ਕਾਰਨ ਦੇਸ਼ ਦੇ 121 ਕਰੋੜ ਵਿੱਚੋਂ ਸੌ ਕਰੋੜ ਤੋਂ ਵਧੇਰੇ ਲੋਕ, ਨਰਕ ਭੋਗਣ ਤੋਂ ਬਚ ਨਹੀਂ ਸਕਦੇ ਭਾਵੇਂ ਉਹ ਇਸ ਦਸ਼ਾ ਨੂੰ ਹੋਣੀ ਸਮਝ ਕੇ ਹੀ ਸਵੀਕਾਰ ਕਰ ਲੈਂਦੇ ਹਨ।
(ਪੰਜਾਬੀ ਟ੍ਰਿਬਿਊਨ ਚੋਂ ਧੰਨਵਾਦ ਸਹਿਤ)
Saturday, November 19, 2011
ਆਰਥਿਕ ਨਾ-ਬਰਾਬਰੀ ਦੀ ਸਮੱਸਿਆ-ਗੁਰਦਿਆਲ ਸਿੰਘ
ਪਿਛਲੇ ਦਿਨੀਂ ਅਮਰੀਕਾ ਦੇ ਸਮਰਿਧ ਸ਼ਹਿਰ ਨਿਊਯਾਰਕ ਦੇ ਇਕ ਚੌਕ ਵਿੱਚ ਹਜ਼ਾਰਾਂ ਬੰਦਿਆਂ ਨੇ ਜੋ ਮੁਜ਼ਾਹਰਾ ਕੀਤਾ ਉਹ ਹੈਰਾਨੀਜਨਕ ਸੀ। ਉਨ੍ਹਾਂ ਨੇ ਬਹੁਤ ਵੱਡੇ ਕਾਲੇ ਕੱਪੜੇ ਉੱਤੇ ਸਿਰਫ ਦੋ ਸ਼ਬਦ, ਬਹੁਤ ਮੋਟੇ ਅੱਖਰਾਂ ਵਿੱਚ ਲਿਖੇ ਹੋਏ ਸਨ: ਕਲਾਸ ਵਾਰ (ਵਰਗ-ਯੁੱਧ)। ਉਹ ਜੋ ਨਾਹਰਾ ਲਾ ਰਹੇ ਸਨ, ਉਹ ਵੀ ਕੁਝ ਹੈਰਾਨ ਕਰਨ ਵਾਲਾ ਸੀ। ਉਹ ਸੀ:
ਬੈਂਕਾਂ ਨੂੰ ਦਿੱਤੀ ਖੁੱਲ੍ਹੀ ਛੁੱਟੀ,
ਸਾਨੂੰ ਉਨ੍ਹਾਂ ਕੋਲ ਵੇਚ ਦਿੱਤਾ।
ਉਹ ‘ਵਾਲ ਸਟਰੀਟ’ ਦੇ ਇਲਾਕੇ ਵਿੱਚੋਂ ਅੱਗੇ ਵਧਦੇ ਵਾਸ਼ਿੰਗਟਨ ਸਕੁਏਅਰ ਪਾਰਕ ਵੱਲੋਂ ਟਾਈਮਜ਼ ਸਕੁਏਅਰ ਜਾ ਪਹੁੰਚੇ ਜਿੱਥੇ ਉਨ੍ਹਾਂ ਨੇ ਘੰਟਿਆਂ-ਬੱਧੀ ਰੈਲੀ ਕੀਤੀ। ਪੁਲੀਸ ਨਾਲ ਝੜਪ ਵਿੱਚ ਦੋ ਸਿਪਾਹੀ ਜ਼ਖਮੀ ਹੋਏ ਤੇ 88 ਮੁਜ਼ਾਹਰਾਕਾਰੀਆਂ ’ਤੇ ਗੰਭੀਰ ਪਰਚੇ ਦਰਜ ਹੋਏ। ਇਨ੍ਹਾਂ ਲੋਕਾਂ ਨੇ ਆਪਣੇ ਮੁਜ਼ਾਹਰੇ ਜਾਰੀ ਰੱਖਣ ਦਾ ਵੀ ਫੈਸਲਾ ਕੀਤਾ।
ਉਧਰ ਇਟਲੀ ਵਿੱਚ ਵੀ ਅਜਿਹੇ ਮੁਜ਼ਾਹਰੇ ਹੋਏ ਜਿੱਥੇ ਹਜ਼ਾਰਾਂ ਲੋਕਾਂ ਨੇ ਬੈਂਕਾਂ ਦੀਆਂ ਖਿੜਕੀਆਂ ਦੇ ਸ਼ੀਸ਼ੇ ਭੰਨੇ, ਬੋਤਲਾਂ ਵਗਾਹੀਆਂ ਤੇ ਕਾਰਾਂ ਸਾੜ ਦਿੱਤੀਆਂ। ਪ੍ਰਧਾਨ ਮੰਤਰੀ ਸਿਲਵਿਓ ਬਰਲਿਓਸਕੋਨੀ ਨੇ ਕਿਹਾ ਕਿ, ‘ਅਸੀਂ ਸਾਰੇ ਸੰਸਾਰ ਅੱਗੇ ਸ਼ਰਮਸਾਰ ਹੋਏ ਹਾਂ।’
ਤੀਸਰੀ ਖ਼ਬਰ ਇਹ ਸੀ ਕਿ ਲੰਡਨ ਦੇ ਐਨ ਵਿਚਕਾਰ ਹਜ਼ਾਰਾਂ ਮੁਜ਼ਾਹਰਾਕਾਰੀ, ਲੰਡਨ ਸਟਾਕ ਐਕਸਚੇਂਜ ਨੇੜੇ ਪਹੁੰਚ ਕੇ ਨਾਹਰੇ ਲਾਉਂਦੇ ਰਹੇ, ਪਰ ਪੁਲੀਸ ਦੇ ਬੰਦੋਬਸਤ ਕਾਰਨ ਹੋਈਆਂ ਝੜਪਾਂ ਕਾਰਨ, ਸੇਂਟ ਪਾਲ ਕੈਥਾਡਰਿਲ ਵੱਲ ਜਾ ਕੇ ਢਾਈ ਸੌ ਮੁਜ਼ਾਹਰਾਕਾਰੀਆਂ ਨੇ, ਵਿਸ਼ਵ-ਵਿਆਪੀ ਆਰਥਿਕ ਸੰਕਟ ਦੇ ਵਿਰੋਧ ਵਿੱਚ, ਬੈਂਕਰਾਂ ਤੇ ਸਿਆਸਤਦਾਨਾਂ ਦੇ ਵਿਰੁੱਧ ਆਪਣਾ ਗੁੱਸਾ ਪ੍ਰਗਟ ਕਰਨ ਲਈ, ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਕਰ ਦਿੱਤਾ।
ਮਿਸਰ ਤੇ ਅਰਬ ਦੇਸ਼ਾਂ ਵਿੱਚ ਪਿਛਲੇ ਕਈ ਮਹੀਨਿਆਂ ਤੋਂ ਹਾਕਮ ਤੇ ਹਾਕਮ-ਪੱਖੀ ਟੋਲਿਆਂ ਦੇ ਵਿਰੁੱਧ ਲੋਕ ਲਗਾਤਾਰ ਮੁਜ਼ਾਹਰਿਆਂ ਤੋਂ ਵੀ ਅੱਗੇ ਮਰਨ-ਮਾਰਨ ਲਈ ਲੜਦੇ ਆ ਰਹੇ ਹਨ, ਉਹ ਖ਼ਬਰਾਂ ਤਾਂ ਰੋਜ਼ ਛਪ ਰਹੀਆਂ ਹਨ। ਕਰਨਲ ਗੱਦਾਫੀ ਵਰਗੇ 42 ਸਾਲ ਰਾਜ ਉੱਤੇ ਕਾਬਜ਼ ਰਹਿਣ ਵਾਲੇ ਡਿਕਟੇਟਰ ਨੂੰ ਵੀ ਮਾਰ ਕੇ ਉੱਥੋਂ ਦੇ ‘ਬਾਗੀ’ ਕਹੇ ਜਾਂਦੇ ਲੋਕਾਂ ਨੇ ਲਿਬੀਆ ’ਤੇ ਕਬਜ਼ਾ ਕਰ ਲਿਆ। ਅਨੇਕ ਹੋਰ ਮੁਲਕਾਂ ਵਿੱਚ, ਅਚੇਤ ਜਾਂ ਸੁਚੇਤ, ਲੋਕ ਹਕੂਮਤਾਂ ਵਿਰੁੱਧ ਬਗਾਵਤਾਂ ਕਰ ਰਹੇ ਹਨ। ਇਹਨੂੰ ‘ਵਿਸ਼ਵ-ਵਿਆਪੀ ਹਲਚਲ’ ਦਾ ਨਾਂ ਵੀ ਦਿੱਤਾ ਜਾ ਰਿਹਾ ਹੈ। ਇਸਦੇ ਬਾਵਜੂਦ ਅਮਰੀਕਾ ਵਰਗੇ, ਸੰਸਾਰ ਦੇ ਸਭ ਤੋਂ ਸਮਰਿਧ ਦੇਸ਼ ਵਿੱਚ ਜੋ ਹਲਚਲ ਪੈਦਾ ਹੋ ਰਹੀ ਹੈ, ਉਹ ਸਾਧਾਰਨ ਨਹੀਂ। ਇਸ ਦੇ ਜੋ ਕਾਰਨ, ਅਮਰੀਕਨ ਅਰਥਸ਼ਾਸਤਰੀ ਦੱਸ ਰਹੇ ਹਨ, ਉਹ ਵੀ ਹੈਰਾਨ ਕਰਨ ਵਾਲੇ ਹਨ। ਸਭ ਤੋਂ ਵੱਡਾ ਕਾਰਨ, ਸਮੁੱਚੇ ਤੌਰ ’ਤੇ ਲੋਕਾਂ ਦੀ ਆਰਥਿਕ ਨਾ-ਬਰਾਬਰੀ ਦੱਸਿਆ ਜਾ ਰਿਹਾ ਹੈ।
ਇਕ ਖ਼ਬਰ ਇਹ ਹੈ ਕਿ ਅਮਰੀਕਾ ਦੀ ਗੁਪਤਚਰ ਏਜੰਸੀ, ਸੀ.ਆਈ.ਏ. ਨੇ ਵੀ ਇਹ ਮੰਨਿਆ ਹੈ ਕਿ ਅਮਰੀਕਾ ਵਿੱਚ ਮਿਸਰ ਤੇ ਟੁਨੇਸ਼ੀਆ ਵਰਗੇ ਦੇਸ਼ਾਂ ਨਾਲੋਂ ਵੀ ਵਧੇਰੇ ਨਾ-ਬਰਾਬਰੀ ਹੈ। ਅਰਥਸ਼ਾਸਤਰੀ ਦੱਸਦੇ ਹਨ ਕਿ ਅਮਰੀਕਾ ਦੇ 400 (ਚਾਰ ਸੌ) ਵੱਡੇ ਧਨਾਢਾਂ ਕੋਲ, ਪੰਦਰਾਂ ਕਰੋੜ ਲੋਕਾਂ ਤੋਂ ਵਧੇਰੇ ਧਨ-ਦੌਲਤ ਹੈ। ਹੇਠਲੇ 90 ਫੀਸਦੀ ਲੋਕਾਂ ਨਾਲੋਂ ਵੀ ਵਧੇਰੇ ਧਨ-ਦੌਲਤ, ਸਿਰਫ ਇਕ ਫੀਸਦੀ ਅਮਰੀਕਨਾਂ ਕੋਲ ਹੈ। ਅਮਰੀਕਾ ਦੇ ਪ੍ਰਸਿੱਧ ਅਰਥਸ਼ਾਸਤਰੀ ਰੌਬਰਟ ਐਚ. ਫਰੈਂਕ ਨੇ ਆਪਣੀ ਨਵੀਂ ਛਪੀ ਪੁਸਤਕ, ‘ਦ ਡਾਰਵਨ ਏਕਾਨੋਮੀ’ (ਡਾਰਵਨ ਦੀ ਅਰਥ-ਵਿਵਸਥਾ) ਵਿੱਚ ਸਪਸ਼ਟ ਕੀਤਾ ਹੈ ਕਿ ਦੁਨੀਆਂ ਦੇ 65 ਉਦਯੋਗਿਕ ਦੇਸ਼ਾਂ ਅੰਦਰ ਜਿੱਥੇ ਨਾ-ਬਰਾਬਰੀ ਘੱਟ ਸੀ, ਉੱਥੇ ਵਿਕਾਸ ਵਧੇਰੇ ਹੋਇਆ ਹੈ, ਪਰ ਜਿੱਥੇ ਨਾ-ਬਰਾਬਰੀ ਵਧੇਰੇ ਸੀ, ਉੱਥੇ ਵਿਕਾਸ ਘੱਟ ਹੋਇਆ ਹੈ। ਕੁਝ ਅਰਥਸ਼ਾਸਤਰੀਆਂ ਨੇ ਜੋ ਖੋਜ ਕੀਤੀ ਹੈ ਉਨ੍ਹਾਂ ਨੇ ਇੱਥੋਂ ਤੱਕ ਵੀ ਕਿਹਾ ਹੈ ਕਿ ਨਾ-ਬਰਾਬਰੀ ਸਿਰਫ ‘ਸੜਾਂਦ’ ਹੀ ਪੈਦਾ ਨਹੀਂ ਕਰਦੀ ਸਗੋਂ ਅਰਥ-ਵਿਵਸਥਾ ਨੂੰ ਵੀ ਗੰਭੀਰ ਨੁਕਸਾਨ ਪਹੁੰਚਾਉਂਦੀ ਹੈ।
ਅਮਰੀਕਾ ਦੇ ਪ੍ਰਧਾਨ ਮੰਤਰੀ ਬੁਸ਼ ਦੀ, (2002 ਤੋਂ 2007) ਹਕੂਮਤ ਸਮੇਂ ਦੇਸ਼ ਦਾ 65 ਫੀਸਦੀ ਮੁਨਾਫਾ, ਸਿਰਫ ਇੱਕ ਫੀਸਦੀ ਧਨਾਢਾਂ ਕੋਲ ਹੀ ਚਲਿਆ ਗਿਆ, ਭਾਵ 99 ਫੀਸਦੀ ਦੇ ਹਿੱਸੇ ਸਿਰਫ 35 ਫੀਸਦੀ ਆਇਆ। ਇਸ ਭਿਆਨਕ ਨਾ-ਬਰਾਬਰੀ ਨੇ ਹੀ ਅਮਰੀਕਾ ਦੇ ਆਮ ਲੋਕਾਂ ਅੰਦਰ ਬੇਚੈਨੀ ਪੈਦਾ ਕੀਤੀ ਤੇ ਉਹ ‘ਕਲਾਸ ਵਾਰ’ ਤੱਕ ਪਹੁੰਚ ਗਏ। ਹੁਣ ਜੋ ਖ਼ਬਰਾਂ ਆ ਰਹੀਆਂ ਹਨ ਉਨ੍ਹਾਂ ਅਨੁਸਾਰ, ਆਮ ਲੋਕ ਇਸ ਨਾ-ਬਰਾਬਰੀ ਵਿਰੁੱਧ ਸੜਕਾਂ ’ਤੇ ਉੱਤਰ ਆਏ ਹਨ।
ਨਾ-ਬਰਾਬਰੀ ਉਨ੍ਹਾਂ ਲੋਕਾਂ ਨੂੰ ਬਹੁਤ ਬੇਚੈਨ ਕਰ ਦਿੰਦੀ ਹੈ ਜਿਨ੍ਹਾਂ ਨੂੰ ਇਹ ਪਤਾ ਲੱਗ ਜਾਂਦਾ ਹੈ ਕਿ ਦੇਸ਼ ਦੇ ਬੈਂਕਾਂ ਤੇ ਧਨਾਢਾਂ ਕੋਲ, ਪੂਰੇ ਦੇਸ਼ ਦੀ ਕਮਾਈ ਦਾ ਸਭ ਤੋਂ ਵੱਡਾ ਹਿੱਸਾ (‘ਮੁਨਾਫੇ’ ਦੇ ਰੂਪ ਵਿੱਚ) ਕਿਵੇਂ ਚਲਿਆ ਜਾਂਦਾ ਹੈ ਤੇ ਸਰੀਰਕ ਤੇ ਦਿਮਾਗੀ ਮਿਹਨਤ ਕਰਨ ਵਾਲੇ ਮਜ਼ਦੂਰ, ਮਕੈਨਿਕ, ਕਿਸਾਨ ਤੇ ਸਾਧਾਰਨ ਕਰਮਚਾਰੀਆਂ ਨੂੰ ਉਨ੍ਹਾਂ ਦੀ ਮਿਹਨਤ ਦਾ ਪੂਰਾ ਇਵਜ਼ਾਨਾ ਕਿਉਂ ਨਹੀਂ ਮਿਲਦਾ। ਅਜਿਹੀ ਲੁੱਟ ਉਨ੍ਹਾਂ ਤੋਂ ਬਰਦਾਸ਼ਤ ਨਹੀਂ ਹੁੰਦੀ ਤਾਂ ਉਨ੍ਹਾਂ ਦੀ ਬੇਚੈਨੀ ਉਨ੍ਹਾਂ ਨੂੰ ‘ਕਲਾਸ-ਵਾਰ’ ਦੇ ਰਾਹ ਪੈਣ ਲਈ ਮਜਬੂਰ ਕਰ ਦਿੰਦੀ ਹੈ।
ਕਲਾਸ (ਵਰਗ) ਤੇ ‘ਨਾ-ਬਰਾਬਰੀ’ ਵਰਗੇ ਸ਼ਬਦ, ਹੁਣ ਤੱਕ ‘ਸਮਾਜਵਾਦੀ’ ਰਾਜ-ਵਿਵਸਥਾ ਨਾਲ ਹੀ ਜੁੜੇ ਰਹੇ ਹਨ; ਪਰ ਸੋਵੀਅਤ ਸੰਘ ਦੇ ਪਤਨ ਮਗਰੋਂ ਸਮਾਜਵਾਦ ਦੀ ਅਸਫਲਤਾ ਨੂੰ ਯੂਰਪ ਤੇ ਅਮਰੀਕਾ ਵੱਲੋਂ ਹਮੇਸ਼ਾ ਲਈ ਖ਼ਤਮ ਹੋਈ ਕਿਹਾ ਜਾਂਦਾ ਰਿਹਾ ਹੈ। ਚੀਨ, ਉੱਤਰੀ ਕੋਰੀਆ, ਵੀਅਤਨਾਮ ਵਰਗੇ ਸਮਾਜਵਾਦੀ ਦੇਸ਼ਾਂ ਅੰਦਰ ਵੀ ਕੁਝ ਅਜਿਹੀਆਂ ਤਬਦੀਲੀਆਂ ਆਈਆਂ ਜੋ ਸਮਾਜਵਾਦ ਵਿੱਚ ‘ਸੋਧਾਂ’ ਕਹੀਆਂ ਗਈਆਂ। ਪਰ ਹੁਣ ਜੋ ਸਿੱਟੇ 65 ਉਦਯੋਗਿਕ ਵਿਕਾਸ ਕਰ ਚੁੱਕੇ ਦੇਸ਼ਾਂ ਅੰਦਰ ਆਰਥਿਕ ਨਾ-ਬਰਾਬਰੀ ਦੇ ਦੱਸੇ ਜਾ ਰਹੇ ਹਨ, ਉਨ੍ਹਾਂ ਕਾਰਨ ਇਹ ਬਹਿਸ ਨਵੇਂ ਦੌਰ ਵਿੱਚ ਦਾਖਲ ਹੋ ਰਹੀ ਹੈ। ਅਤਿ ਦੀ ਆਰਥਿਕ ਨਾ-ਬਰਾਬਰੀ ਸਮਰਿਧ ਦੇਸ਼ਾਂ ਅੰਦਰ ਵੀ ਬੇਚੈਨੀ ਦਾ ਕਾਰਨ ਬਣਦੀ ਜਾ ਰਹੀ ਹੈ। ਅਮਰੀਕਾ ਦੇ ਆਮ ਨਾਗਰਿਕ ਵੀ ਚੰਗੀ ਜ਼ਿੰਦਗੀ ਬਿਤਾ ਰਹੇ ਹਨ ਪਰ ਉੱਥੇ ਲੱਖਾਂ ਲੋਕ ਪੁਲਾਂ ਹੇਠ ਤੇ ਪਾਰਕਾਂ ਵਿੱਚ ਰਾਤਾਂ ਕੱਟਦੇ ਤੇ ਖੈਰਾਤ -ਖਾਨਿਆਂ ਤੋਂ ਮਿਲੀ ਸੂਪ ਤੇ ਡਬਲਰੋਟੀਆਂ ਦੇ ਸਿਕੜ ਖਾ ਕੇ ਦਿਨ-ਕਟੀ ਕਰਦੇ ਹਨ। ਆਮ ਲੋਕਾਂ ਨੂੰ ਸ਼ਰਾਬ ਤੇ ਸ਼ਬਾਬ ਦੀਆਂ ਆਦਤਾਂ ਨੇ ਖਰਬਪਤੀਆਂ ਦੇ ਵਿਰੁੱਧ ਗੁੱਸੇ ਤੱਕ ਵੀ ਪਹੁੰਚਾ ਦਿੱਤਾ ਜਾਪਦਾ ਹੈ।
ਭਾਰਤ ਅੰਦਰ ਪਿਛਲੇ 64 ਸਾਲਾਂ ਦੀ ਆਜ਼ਾਦੀ ਬਾਅਦ ਵੀ ਦੇਸ਼ ਦੀਆਂ ਸਮਾਜਵਾਦੀ ਰਾਜਨੀਤਕ ਪਾਰਟੀਆਂ ਦਾ ਕੀ ਹਸ਼ਰ ਹੋਇਆ ਹੈ, ਇਹ ਸਵਾਲ ਸਮਰਿਧ ਦੇਸ਼ਾਂ ਦੀ ਹਲਚਲ ਨਾਲ ਵੀ ਜਾ ਜੁੜਦਾ ਹੈ। ਬੰਗਾਲ ਵਿੱਚ ਤੀਹ ਸਾਲ ਹਕੂਮਤ ਸਾਂਭਣ ਵਾਲੀ ਸਮਾਜਵਾਦੀ (ਮਾਰਕਸਵਾਦੀ) ਪਾਰਟੀ, ਏਨੀਂ ਬੁਰੀ ਤਰ੍ਹਾਂ ਹਾਰੀ ਹੈ ਕਿ ਵਿਰੋਧੀ ਪਾਰਟੀ ਵਜੋਂ ਵੀ ਆਪਣਾ ਸਥਾਨ ਗੁਆ ਬੈਠੀ ਹੈ। ਦੇਸ਼ ਦੇ ਬਾਕੀ ਸੂਬਿਆਂ ਵਿੱਚ ਵੀ ਸਮਾਜਵਾਦੀ ਪਾਰਟੀਆਂ ਦੀ ਕਾਰਗੁਜ਼ਾਰੀ ਚੰਗੀ ਨਹੀਂ ਰਹੀ। ਪਰ ਸਮਾਜਵਾਦ ਦਾ ਮੂਲ-ਤੱਤ, ਆਰਥਿਕ ਨਾ-ਬਰਾਬਰੀ ਖ਼ਤਮ ਕਰਕੇ ਦੇਸ਼ ਦੀ ਧਨ-ਦੌਲਤ (ਹਰ ਕਿਸਮ ਦਾ ਉਤਪਾਦਨ) ਪੈਦਾ ਕਰਨ ਵਾਲਿਆਂ ਨੂੰ ਉਨ੍ਹਾਂ ਦਾ ਹੱਕ ਦਿਵਾਉਣਾ ਹੈ। ਇਹ ਵੀ ਵੱਡੀ ਸਚਾਈ ਹੈ ਕਿ ਸਦੀਆਂ ਦੇ ਸੰਘਰਸ਼ ਪਿੱਛੋਂ ਜੇ ਸੰਸਾਰ ਦੇ 99 ਫੀਸਦੀ ਸਮਾਜਾਂ ਨੇ ਨਾ-ਬਰਾਬਰੀ ਨੂੰ ਖ਼ਤਮ ਕਰਨ (ਜਾਂ ਘਟਾਉਣ) ਦਾ ਕੋਈ ਰਾਹ ਲੱਭਿਆ ਹੈ ਤਾਂ ਉਹ ਸਿਰਫ ਲੋਕਤੰਤਰ, ਰਾਜ-ਵਿਵਸਥਾ ਹੈ। ਪਰ ਅਮਰੀਕਾ ਦਾ ਜੋ ਹਾਲ, ਲੋਕਤੰਤਰ ਵਿੱਚ ਸ਼ੁਰੂ ਵਿੱਚ ਦੱਸਿਆ ਹੈ, ਉਹ ਯੁੱਗਾਂ ਪੁਰਾਣੇ ਰਾਜਾਸ਼ਾਹੀ ਰਾਜ-ਪ੍ਰਬੰਧ ਤੋਂ ਵੀ ਮਾੜਾ ਹੈ। ਅਮਰੀਕੀ ਚਿੰਤਕਾਂ ਵਿੱਚੋਂ ਅਨੇਕਾਂ ਨੇ ਹੁਣ ਉਸ ਨੂੰ ‘ਫਲਾਅਡ-ਡੈਮੋਕਰੇਸੀ’ (ਨੁਕਸਦਾਰ-ਲੋਕਤੰਤਰ) ਵੀ ਕਹਿਣਾ ਸ਼ੁਰੂ ਕਰ ਦਿੱਤਾ ਹੈ, ਤੇ ਆਮ ਲੋਕ ਹੁਣ ‘ਕਲਾਸ-ਵਾਰ’ ਕਹਿ ਕੇ ਵੀ ਅੰਦੋਲਨ ਵਿੱਢ ਰਹੇ ਹਨ। (ਇਹ ਵਿਰੋਧ, ਛੂਤ ਦੀ ਬਿਮਾਰੀ ਵਾਂਗ ਹੋਰ ਯੂਰਪੀਨ ਤੇ ਏਸ਼ਿਆਈ ਦੇਸ਼ਾਂ ਵਿੱਚ ਵੀ ਫੈਲ ਰਿਹਾ ਹੈ)।
ਸਾਡੇ ਦੇਸ਼ ਦੇ ਲੋਕਤੰਤਰ ਵਿੱਚ ਤਾਂ ਨਾ-ਬਰਾਬਰੀ ਲਗਾਤਾਰ ਬੁਰੀ ਤਰ੍ਹਾਂ ਸਭ ਹੱਦਾਂ ਪਾਰ ਕਰ ਗਈ ਹੈ। ਚਾਲੀ ਕਰੋੜ ਤੋਂ ਵਧੇਰੇ ਲੋਕ ਗਰੀਬੀ ਦੀ ਰੇਖਾ ਤੋਂ ਹੇਠ (ਜਿਸ ਦੇ ਸਹੀ ਅਰਥ ਹਨ-ਇਕ ਡੰਗ ਦੀ ਰੁੱਖੀ-ਸੁੱਕੀ ਰੋਟੀ) ਸਰਕਾਰ ਖ਼ੁਦ ਮੰਨਦੀ ਹੈ, ਪਰ ਸਿਰਫ 20-25 ਵੱਡੇ ਘਰਾਣਿਆਂ ਕੋਲ ਖਰਬਾਂ ਦੀ ਧਨ-ਦੌਲਤ ਹੈ। ਇਸ ਦੇ ਬਾਵਜੂਦ, ਯੋਜਨਾ-ਕਮਿਸ਼ਨ ਦੇ ਡਿਪਟੀ ਚੇਅਰਮੈਨ ਜੋ ‘ਗਰੀਬੀ ਦੀ ਰੇਖਾ’ ਮਿਥ ਰਹੇ ਹਨ ਉਹ ਦੇਸ਼ ਦੀ ਅੱਧੀ ਤੋਂ ਵਧੇਰੇ, ਨਿੱਘਰੀ ਜਨਤਾ ਦਾ ਮਜ਼ਾਕ ਉਡਾਉਣ ਵਰਗੀ ਗੱਲ ਹੈ।
ਸਾਡੇ ਦੇਸ਼ ਦੀਆਂ ਖੱਬੇ-ਪੱਖੀ ਪਾਰਟੀਆਂ ਤੀਜਾ ਬਦਲ 64 ਸਾਲ ਵਿੱਚ ਵੀ ਭਾਵੇਂ ਨਹੀਂ ਬਣ ਸਕੀਆਂ, ਪਰ ਨਾ-ਬਰਾਬਰੀ ਦੀ ਬੇਚੈਨੀ ਲਗਾਤਾਰ ਵਧਦੀ ਗਈ ਹੈ। ਚਾਹੇ ਉਹ ਦੱਖਣ ਦੇ ਕਿਸਾਨਾਂ ਦਾ ਹਜ਼ਾਰਾਂ ਏਕੜ ਜ਼ਮੀਨ ਵਿੱਚ ਖੇਤੀ ਨਾ ਕਰਨ ਦਾ ਫੈਸਲਾ ਹੋਵੇ ਜਾਂ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਤੇ ਗੋਬਿੰਦਪੁਰ ਦੇ ਕਿਸਾਨਾਂ ਦਾ ਜ਼ਮੀਨ ਛੱਡਣ ਤੋਂ ਇਨਕਾਰ- ਸਭ ਨਾ-ਬਰਾਬਰੀ ਦੇ ਸਿੱਟੇ ਹਨ। ਜੇ ਅਤਿ ਦੀ ਨਾ-ਬਰਾਬਰੀ ਤੋਂ ਅਮਰੀਕਾ ਤੇ ਸੰਸਾਰ ਦੇ 65 ਉਦਯੋਗਿਕ ਦੇਸ਼ ਨਹੀਂ ਬਚ ਸਕੇ ਤਾਂ ਭਾਰਤ ਸਮੇਤ ਤੀਜੇ ਸੰਸਾਰ ਦੇ ਗਰੀਬ ਤੇ ਵਿਕਾਸਸ਼ੀਲ ਦੇਸ਼ ਵੀ ਨਹੀਂ ਬਚ ਸਕਦੇ। ਵਰਤਮਾਨ ਯੁੱਗ ਦੀ ਇਹ ਸਭ ਤੋਂ ਗੰਭੀਰ ਤੇ ਬੇਚੈਨ ਕਰਨ ਵਾਲੀ ਸਮੱਸਿਆ ਹੈ ਜੋ ਸੰਕਟ ਵਿੱਚ ਬਦਲਦੀ ਜਾ ਰਹੀ ਹੈ। ਇਹਦੇ ਨਤੀਜੇ ਕੀ ਨਿਕਲਣਗੇ-ਇਸ ਦੀ ਭਵਿੱਖਬਾਣੀ ਕੋਈ ਨਹੀਂ ਕਰ ਸਕਦਾ, ਪਰ ਜਦੋਂ ਤੱਕ ਇਹ ਨਾ-ਬਰਾਬਰੀ ਕਾਇਮ ਹੈ, ਉਦੋਂ ਤੱਕ ਹਰ ‘ਲੋਕਤੰਤਰ’ ਅੰਦਰ ਵੀ ਅਜਿਹੇ ਹਾਲਾਤ ਕਾਇਮ ਰਹਿਣਗੇ ਤੇ ਵਧਦੇ ਜਾਣਗੇ ਜੋ ਅਮਰੀਕਾ ਦੀ ‘ਕਲਾਸ-ਵਾਰ’ ਵਰਗੇ ਅੰਦੋਲਨਾਂ ਤੋਂ ਸਪਸ਼ਟ ਨਜ਼ਰ ਆਉਂਦੇ ਹਨ- ਭਾਵੇਂ ਉਨ੍ਹਾਂ ਦਾ ਰੂਪ ਕੋਈ ਵੀ ਹੋਵੇ। ਇਹ ਬਹੁਤ ਕਠੋਰ ਸਚਾਈ ਹੈ ਕਿ ਆਰਥਿਕ ਨਾ-ਬਰਾਬਰੀ ਅਗਲੇ ਇੱਕ-ਦੋ ਦਹਾਕਿਆਂ ਅੰਦਰ ਪੂਰੇ ਸੰਸਾਰ ਅੰਦਰ ਹੀ ਅਜਿਹੀ ਬੇਚੈਨੀ ਪੈਦਾ ਕਰ ਦੇਵੇਗੀ ਕਿ ਮਿਸਰ ਤੇ ਲਿਬੀਆ ਵਰਗੇ ਦੇਸ਼ਾਂ ਵਰਗੇ ਹਾਲਾਤ ਪੈਦਾ ਹੋ ਜਾਣਗੇ (ਉਨ੍ਹਾਂ ਦਾ ਰੂਪ ਭਾਵੇਂ ਅਮਰੀਕਾ ਦੀ ‘ਕਲਾਸ-ਵਾਰ’ ਵਰਗਾ ਹੋਵੇ ਜਾਂ ਲਿਬੀਆ ਤੇ ਮਿਸਰ ਵਰਗਾ) ਇਹ ਸਿੱਟਾ ‘ਲੋਕਤੰਤਰ’ ਵਿੱਚ ਉਦਯੋਗਿਕ ਘਰਾਣਿਆਂ, ਬੈਂਕਾਂ ਨੂੰ ਆਮ ਲੋਕਾਂ ਦੀ ਲੁੱਟ ਦੀ ਆਜ਼ਾਦੀ ਦੇਣ ਤੇ ਬਾਜ਼ਾਰਵਾਦ ਕਾਰਨ ਪੈਦਾ ਹੋਣੇ ਸੁਭਾਵਕ ਹਨ ਜਿਸ ਬਾਰੇ ਰਾਜਨੀਤਕ ਪਾਰਟੀਆਂ, ਅਰਥਸ਼ਾਸਤਰੀਆਂ ਤੇ ਬੁੱਧੀਜੀਵੀਆਂ ਨੂੰ ਸੋਚਣਾ ਹੀ ਚਾਹੀਦਾ ਹੈ।
(ਪੰਜਾਬੀ ਟ੍ਰਿਬਿਊਨ ਚੋਂ ਧੰਨਵਾਦ ਸਹਿਤ)
Wednesday, October 5, 2011
ਮਿੰਨੀ ਕਹਾਣੀ / ਪੀੜ
ਬੈਂਕ ਵਿਚ ਪੈਨਸ਼ਨ ਲੈਣ ਵਾਲਿਆਂ ਦੀ ਕਾਫੀ ਭੀੜ ਸੀ। ਲੰਮੀ ਲਾਈਨ ਲੱਗੀ ਹੋਈ ਸੀ। ਰੌਲਾ ਰੱਪਾ ਪੈ ਰਿਹਾ ਸੀ। ਢਾਈ ਢਾਈ ਸੌ ਬੁਢਾਪਾ ਪੈਨਸ਼ਨ ਪ੍ਰਾਪਤ ਕਰਨ ਵਾਲੇ ਬਜ਼ੁਰਗ ਇਕੇ ਦੂਜੇ ਤੋਂ ਅੱਗੇ ਹੋਣ ਲਈ ਕਾਹਲੇ ਸਨ। ਇਕ ਕਾਊਂਟਰ 'ਤੇ ਬੈਠਾ ਬੈਂਕ ਅਧਿਕਾਰੀ ਅੰਗੂਠਾ ਲਵਾ ਕੇ ਜਾਂ ਦਸਤਖਤ ਕਰਵਾ ਕੇ ਪੈਨਸ਼ਨ ਦੀ ਰਾਸ਼ੀ ਬਜ਼ੁਰਗਾਂ ਨੂੰ ਫੜਾ ਰਿਹਾ ਸੀ। ਲਾਈਨ 'ਚ ਖੜ੍ਹਾ ਨਰੈਣਾ ਪਹਿਲੀ ਵਾਰ ਪੈਨਸ਼ਨ ਲੈਣ ਆਇਆ ਸੀ। ਉਸ ਦੇ ਮੂਹੋਂ ਆਪ ਮੁਹਾਰੇ ਕਦੇ ਕਦੇ 'ਹਾਇ, ਹਾਇ' ਨਿਕਲ ਜਾਂਦੀ। ਆਖਿਰ ਉਹਦੀ ਵਾਰੀ ਵੀ ਆ ਗਈ। ਅਫਸਰ ਨੇ ਉਸ ਨੂੰ ਫਾਰਮ 'ਤੇ ਅੰਗੂਠਾ ਲਾਉਣ ਲਈ ਕਿਹਾ ਤਾਂ ਨਰੈਣੇ ਨੇ ਲੰਮਾ ਹੌਕਾ ਭਰਿਆ 'ਜਾਇਦਾਦ ਦਾ ਮਾਲਕ ਸੀ ਮੈਂ ਵੀ। ਮਹਿੰ ਦੇ ਖੁਰ ਜਿੱਡੇ ਜਿੱਡੇ 10- 12 ਗੂਠੇ ਲਵਾ ਲਏ ਪੁੱਤ ਨੇ ਮੈਥੋਂ ਤੇ ਸਾਨੂੰ ਦੋਹਾਂ ਜੀਆਂ ਨੂੰ ਘਰੋਂ ਕੱਢ 'ਤਾ। ... ਨਹੀਂ ਮੈਂ ਆਹ ਨਿਗੂਣੀ ਪੈਂਸ਼ਨ ਖਾਤਰ ਐਂ ਲੈਨ 'ਚ ਖੜ੍ਹਦਾ?' ਉਹਦਾ ਗੱਚ ਭਰ ਆਇਆ।
'ਤੂੰ ਗੂਠਾ ਲਾ ਗੂਠਾ... ਐਵੇਂ ਫੋੜੇ ਆਂਗੂੰ ਹਰੇਕ ਕੋਲੇ ਫਿੱਸ ਪੈਂਨੈਂ। ਤੂੰ 'ਕੱਲਾ ਨੀਂ ਆਹ ਮਗਰ ਵੇਖ ਲੈ ਕਿੰਨੇ ਖੜ੍ਹੇ ਐ ਤੇਰੇ ਅਰਗੇ।' ਪਿੱਛੇ ਖੜ੍ਹੀ ਨਰੈਣੇ ਦੀ ਘਰ ਵਾਲੀ ਬੋਲੀ। ਨਰੈਣੇ ਨੇ ਸੋਟੀ 'ਤੇ ਭਾਰ ਦਿੰਦਿਆਂ ਪਿੱਛੇ ਨੂੰ ਮੂੰਹ ਭੰਵਾਇਆ ਤਾਂ ਉਸ ਦੀ ਨਜ਼ਰ ਪਟਵਾਰੀਆਂ ਦੇ ਪਿਓ ਜਾਗਰ ਸਿੰਘ ਨਾਲ ਜਾ ਟਕਰਾਈ ਜੋ ਉਸ ਦੀ ਘਰ ਵਾਲੀ ਦੇ ਮਗਰ ਖੜ੍ਹਾ ਸੀ।
'ਕੋਈ ਨੀਂ ਨਰੈਣ ਸਿੰਆਂ! ਦੜ ਵੱਟ ਦੜ। ਇਹ ਪੀੜ 'ਕੱਲੇ ਤੈਨੂੰ ਈ ਨਹੀਂ। ਜ਼ਮਾਨਾ ਈ ਐਸਾ ਆ ਗਿਐ। ਇਹ ਹਵਾ ਚਾਰੇ ਪਾਸੇ ਈ ਵਗ 'ਗੀ।' ਜਾਗਰ ਸਿੰਘ ਨੇ ਇਹ ਲਫ਼ਜ਼ ਕਹਿੰਦਿਆਂ ਖੱਬਾ ਹੱਥ ਛਾਤੀ 'ਤੇ ਰੱਖ ਲਿਆ।
-ਹਰਦਮ ਸਿੰਘ ਮਾਨ

Saturday, September 3, 2011
ਰਾਮੂ ਕੇ ਸਿੱਧੂ ਬਰਾੜਾਂ ਦਾ ਪਿੰਡ ਹੈ ਰਾਮੂਵਾਲਾ
ਇੱਥੋਂ ਤਿੰਨ ਕਿਲੋਮੀਟਰ ਦੂਰ ਜੈਤੋ-ਮੁਕਤਸਰ ਸੜਕ ਉਪਰ ਵਸਿਆ ਪਿੰਡ ਰਾਮੂਵਾਲਾ ਇਲਾਕੇ ਵਿਚ ਡੇਲਿਆਂਵਾਲੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਦੱਸਿਆ ਗਿਆ ਹੈ ਕਿ ਇਸ ਦਾ ਨਾਂ ਡੇਲਿਆਂਵਾਲੀ, ਇਕ ਸੰਤ ਦੇ ਅਖੌਤੀ ਕਥਨਾਂ ਕਾਰਨ ਪਿਆ ਜਿਸ ਵਿਚ ਉਸ ਨੇ ਇਸ ਪਿੰਡ ਨੂੰ ‘ਪੀਰਾਂਮਾਰੀ ਡੇਲਿਆਂਵਾਲੀ’ ਕਿਹਾ ਸੀ। ਪਿੰਡ ਦੇ ਜ਼ਿਆਦਾਤਰ ਲੋਕ ਜੈਤੋ ਤੋਂ ਉਠ ਕੇ ਇੱਥੇ ਆਏ ਹਨ ਜੋ ਸਿੱਧੂ ਬਰਾੜ ਹਨ। ਬਾਅਦ ਵਿਚ ਇਨ੍ਹਾਂ ‘ਰਾਮੂ ਕੇ ਸਿਧੂ ਬਰਾੜਾਂ’ ਨੇ ਹੀ ਇਸ ਪਿੰਡ ਦਾ ਨਾਂ ਰਾਮੂਵਾਲਾ ਰੱਖ ਦਿੱਤਾ। ਸਿੱਧੂ ਬਰਾੜਾਂ ਤੋਂ ਇਲਾਵਾ ਇਸ ਪਿੰਡ ਵਿਚ ਕੁਝ ਕੁ ਘਰ ਗੋਂਦਾਰਾ ਗੋਤ ਦੇ ਜੱਟਾਂ ਦੇ ਹਨ ਜੋ ਲਾਗੇ ਪਿੰਡ ਮੱਤਾ ਤੋਂ ਇੱਥੇ ਆਏ। ਮਾਨ ਗੋਤ ਨਾਲ ਸੰਬਧਤ ਇੱਥੋਂ ਦੇ ਲੋਕ ਸੰਗਤਪੁਰਾ ਤੋਂ ਆ ਕੇ ਵਸੇ ਹਨ ਅਤੇ ਗਿੱਲ ਗੋਤ ਦੇ ਲੋਕਾਂ ਦਾ ਪਿੱਛਾ ਸਾਫੂਵਾਲਾ ਹੈ।
ਇਸ ਪਿੰਡ ਦੀ ਆਬਾਦੀ ਤਿੰਨ ਕੁ ਹਜ਼ਾਰ ਦੇ ਕਰੀਬ ਹੈ ਅਤੇ ਵੋਟਰਾਂ ਦੀ ਗਿਣਤੀ 1270 ਹੈ। ਪਿੰਡ ਦੇ ਬਾਹਰਵਾਰ ਉਤਰ ਅਤੇ ਦੱਖਣ ਵਾਲੇ ਪਾਸੇ ਦੋ ਗੁਰਦੁਆਰੇ ਹਨ। ਪਿੰਡ ਵਿਚ ਅਜੇ ਅੱਠਵੀਂ ਤੱਕ ਹੀ ਸਰਕਾਰੀ ਸਕੂਲ ਹੈ। ਇਹ ਪਿੰਡ ਲਾਗਲੇ ਪਿੰਡ ਮੱਤਾ, ਚੈਨਾ, ਅਜਿੱਤਗਿੱਲ, ਜੈਤੋ ਨਾਲ ਲਿੰਕ ਸੜਕਾਂ ਰਾਹੀਂ ਜੁੜਿਆ ਹੋਇਆ ਹੈ। ਪਿੰਡ ਦੇ ਲੋਕਾਂ ਵਿਚ ਬੇਸ਼ੱਕ ਵੱਖ-ਵੱਖ ਵਿਚਾਰਾਂ ਦੇ ਵਸਦੇ ਲੋਕ ਹਨ ਪਰ ਵਿਸ਼ੇਸ਼ ਗੱਲ ਇਹ ਹੈ ਕਿ ਲੜਾਈ, ਝਗੜਿਆਂ ਤੋਂ ਇਹ ਪਿੰਡ ਬਚਿਆ ਹੋਇਆ ਹੈ। ਪਿੰਡ ਦੇ ਮੌਜੂਦਾ ਸਰੰਪਚ ਨੌਜਵਾਨ ਅਕਾਲੀ ਆਗੂ ਰਾਜਪਾਲ ਸਿੰਘ ਹਨ, ਜੋ ਪੰਚਾਇਤ ਯੂਨੀਅਨ ਹਲਕਾ ਜੈਤੋ ਦੇ ਪ੍ਰਧਾਨ ਵੀ ਹਨ। ਪਿੰਡ ਦੇ ਵਿਕਾਸ ਵਿਚ ਉਹ ਵਿਸ਼ੇਸ਼ ਦਿਲਚਸਪੀ ਲੈ ਰਹੇ ਹਨ ਅਤੇ ਇਸ ਸਾਲ ਪਿੰਡ ਵਿਚ ਚਾਲੂ ਹੋਇਆ ਵਾਟਰ ਵਰਕਸ ਉਨ੍ਹਾਂ ਦੀ ਵਿਸ਼ੇਸ਼ ਪ੍ਰਾਪਤੀ ਹੈ। ਇਸ ਤੋਂ ਇਲਾਵਾ ਪਿੰਡ ਦੀ ਫਿਰਨੀ ਪੱਕੀ ਕਰਨੀ ਅਤੇ ਗਲੀਆਂ, ਨਾਲੀਆਂ ਪੁੱਟ ਕੇ ਉਚੀਆਂ ਕਰਕੇ ਦੁਬਾਰਾ ਬਣਾਉਣ ਦਾ ਕਾਰਜ ਵੀ ਉਨ੍ਹਾਂ ਦੀ ਦੇਖ-ਰੇਖ ਹੇਠ ਚੱਲ ਰਿਹਾ ਹੈ।
ਪਿੰਡ ਦੇ ਬਜ਼ੁਰਗ ਜਲੌਰ ਸਿੰਘ ਬਰਾੜ ਨੂੰ ਇਹ ਮਾਣ ਹਾਸਲ ਹੈ ਕਿ ਉਨ੍ਹਾਂ ਕਰੀਬ ਤਿੰਨ ਦਹਾਕੇ (ਪੰਜ ਵਾਰ) ਪਿੰਡ ਦੀ ਸਰਪੰਚੀ ਕੀਤੀ ਹੈ। ਬਲਕਰਨ ਸਿੰਘ ਬਰਾੜ ਅਤੇ ਮਿੱਠੂ ਸਿੰਘ ਬਰਾੜ ਵੀ ਪਿੰਡ ਦੇ ਸਰਪੰਚ ਰਹੇ ਹਨ। ਅਧਿਆਪਕ ਆਗੂ ਮਹਿੰਦਰ ਸਿੰਘ ਬਰਾੜ ਦਾ ਨਾਂ ਗੌਰਮਿੰਟ ਟੀਚਰਜ਼ ਯੂਨੀਅਨ ਵੇਲੇ ਮੂਹਰਲੀਆਂ ਸਫ਼ਾਂ ’ਚ ਰਿਹਾ ਹੈ। ਕਰਤਾਰ ਸਿੰਘ ਗੋਂਦਾਰਾ ਪਿੰਡ ਦੇ ਸਭ ਤੋਂ ਪਹਿਲੇ ਮੁਲਾਜ਼ਮ ਹਨ ਜੋ ਰੇਲਵੇ ਚੋਂ ਸੀਨੀਅਰ ਗਾਰਡ ਸੇਵਾ-ਮੁਕਤ ਹੋਏ ਹਨ। ਵੈਟਰਨਰੀ ਡਾਕਟਰ ਕੌਰ ਸਿੰਘ ਗੋਂਦਾਰਾ, ਅੰਮ੍ਰਿਤਸਰ ਵਿਖੇ ਐਮ.ਡੀ. ਕਰ ਰਹੀ ਡਾਕਟਰ ਸੁਖਦੀਪ ਕੌਰ, ਪੰਜਾਬੀ ਲੇਖਕ ਹਰਦਮ ਸਿੰਘ ਮਾਨ, ਸਹਿਕਾਰੀ ਸਭਾ ਦੇ ਪ੍ਰਧਾਨ ਗੁਰਜੰਟ ਸਿੰਘ ਬਰਾੜ,ਖੇਤੀ ਨੂੰ ਆਧੁਨਿਕ ਤਕਨੀਕਾਂ ’ਤੇ ਤੋਰ ਰਿਹਾ ਨੌਜਵਾਨ ਨਗਿੰਦਰ ਸਿੰਘ ਬਰਾੜ, ਸਹਿਯੋਗ ਮੰਚ ਜੈਤੋ ਦੇ ਸੀਨੀਅਰ ਮੀਤ ਪ੍ਰਧਾਨ ਸੁਖਦੇਵ ਸਿੰਘ ਡੇਲਿਆਂਵਾਲੀ, ਗੀਤਕਾਰ ਗੁਰਨਾਮ ਸਿੰਘ ਗੋਂਦਾਰਾ,ਅਮਰੀਕਾ ਗਏ ਸਵ. ਮਲਕੀਤ ਸਿੰਘ (ਯੂ.ਐਸ.ਏ.) ਦੇ ਬੇਟੇ ਅਜਮੇਰ ਸਿੰਘ ਤੇ ਜਗਤਾਰ ਸਿੰਘ, ਜਰਨੈਲ ਸਿੰਘ ਬਰਾੜ ਮਨੀਲਾ, ਅਜਮੇਰ ਸਿੰਘ ਹਾਂਗਕਾਂਗ, ਹਰਬੰਸ ਸਿੰਘ ਗਿੱਲ ਯੂ.ਕੇ. ਅਤੇ ਜਗਜੀਤ ਸਿੰਘ ਬਰਾੜ ਯੂ.ਐਸ.ਏ. ਵੀ ਇਸ ਪਿੰਡ ਦੇ ਜੰਮਪਲ ਹਨ।
ਇਹ ਪਿੰਡ ਕਾਫੀ ਸਮਾਂ ਸਾਹਿਤਕ ਸਰਗਰਮੀਆਂ ਦਾ ਕੇਂਦਰ ਵੀ ਰਿਹਾ ਹੈ। ਹਰਦਮ ਸਿੰਘ ਮਾਨ ਅਤੇ ਸੁਰਜੀਤ ਅਮਰ ਦੇ ਯਤਨਾਂ ਸਦਕਾ ਪੰਜਾਬੀ ਸਾਹਿਤ ਸਭਾ ਜੈਤੋ ਵੱਲੋਂ ਇਥੇ ਅਕਸਰ ਸਾਹਿਤਕ ਬੈਠਕਾਂ ਕੀਤੀਆਂ ਜਾਂਦੀਆਂ ਰਹੀਆਂ ਹਨ। ਬਾਬਾ ਸ਼ੇਖ ਫ਼ਰੀਦ ਕਲੱਬ ਵੱਲੋਂ ਵੀ ਪਿੰਡ ਵਿਚ ਸੱਭਿਆਚਾਰਕ ਪ੍ਰੋਗਰਾਮ ਕਰਵਾਏ ਗਏ ਹਨ। ਅਮਨ ਸਪੋਰਟਸ ਕਲੱਬ ਅਤੇ ਬਾਬਾ ਸ਼ੇਖ ਫ਼ਰੀਦ ਕਲੱਬ ਦੇ ਨੌਜਵਾਨਾਂ ਨੇ ਪਿੰਡ ਵਿਚ ਖੇਡ ਟੂਰਨਾਮੈਂਟ ਕਰਵਾਉਣ ਦਾ ਬੀੜਾ ਚੁੱਕਿਆ ਹੋਇਆ ਹੈ। ਰਾਸ਼ਟਰੀ ਖਿਡਾਰੀ ਅਵਤਾਰ ਸਿੰਘ ਪੀ.ਟੀ.ਆਈ. ਦੀ ਦੇਖ-ਰੇਖ ਹੇਠ ਐਲੀਮੈਂਟਰੀ ਸਕੂਲ ਦੇ ਖਿਡਾਰੀ ਖੇਡਾਂ ਵਿਚ ਵਿਸ਼ੇਸ਼ ਨਾਮਣਾ ਖੱਟ ਚੁੱਕੇ ਹਨ।
ਪਿੰਡ ਦੇ ਲੋਕਾਂ ਦੀ ਪ੍ਰਮੁੱਖ ਸਮੱਸਿਆ ਇਹ ਹੈ ਕਿ ਇਸ ਪਿੰਡ ਲਈ ਕਿਸੇ ਪਾਸਿਓਂ ਕੋਈ ਬੱਸ ਸੇਵਾ ਨਹੀਂ ਹੈ। ਜੈਤੋ ਜਾਣ ਲਈ ਬੇਸ਼ੱਕ ਦੂਰੀ ਤਿੰਨ ਕਿਲੋਮੀਟਰ ਹੀ ਹੈ ਪਰ ਇਸ ਵਿਚੋਂ ਇਕ ਕਿਲੋਮੀਟਰ ਫਾਸਲਾ ਪੈਦਲ ਤੈਅ ਕਰਕੇ ਲੋਕਾਂ ਨੂੰ ਜੈਤੋ-ਮੁਕਤਸਰ ਸੜਕ ‘ਤੇ ਜਾਣਾ ਪੈਂਦਾ ਹੈ ਤੇ ਉਥੋਂ ਬੱਸ ਫੜਨੀ ਪੈਂਦੀ ਹੈ। ਪਿੰਡ ਵਿਚ ਸਰਕਾਰੀ ਸਿਵਲ ਡਿਸਪੈਂਸਰੀ ਵੀ ਨਹੀਂ ਅਤੇ ਨਾ ਹੀ ਪਸ਼ੂਆਂ ਲਈ ਡਾਕਟਰੀ ਸੇਵਾ ਦਾ ਪ੍ਰਬੰਧ ਹੈ।
ਪਿੰਡ ਦੇ ਸਰਪੰਚ ਰਾਜਪਾਲ ਸਿੰਘ ਅਨੁਸਾਰ ਪਿੰਡ ਵਿਚ ਇਸ ਸਮੇਂ ਜਨਰਲ ਵਰਗ ਦੇ ਲੋਕਾਂ ਦੀ ਧਰਮਸ਼ਾਲਾ ਦੀ ਉਸਾਰੀ ਲਈ ਸਰਕਾਰੀ ਗਰਾਂਟ ਦੀ ਬੇਹੱਦ ਜ਼ਰੂਰਤ ਹੈ। ਸਰਕਾਰੀ ਸਕੂਲ ਵੀ ਘੱਟੋ ਘੱਟ ਦਸਵੀਂ ਤੱਕ ਦਾ ਹੋਣਾ ਚਾਹੀਦਾ ਹੈ ਤਾਂ ਜੋ ਬੱਚਿਆਂ ਨੂੰ ਅੱਠਵੀਂ ਤੋਂ ਬਾਅਦ ਪੜ੍ਹਾਈ ਲਈ ਪਿੰਡ ਚੈਨਾ, ਜੈਤੋ, ਰੋੜੀਕਪੂਰਾ ਜਾਣ ਦੀ ਕਠਿਨਾਈ ਨਾ ਸਹਿਣੀ ਪਵੇ। ਪਿੰਡ ਦੇ ਲੋਕਾਂ ਦੀ ਇਹ ਵੀ ਮੰਗ ਹੈ ਕਿ ਸਰਕਾਰੀ ਸਕੂਲ ਤੋਂ ਜੈਤੋ ਨੂੰ ਜਾ ਰਹੀ ਅਧੂਰੀ ਸੜਕ ਦਾ ਰਹਿੰਦਾ ਟੋਟਾ ਵੀ ਪੱਕਾ ਕੀਤਾ ਜਾਵੇ।

Monday, July 18, 2011
ਮਿੰਨੀ ਕਹਾਣੀ -ਲਾਲ ਬੱਤੀ ਦਾ ਸੱਚ
ਐਮ. ਐਲ. ਏ. ਬਣਨ ਤੋਂ ਪੂਰੇ ਸਾਢੇ ਚਾਰ ਸਾਲਾਂ ਬਾਅਦ ਨੇਤਾ ਜੀ ਅੱਜ ਆਪਣੇ ਜਿਗਰੀ ਯਾਰ ਦੇ ਘਰ ਆਏ ਸਨ। ਆਉਂਦਿਆਂ ਹੀ ਆਪਣੇ ਯਾਰ ਨੂੰ ਗਲਵੱਕੜੀ ਪਾਈ 'ਲੈ ਵੱਡੇ ਭਾਈ, ਅੱਜ ਮੈਂ ਖੁੱਲ੍ਹਾ ਟੈਮ ਕੱਢ ਕੇ ਆਇਐਂ। ਅੱਜ ਵੱਡੇ ਭਾਈ ਦਾ ਕੋਈ ਉਲਾਂਭਾ ਨਹੀਂ ਰਹਿਣ ਦੇਣਾ ਆਪਣੇ ਸਿਰ।'
ਉਹ ਦੋਵੇਂ ਜਣੇ ਡਰਾਇੰਗ ਰੂਮ ਵਿਚ ਏ. ਸੀ. ਛੱਡ ਕੇ ਬੈਠ ਗਏ। ਗੱਲਾਂ ਬਾਤਾਂ ਸ਼ੁਰੂ ਹੋ ਗਈਆਂ। 'ਅਸਲ 'ਚ ਅੱਜ ਰਾਜਨੀਤੀ ਦਾ ਕੰਮ ਬੜਾ ਕੁੱਤਾ ਹੋ ਗਿਐ ਵੱਡੇ ਭਾਈ! ਤੈਨੂੰ ਪਤਾ ਈ ਐ ਪਹਿਲਾਂ ਚੋਣਾਂ ਵੇਲੇ ਕਿਵੇਂ ਸਾਲੇ ਹਰੇਕ ਲੰਗੜੇ ਲੂਲੇ ਦੇ ਪੈਰੀਂ ਹੱਥ ਲਾਉਣੇ ਪੈਂਦੇ ਐ, ਥਾਂ ਥਾਂ ਹੱਥ ਜੋੜੋ ਤੇ ਕਰੋੜਾਂ ਰੁਪਏ ਵੀ ਖਰਚੋ। ਫਿਰ ਜੇ ਐਮ. ਐਲ. ਏ. ਬਣ ਗੇ...ਅੱਜ ਜੀ ਓਹਦੇ ਘਰ ਮਰਗ ਦਾ ਭੋਗ ਐ, ਫਲਾਣੇ ਦੀ ਕੁੜੀ ਦਾ ਸ਼ਗਨ, ਢਿਮਕੇ ਦੇ ਮੁੰਡੇ ਦਾ ਵਿਆਹ, ਫਲਾਣੇ ਥਾਂ ਜਗਰਾਤਾ, ਅਖੰਡ ਪਾਠ ਦਾ ਭੋਗ, ਮੈਡੀਕਲ ਕੈਂਪ ਤੇ ਹੋਰ ਪਤਾ ਨੀਂ ਕੀ ਕੀ ਤੇ ਪਤਾ ਨੀਂ ਕਿੱਥੇ ਕਿੱਥੇ ਜਾਣਾ ਪੈਂਦੈ। ਕਦੇ ਕਦੇ ਤਾਂ ਲਗਦੈ ਸਾਲੀ ਇਹ ਕੋਈ ਜ਼ਿੰਦਗੀ ਐ?'
'ਆਂਉਂਦੀਐਂ ਗੱਲਾਂ ਐਮ. ਐਲ. ਏ. ਬਣ ਕੇ...' ਜਿਗਰੀ ਯਾਰ ਨੇ ਵਿਚਦੀ ਹੁੰਗਾਰਾ ਭਰਿਆ।
'ਨਹੀਂ ਵੱਡੇ ਭਾਈ ਝੂਠ ਨਹੀਂ ਮੈਂ ਸੱਚ ਕਹਿਨੈਂ'
'ਚੱਲ ਮੰਨ ਲੈਨੇਂ ਆਂ।'
ਨੇਤਾ ਜੀ ਦੀ ਵਾਰਤਾਲਾਪ ਜਾਰੀ ਰਹੀ ਜਿਵੇਂ ਸੱਚਮੁੱਚ ਹੀ ਰਾਜਨੀਤੀ ਤੋਂ ਔਖੇ ਹੋਣ।
ਜਦੋਂ ਦਿਨ ਛਿਪਾਅ ਜਿਹਾ ਹੋ ਗਿਐ ਤਾਂ ਜਿਗਰੀ ਯਾਰ ਬੋਲਿਆ 'ਚੱਲ ਛੱਡ ਹੁਣ ਇਹ ਦੱਸ ਬਈ ਵਿਸਕੀ ਕਿਹੜੀ ਚੱਲੂ?'
'ਲੈ ਤੈਥੋਂ ਕੁਛ ਭੁੱਲਿਐ ਵੱਡੇ ਭਾਈ!'
ਵਿਸਕੀ ਆ ਗਈ। ਦੋ ਤਿਨ ਪੈੱਗ ਲਾਉਣ ਮਗਰੋਂ ਨੇਤਾ ਜੀ ਅਸਲੀ ਰੌਂਅ 'ਚ ਗਏ। 'ਵੱਡੇ ਭਾਈ ਹੁਣ ਸਾਰੇ ਛੀ ਮਹੀਨੇ ਰਹਿਗੇ ਚੋਣਾਂ 'ਚ। ਹੁਣ ਤਾਂ ਤੇਰੇ ਰੱਖਣ ਦੇ ਆਂ। ... ਤੂੰ ਹੋਣੈਂ ਮੇਰੀ ਚੋਣ ਮੁਹਿੰਮ ਦਾ ਇੰਚਾਰਜ ਪਹਿਲਾਂ ਵਾਂਗ... ਤੇ ਜੇ ਐਤਕੀਂ ਜਿੱਤ ਨਸੀਬ ਹੋਈ ਤਾਂ ਸਾਰੀ ਉਮਰ ਤੇਰਾ ਪਾਣੀ ਭਰੂੰ ਨੰਗੇ ਸਿਰ।' ਕਹਿੰਦੇ ਹੋਏ ਨੇਤਾ ਨੇ ਇਕ ਵੱਡਾ ਪੈੱਗ ਹੋਰ ਪਾ ਲਿਆ ਤੇ ਫੇਰ ਜਿਗਰੀ ਯਾਰ ਦੇ ਗੋਡੇ ਘੁੱਟਣ ਲੱਗ ਪਿਆ।
'ਯਾਰਾ ਤੂੰ ਦੂਜੀ ਵਾਰ ਐਮ. ਐਲ. ਏ. ਬਣਾ ਦੇ, ਆਪਣੀ ਲਾਲ ਬੱਤੀ ਵਾਲੀ ਗੱਡੀ ਪੱਕੀ ਐ। ਫੇਰ ਵੇਖੀਂ ਮੰਤਰੀ ਬਣਨਸਾਰ ਚੰਡੀਗੜੋਂ ਲਾਲ ਬੱਤੀ ਵਾਲੀ ਗੱਡੀ ਸਿੱਧੀ ਤੇਰੇ ਬੂਹੇ ਤੇ ਆ ਕੇ ਰੁਕੂ।' ਨੇਤਾ ਜੀ ਪੂਰੇ ਸਰੂਰ 'ਚ ਆ ਗਏ
'ਨਾਲੇ ਇਕ ਗੱਲ ਯਾਦ ਰੱਖੀਂ, ਆਪਾਂ ਕੇਰਾਂ ਮੰਤਰੀ ਬਣਗੇ ਨਾ ਵੱਡੇ ਭਾਈ... ਫੇਰ ਆਪਾਂ ਕਿਸੇ ਕੰਜਰ ਦੀ ਨੀਂ ਸੁਣਨੀਂ। ਰੌਲਾ ਪਾਈ ਜਾਣ ਲੋਕ ਜਿੰਨਾ ਮਰਜ਼ੀ, ਰਾਜਧਾਨੀ 'ਚ ਰਹਾਂਗੇ ਠਾਠ ਨਾਲ। ...ਫੇਰ ਆਪਾਂ ਇਹਨਾ ਲੋਕਾਂ ਤੋਂ ਕੀ ਲੈਣੈ... ਐਵੇਂ ਕੀੜੇ ਮਕੌੜੇ।' ਨੇਤਾ ਦੇ ਮੂਹੋਂ ਲਾਲ ਬੱਤੀ ਦਾ ਸੱਚ ਡੁੱਲ੍ਹ ਰਿਹਾ ਸੀ।
* ਹਰਦਮ ਸਿੰਘ ਮਾਨ,ਸਾਦਾ ਪੱਤੀ, ਜੈਤੋ (ਫ਼ਰੀਦਕੋਟ) ਮੋ. 94177-31091

Sunday, July 3, 2011
ਅਰਾਜਕਤਾ ਦੀਆਂ ਜੜ੍ਹਾਂ/ ਗੁਰਦਿਆਲ ਸਿੰਘ
ਬਾਬਾ ਰਾਮਦੇਵ ਨਾਲ ਜੋ ਕੁਝ ਹੋਇਆ, ਉਹ ਸਭ ਨੂੰ ਪਤਾ ਹੈ ਪਰ ਵੱਡਾ ਸਵਾਲ ਇਹ ਹੈ ਕਿ ਕੀ ਯੋਗ ਗੁਰੂ ਦੀਆਂ ਮੰਗਾਂ ਤੇ ਸਰਕਾਰ ਦਾ ਵਤੀਰਾ ਦੋਵੇਂ, ਦੇਸ਼ ਵਿਚ ਫੈਲ ਰਹੀ ਅਰਾਜਕਤਾ ਦੀਆਂ ਪੈੜਾਂ ਤਾਂ ਨਹੀਂ?
ਯੋਗ ਗੁਰੂ ਕਈ ਸਾਲ ਤੋਂ ਦੇਸ਼-ਵਿਦੇਸ਼ ਵਿਚ ਯੋਗ ਦੀ ਸਿੱਖਿਆ ਦਿੰਦਿਆਂ ਆਮ ਲੋਕਾਂ ਨੂੰ ਕਈ ਰੋਗਾਂ ਤੋਂ ਮੁਕਤੀ ਦਿਵਾਉਣ ਦੇ ਯਤਨ ਕਰਦੇ ਆ ਰਹੇ ਹਨ। ਇੰਜ ਉਨ੍ਹਾਂ ਦੀ ਪ੍ਰਸਿੱਧੀ ਦੂਰ ਤਕ ਫੈਲੀ ਹੈ। ਰਾਜਨੀਤੀ, ਹਰ ਉਸ ‘ਬਾਬੇ’ ਦੀ ਕਮਜ਼ੋਰੀ ਬਣ ਚੁੱਕੀ ਹੈ ਜਿਸ ਦੇ ਉਪਾਸ਼ਕਾਂ ਦੀ ਗਿਣਤੀ ਲੱਖਾਂ ‘ਚ (ਤੇ ਕਈਆਂ ਦੀ ਕਰੋੜਾਂ ‘ਚ ਵੀ) ਹੋ ਜਾਂਦੀ ਹੈ। ਸਾਡੀਆਂ ਰਾਜਨੀਤਕ ਪਾਰਟੀਆਂ ਦੇ ਵੱਡੇ ਨੇਤਾ ਵੀ ਇਨ੍ਹਾਂ ਬਾਬਿਆਂ ਕੋਲ ਜਾਂਦੇ ਹਨ, ਚਾਹੇ ਉਨ੍ਹਾਂ ਦੇ ਵਿਚਾਰ ਕੋਈ ਹੋਣ। ਇੰਜ ਇਨ੍ਹਾਂ ਬਾਬਿਆਂ ਅੰਦਰ ਵੀ ਰਾਜਨੀਤੀ ਦੀ ਲਾਲਸਾ ਪੈਦਾ ਹੁੰਦੀ ਹੈ। (ਜਦੋਂ 1998 ਵਿਚ ਭਾਜਪਾ ਨੇ ਆਪਣੀ ਗੱਠਜੋੜ ਸਰਕਾਰ ਬਣਾਈ ਸੀ, ਉਦੋਂ ਭਾਵੀ ਪ੍ਰਧਾਨ ਮੰਤਰੀ ਸ੍ਰੀ ਵਾਜਪਾਈ ਚੋਣਾਂ ਸਮੇਂ ਆਸਾ ਰਾਮ ਬਾਪੂ ਦੇ ਚਰਨਾਂ ‘ਚ ਜਾ ਬੈਠੇ ਸਨ, ਜਦੋਂ ਕਿ ਪਿਛਲੇ ਕੁਝ ਸਮੇਂ ਤੋਂ ਆਸਾ ਰਾਮ ਬਾਪੂ ਕਈ ਮਾਮਲਿਆਂ ਵਿਚ ਘਿਰੇ ਹੋਏ ਹਨ)
ਬਾਬਾ ਰਾਮਦੇਵ ਸ਼ਾਇਦ ਇਨ੍ਹਾਂ ਰਾਜਨੀਤਿਕ ਪੈਂਤੜਿਆਂ ਤੋਂ ਪੂਰੀ ਤਰ੍ਹਾਂ ਜਾਣੂੰ ਨਹੀਂ। ਉਨ੍ਹਾਂ ਦੀਆਂ ਮੰਗਾਂ ਕੋਈ ਸਰਕਾਰ ਪੂਰੀਆਂ ਨਹੀਂ ਕਰ ਸਕਦੀ। ਕਾਲਾ ਧਨ ਦੇਸ਼ ਅੰਦਰ ਗਾਜਰ ਬੂਟੀ ਵਾਂਗ ਫੈਲ ਚੁੱਕਿਆ ਹੈ। ਚਪੜਾਸੀ ਤੋਂ ਲੈ ਕੇ ਅਫਸਰਾਂ ਤੇ ਮੰਤਰੀਆਂ ਤਕ, ਸ਼ਾਇਦ ਕੋਈ ਵਿਰਲਾ ਹੋਏਗਾ ਜੋ ਭ੍ਰਿਸ਼ਟਾਚਾਰ ਤੋਂ ਬਚਿਆ ਹੋਵੇ। ਦੇਸ਼ ਦੇ 121 ਕਰੋੜ ਲੋਕਾਂ ਦੀ ਪ੍ਰਤੀਨਿਧਤਾ ਕਰਨ ਵਾਲੇ ‘ਲੋਕ ਪ੍ਰਤੀਨਿਧਾਂ’ (ਪਾਰਲੀਮੈਂਟ ਦੇ ਮੈਂਬਰਾਂ) ਨੂੰ ਤਨਖਾਹ ਸਮੇਤ ਸੱਤਰ ਲੱਖ ਰੁਪਏ ਮਹੀਨੇ ਦੇ ਲਾਭ ਮਿਲਦੇ ਹਨ। ਉਹ ਚੋਣਾਂ ਜਿੱਤਣ ਮਗਰੋਂ ਭੁੱਖੇ-ਨੰਗੇ ਲੋਕਾਂ ਬਾਰੇ ਸੋਚਦੇ ਵੀ ਨਹੀਂ, ਕਰਨਾ ਤਾਂ ਕੀ ਹੈ। (ਇਹੋ ਹਾਲ ਸੂਬਿਆਂ ਦੀਆਂ ਸੱਤਾਧਾਰੀ ਪਾਰਟੀਆਂ ਦਾ ਹੈ ਜੋ ਆਪਣੀ ਰਾਜਗੱਦੀ ਬਚਾਉਣ ਲਈ, ਵਿਧਾਇਕਾਂ ਦੇ ਭੱਤੇ ਤੇ ਅਨੇਕ ਹੋਰ ਸਹੂਲਤਾਂ ਆਏ ਦਿਨ ਵਧਾਈ ਜਾਂਦੀਆਂ ਹਨ- ਚਾਹੇ ਕਰਜ਼ੇ ਹੇਠ ਗਲ-ਗਲ ਦੱਬੀਆਂ ਰਹਿਣ।) ਕੋਈ ਕਾਨੂੰਨ ਉਨ੍ਹਾਂ ਨੂੰ ਨਹੀਂ ਰੋਕਦਾ। ਉੱਤਰ ਪ੍ਰਦੇਸ਼ ਸਰਕਾਰ, ਚੋਣਾਂ ਨੇੜੇ ਹੋਣ ਕਾਰਨ ਟੀ.ਵੀ. ਚੈਨਲਾਂ ‘ਤੇ ਆਪਣੇ ਬਾਰੇ ਕਰੋੜਾਂ ਖਰਚ ਕੇ ਇਸ਼ਤਿਹਾਰਬਾਜ਼ੀ ਕਰ ਰਹੀ ਹੈ। ਕੌਣ ਰੋਕੇ? (ਕਿਉਂਕਿ ਰੋਕਣ ਵਾਲੇ ਆਪ ਵੀ ਇਹੋ ਕੁਝ ਕਰਦੇ ਹਨ)
ਕੁਝ ਸਮੱਸਿਆਵਾਂ ਅਜਿਹੀਆਂ ਹਨ ਜਿਨ੍ਹਾਂ ਬਾਰੇ ਕੋਈ (ਕਿਸੇ ਪਾਰਟੀ ਦੀ) ਸਰਕਾਰ ਹੋਵੇ, ਉਹ ਉਨ੍ਹਾਂ ਦਾ ਹੱਲ ਨਹੀਂ ਕਰ ਸਕਦੀ। ਸਰਕਾਰ ਦੀ ਵਾਗਡੋਰ, ਕਾਰਖਾਨੇਦਾਰਾਂ, ਵੱਡੇ ਵਪਾਰੀਆਂ ਦੇ ਹੱਥ ਰਹਿੰਦੀ ਹੈ। ਉਨ੍ਹਾਂ ਤੋਂ ਵੱਡੀਆਂ ਰਕਮਾਂ ਲੈ ਕੇ ਰਾਜਨੀਤਕ ਪਾਰਟੀਆਂ ਚੋਣਾਂ ‘ਤੇ ਖਰਚੇ ਕਰਦੀਆਂ ਹਨ। ਇਸੇ ਕਾਰਨ ਜੋ ਵੀ ਪਾਰਟੀ ਗੱਦੀ ਸੰਭਾਲ ਲੈਂਦੀ ਹੈ ਉਹ ਇਨ੍ਹਾਂ ਧਨਵਾਨਾਂ ਦੀ ਸਹਾਇਤਾ ਕਰਦੀ ਹੈ। ਕਾਲੇ ਧਨ ਦਾ ਵੱਡਾ ਹਿੱਸਾ ਇਨ੍ਹਾਂ ਕੋਲ ਹੀ ਹੈ। ਫੇਰ ਇਮਾਨਦਾਰੀ ਨਾਲ ਕਾਲਾ ਧਨ ਕਢਵਾ ਕੇ ਕਿਹੜੀ ਸਰਕਾਰ ਆਪਣੇ ਪੈਰ ਆਪ ਕੁਹਾੜਾ ਮਾਰੇਗੀ।
ਬਾਬੇ ਦੇ ‘ਸਤਿਆਗ੍ਰਹਿ’ ਦੀ ਸਹਾਇਤਾ ਲਈ ਵਰਤਮਾਨ ਸਮੇਂ ਦੀਆਂ ਵਿਰੋਧੀ ਪਾਰਟੀਆਂ ਥਾਂ-ਥਾਂ ‘ਤੇ ਸਰਕਾਰ ਦਾ ਵਿਰੋਧ ਕਰ ਰਹੀਆਂ ਹਨ ਕਿਉਂਕਿ ਉਨ੍ਹਾਂ ਨੂੰ ਵਿਰੋਧ ਕਰਨ ਦਾ ਮੌਕਾ ਮਿਲ ਗਿਆ। (ਜੇ ਭਾਜਪਾ ਗੱਠਜੋੜ ਸਰਕਾਰ ਹੁੰਦੀ ਤਾਂ ਇਹੋ ਕੁਝ ਕਾਂਗਰਸ ਤੇ ਹੋਰ ਵਿਰੋਧੀ ਪਾਰਟੀਆਂ ਨੇ ਕਰਨਾ ਸੀ)
ਸੰਸਾਰ ਦੇ ਅਨੇਕ ਵਿਦਵਾਨ, ਚਿੰਤਕ ਕਹਿੰਦੇ ਹਨ ਕਿ ਬੰਦਾ ਜਨਮ ਤੋਂ ਹੀ ਖੁਦਗਰਜ਼ ਹੈ। ਉਨ੍ਹਾਂ ਦੇ ਵਿਚਾਰ ਮੂਲ ਰੂਪ ਵਿਚ ਸਹੀ ਨਹੀਂ ਹਨ ਪਰ ਵਰਤਮਾਨ ਸਮਾਜਕ ਤੇ ਰਾਜਸੀ ਹਾਲਾਤ ਅਨੁਸਾਰ ਬਹੁਤ ਹੱਦ ਤਕ ਸਹੀ ਹਨ। ਹੇਠਲੇ ਤਬਕੇ ਦੇ ਲੋਕਾਂ (ਮੱਧ ਵਰਗ) ਦੀ ਮਾਨਸਿਕਤਾ ਵਧੇਰੇ ਖੁਦਗਰਜ਼ੀ ਵਾਲੀ ਹੈ। ਇਹ ਅਜਿਹਾ ਕੋਈ ਮੌਕਾ ਭਾਲਦੇ ਹਨ ਕਿ ਕਦੋਂ ਕੋਈ ਦਾਅ ਲੱਗੇ ਜਦੋਂ ਉਨ੍ਹਾਂ ਨੂੰ ਕਿਸੇ ਵੀ ਕਿਸਮ ਦਾ ਲਾਭ ਮਿਲ ਸਕੇ। (ਆਮ ਗਰੀਬ ਲੋਕਾਂ ਨੂੰ ਤਾਂ ‘ਰਾਜਨੀਤੀ’ ਸ਼ਬਦ ਦੇ ਅਰਥਾਂ ਦਾ ਵੀ ਪਤਾ, ਕਿਸੇ ਨੇ 64 ਸਾਲ ਦੀ ਆਜ਼ਾਦੀ ਤੋਂ ਬਾਅਦ ਵੀ ਨਹੀਂ ਲੱਗਣ ਦਿੱਤਾ) ਪਰ ਜੋ ਹਾਲਾਤ ਬਣ ਚੁੱਕੇ ਹਨ (ਕੁਝ ਅੰਨ੍ਹੀ ਵਧਦੀ ਆਬਾਦੀ ਕਾਰਨ ਜਾਂ ਗਰੀਬੀ ਤੇ ਬੇਰੁਜ਼ਗਾਰੀ ਕਾਰਨ ਜੋ ਵਧਦੀ ਆਬਾਦੀ ਕਾਰਨ ਹੀ ਪੈਦਾ ਹੋਈ ਹੈ) ਉਨ੍ਹਾਂ ਦੇ ਹੁੰਦਿਆਂ ਆਮ ਲੋਕਾਂ ਨੂੰ ਕੋਈ ਰਾਹਤ ਨਹੀਂ ਮਿਲ ਸਕਦੀ। ਕਾਰਨ, ਬਾਬਾ ਰਾਮਦੇਵ ਜਿਹੇ ਲੱਖਾਂ ਲੋਕਾਂ ਵਿਚ ਪ੍ਰਸਿੱਧ ਹੋਏ ਬਾਬਿਆਂ, ਸਮਾਜ ਸੇਵੀ ਸੰਸਥਾਵਾਂ ਦੇ ਆਗੂ ਤੇ ਰਾਜਸੀ ਪਾਰਟੀਆਂ ਦੇ ਨੇਤਾ ਜਦੋਂ ਬਹਾਨੇ ਕੋਈ ਅੰਦੋਲਨ ਸ਼ੁਰੂ ਕਰਦੇ ਹਨ ਤਾਂ ਲੱਖਾਂ ਲੋਕ ਉਨ੍ਹਾਂ ਦੇ ਪੱਖ ਵਿਚ ਇਕੱਠੇ ਹੋ ਕੇ ਮੁਜ਼ਾਹਰੇ ਕਰਦੇ ਤੇ ਅਰਥੀਆਂ ਸਾੜਦੇ ਹਨ। ਇਹ ਸਭ ਬਿਨਾਂ ਕਿਸੇ ਰਾਜਨੀਤਕ ਜਾਣਕਾਰੀ ਦੀ ਸੋਚ-ਸਮਝ ਤੋਂ ਕੀਤਾ ਜਾਂਦਾ ਹੈ। ਹਰ ਰਾਜਸੀ ਪਾਰਟੀ ਲਾਰੇ ਲਾ ਕੇ ਇਸ ਵਰਗ ਦੇ ਕਿਸੇ ਹਿੱਸੇ ਨੂੰ ਆਪਣੇ ਪੱਖ ਵਿਚ ਕਰ ਲੈਂਦੀ ਹੈ, ਪਰ ਸੱਤਾ ਦਾ ਲਾਭ ਸਿਰਫ ਇਕ ਦੋ ਫੀਸਦੀ ਬੰਦਿਆਂ ਨੂੰ ਮਿਲਦਾ ਹੈ ਜਿਹੜੇ ਕਿਸੇ ਜਿੱਤਣ ਵਾਲੀ ਪਾਰਟੀ ਨੂੰ ਵੋਟਾਂ ‘ਦਿਵਾਉਣ’ ਵਿਚ ਹਰ ਢੰਗ ਵਰਤਦੇ ਹਨ। (ਉਨ੍ਹਾਂ ਨੂੰ ‘ਵਰਕਰ’ ਜਾਂ ਦੂਜੀ, ਤੀਜੀ ਕਤਾਰ ਦੇ ‘ਨੇਤਾ’ ਕਿਹਾ ਜਾਂਦਾ ਹੈ)
ਪੰਜਾਬ ਵਿਚ ਕਿਸਾਨ-ਮਜ਼ਦੂਰ ਜਥੇਬੰਦੀਆਂ ਤੇ ਬੇਰੁਜ਼ਗਾਰ-ਅਧਿਆਪਕ ਮੁਜ਼ਾਹਰੇ ਕਰਕੇ ਸੜਕਾਂ/ਰੇਲ ਗੱਡੀਆਂ ਦੀ ਆਵਾਜਾਈ ਰੋਕਣ ਤੋਂ ਬਿਨਾਂ ਪਾਣੀ ਵਾਲੀਆਂ ਟੈਂਕੀਆਂ ‘ਤੇ ਚੜ੍ਹ ਕੇ ਆਤਮ-ਹੱਤਿਆ ਦੇ ਯਤਨ ਕਰਦੇ ਹਨ। (ਕਈ ਸਿਰਫ ਦਿਖਾਵਾ ਹੀ ਕਰਦੇ ਹਨ, ਉਹ ਖਿਮਾ ਕਰਨ) ਸਰਕਾਰ ਦੀ ਪੁਲੀਸ ਤੇ ਰਾਜ ਪ੍ਰਬੰਧ ਉਨ੍ਹਾਂ ਦੇ ਅੰਦੋਲਨ ਸਫਲ ਨਹੀਂ ਹੋਣ ਦਿੰਦਾ। ਠੋਸ ਕਾਰਨ ਇਹ ਹੈ ਕਿ ਬੇਰੁਜ਼ਗਾਰ ਅਧਿਆਪਕਾਂ ਤੇ ਕਿਸਾਨ-ਮਜ਼ਦੂਰ ਦੀਆਂ ਸਮੱਸਿਆਵਾਂ ਇਸ ਹੱਦ ਤਕ ਗੁੰਝਲਦਾਰ ਹੋ ਚੁੱਕੀਆਂ ਹਨ ਕਿ ਜੇ ਕੋਈ ਸਰਕਾਰ ਚਾਹੇ ਵੀ ਤਾਂ ਵੀ ਹੱਲ ਨਹੀਂ ਕਰ ਸਕਦੀ। ਸਰਕਾਰ ਕੋਲ ਪੈਸਾ ਹੀ ਨਹੀਂ ਕਿ ਬੇਰੁਜ਼ਗਾਰ ਅਧਿਆਪਕਾਂ ਨੂੰ ਰੁਜ਼ਗਾਰ ਦੇ ਸਕੇ, ਕਿਸਾਨਾਂ ਦੇ ਕਰਜ਼ੇ ਮਾਫ ਕਰ ਸਕੇ ਜਾਂ ਮਜ਼ਦੂਰਾਂ ਨੂੰ ਕੋਈ ਕੰਮ ਦੇ ਸਕੇ ਜਿਸ ਨਾਲ ਉਹ ਆਪਣਾ ਗੁਜ਼ਾਰਾ ਕਰ ਸਕਣ। (ਅਨਪੜ੍ਹ ਤੇ ਅਸਿੱਖਿਅਤ ਕਿਸਾਨਾਂ-ਮਜ਼ਦੂਰਾਂ ਜੋਗਾ ਕੋਈ ਕੰਮ ਰਿਹਾ ਹੀ ਨਹੀਂ)
ਬਾਬਾ ਰਾਮਦੇਵ ਹੋਵੇ ਚਾਹੇ ਅੰਨਾ ਹਜ਼ਾਰੇ ਜਾਂ ਅਜਿਹੇ ਕੋਈ ਹੋਰ ਪ੍ਰਸਿੱਧ ਹੋ ਚੁੱਕੇ ‘ਸਮਾਜ ਸੁਧਾਰਕ’ ਕਿਸੇ ਦੇ ਅਜਿਹੇ ਅੰਦੋਲਨ, ਸਤਿਆਗ੍ਰਹਿ ਜਾਂ ਭੁੱਖ ਹੜਤਾਲਾਂ ਸਿਵਾਏ ਉਨ੍ਹਾਂ ਦੇ ਹਮਾਇਤੀਆਂ ਦੇ (ਜਾਇਜ਼) ਗੁੱਸਾ ਕੱਢਣ ਦੇ, ਕਿਵੇਂ ਵੀ ਸਫਲ ਨਹੀਂ ਹੋ ਸਕਦੇ। ਕਾਰਨ ਤਾਂ ਹੋਰ ਵੀ ਅਨੇਕ ਹਨ, ਪਰ ਉੱਤੇ ਦੱਸੇ ਕਾਰਨ ਉਹ ਹਨ ਜਿਨ੍ਹਾਂ ਨੂੰ ਦੂਰ ਕਰਨਾ ਅਸੰਭਵ ਹੋ ਚੁੱਕਿਆ ਹੈ। ਬੇਮੁਹਾਰ ਵਧਦੀ ਆਬਾਦੀ ਨਾਲ ਇਹ ਹੋਰ ਗੁੰਝਲਦਾਰ ਹੁੰਦੇ ਜਾਣਗੇ। ਸਮੱਸਿਆਵਾਂ ਅਰਾਜਕਤਾ ਦਾ ਰੂਪ ਧਾਰੀ ਜਾਣਗੀਆਂ। ਬਹੁਤ ਛੇਤੀ ਉਹ ਸਮਾਂ ਵੀ ਆ ਜਾਏਗਾ ਜਦੋਂ ਹਾਲਾਤ ਰਾਜ ਪ੍ਰਬੰਧ ਨੂੰ ਬਾਬਾ ਰਾਮਦੇਵ ਦੇ ਇਕੱਠ ਵਾਂਗ ਅਸਫਲ ਕਰਨਾ ਵੀ ਸੰਭਵ ਨਹੀਂ ਰਹਿਣਾ।
ਇਹ ਬਹੁਤ ਚਿੰਤਾ ਵਾਲੀ ਹਾਲਤ ਹੈ। ਨਹਿਰੂ ਯੁੱਗ ਤੋਂ ਲਗਾਤਾਰ ਸਮੱਸਿਆਵਾਂ ਵਧਦੀਆਂ ਗਈਆਂ ਹਨ। ਸ੍ਰੀਮਤੀ ਇੰਦਰਾ ਗਾਂਧੀ ਤੋਂ ਮਗਰੋਂ ਜਨਤਾ ਦਾ ਗੱਠਜੋੜ ਰਾਜ ਵੀ ਤਿੰਨ ਸਾਲ ਰਿਹਾ। ਮੁੜ ਫੇਰ ਕਾਂਗਰਸ ਦਾ ਰਾਜ ਆਇਆ। ਹੁਣ ਡੇਢ ਕੁ ਦਹਾਕੇ ਤੋਂ ਸਿਰਫ ਗੱਠਜੋੜ ਸਰਕਾਰਾਂ ਹੀ ਬਣ ਰਹੀਆਂ ਹਨ। ਨਾ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਕੁਝ ਕਰ ਸਕੀ ਤੇ ਨਾ ਸੱਤ ਸਾਲ ਤੋਂ ਕਾਂਗਰਸ ਦੀ ਗੱਠਜੋੜ ਵਾਲੀ ਸਰਕਾਰ ਲੋਕਾਂ ਦੀਆਂ ਮੂਲ ਸਮੱਸਿਆਵਾਂ ਹੱਲ ਕਰ ਸਕੀ ਹੈ। ਡਾ. ਮਨਮੋਹਨ ਸਿੰਘ ਖ਼ੁਦ ਮੰਨ ਚੁੱਕੇ ਹਨ ਕਿ ਗੱਠਜੋੜ ਦੀਆਂ ਸਰਕਾਰਾਂ ਚਲਾਉਣ ਲਈ ਸਮਝੌਤੇ ਵੀ ਕਰਨੇ ਪੈਂਦੇ ਹਨ ਪਰ ਇਹੋ ਸਮਝੌਤੇ 121 ਕਰੋੜ ਦੀ ਆਬਾਦੀ ਦੀਆਂ ਸਮੱਸਿਆਵਾਂ ਨੂੰ ਹੱਲ ਨਹੀਂ ਹੋਣ ਦਿੰਦੇ ਕਿਉਂਕਿ ਗੱਠਜੋੜ ਵਿਚ ਸ਼ਾਮਲ ਹਰ ਪਾਰਟੀ ਸਿਰਫ ਆਪਣਾ ਮੁਫ਼ਾਦ ਸੋਚਦੀ ਹੈ, ਦੇਸ਼ ਦੀਆਂ ਮੂਲ ਸਮੱਸਿਆਵਾਂ ਦੀ ਚਿੰਤਾ ਇਨ੍ਹਾਂ ਨੂੰ ਨਹੀਂ ਹੁੰਦੀ। ਕਾਰਨ ਸਪਸ਼ਟ ਹੈ ਕਿ ਹਰੇਕ ਸੂਬੇ ਦੇ ਮੈਂਬਰ ਆਪਣੇ ਸੂਬਿਆਂ ਤੇ ਪਾਰਟੀਆਂ ਬਾਰੇ ਵੱਧ ਤੋਂ ਵੱਧ ਲਾਭ ਲੈਣਾ ਚਾਹੁੰਦੇ ਹਨ ਜਿਸ ਕਾਰਨ ਅਜਿਹੀਆਂ ਸਰਕਾਰਾਂ ਸਫਲ ਨਹੀਂ ਹੋ ਸਕਦੀਆਂ। ਇਹ ਇਕ ਰੋਟੀ ਨੂੰ ਬੁਰਕੀਆਂ ਵਿਚ ਵੰਡਣ ਵਰਗੀ ਹਾਲਤ ਹੈ ਜਿਸ ਨਾਲ ਕਿਸੇ ਦਾ ਵੀ ਢਿੱਡ ਨਹੀਂ ਭਰਦਾ।
ਇਨ੍ਹਾਂ ਮਿਲਵੇਂ ਕਾਰਨਾਂ ਕਰਕੇ ਸਮੱਸਿਆਵਾਂ ਸੰਕਟ ਬਣ ਚੁੱਕੀਆਂ ਹਨ। ਕੋਈ ਸਰਕਾਰ ਆਏ ਇਸ ਸੰਕਟ ਤੋਂ ਛੁਟਕਾਰਾ ਨਹੀਂ ਪਾ ਸਕਦੀ। ਇਹ ਸੰਕਟ ਘਟਣਾ ਨਹੀਂ ਲਗਾਤਾਰ ਵਧਦਾ ਜਾਏਗਾ। ਮਿਸਾਲ ਵਜੋਂ ਪੰਜਾਬ ਦੇ ਸਕੂਲ ਬੋਰਡ ਦੇ 12ਵੀਂ ਦੇ ਇਮਤਿਹਾਨਾਂ ਵਿਚੋਂ ਦੋ ਲੱਖ ਦੇ ਨੇੜੇ ਵਿਦਿਆਰਥੀ ਪਾਸ ਹੋਏ ਹਨ। ਇਨ੍ਹਾਂ ਵਿਚੋਂ ਕੁਝ ਕਾਲਜਾਂ ‘ਚ ਚਲੇ ਜਾਣਗੇ ਤੇ ਅੱਗੋਂ ਬੀ.ਏ. ਪਾਸ ਕਰਨ ਵਾਲੇ ਪੰਜਾਹ-ਸੱਠ ਹਜ਼ਾਰ ਰਹਿ ਜਾਣਗੇ। ਉਨ੍ਹਾਂ ਵਿਚੋਂ ਕੁਝ ਯੂਨੀਵਰਸਿਟੀਆਂ ਵਿਚ ਚਲੇ ਜਾਣਗੇ ਤੇ ਪੰਦਰਾਂ-ਵੀਹ ਹਜ਼ਾਰ ਬੀ.ਐੱਡ. ਕਾਲਜਾਂ ਵਿਚ ਜੋ ਪਹਿਲਾਂ ਹੀ ਡੇਢ-ਦੋ ਲੱਖ ਬੇਰੁਜ਼ਗਾਰ ਅਧਿਆਪਕਾਂ ਦੀ ਸੰਖਿਆ ਵਧਾ ਦੇਣਗੇ। ਜੇ ਸਿਰਫ ਪਿਛਲੇ ਦਹਾਕੇ ਦਾ ਹੀ ਅੰਦਾਜ਼ਾ ਲਾਈਏ ਤਾਂ 12ਵੀਂ ਪਾਸ ਕਰਨ ਵਾਲੇ ਤੇ ਬੀ.ਏ., ਬੀ.ਐੱਡ. ਤੇ ਐਮ.ਏ. ਆਦਿ ਕਰਨ ਵਾਲੇ ਨੌਜਵਾਨਾਂ ਦੀ ਗਿਣਤੀ ਤੀਹ ਲੱਖ ਤੋਂ ਵਧੇਰੇ ਹੋ ਜਾਂਦੀ ਹੈ ਪਰ ਕੰਮ ਸਾਲ ਵਿਚ ਦਸ-ਪੰਦਰਾਂ ਹਜ਼ਾਰ ਨੂੰ ਵੀ ਨਹੀਂ ਮਿਲਦਾ। ਬਾਕੀ ਨਾ ਘਰ ਦੇ ਰਹਿੰਦੇ ਹਨ ਨਾ ਘਾਟ ਦੇ। ਇਹ ਪੜ੍ਹੇ-ਲਿਖੇ ਬੇਰੁਜ਼ਗਾਰ ਜਦੋਂ ਵੀ ਜਿੱਥੇ ਵੀ ਮੌਕਾ ਮਿਲੇ ਬਾਬਾ ਰਾਮਦੇਵ ਵਰਗਿਆਂ ਦੇ ਅੰਦੋਲਨਾਂ ਵਿਚ ਜਾ ਰਲਦੇ ਹਨ। ਉਨ੍ਹਾਂ ਦਾ ਮਨੋਰਥ ਅਜਿਹੇ ਅੰਦੋਲਨਾਂ ਦੀ ਸਫਲਤਾ, ਅਸਫਲਤਾ ਨਹੀਂ ਹੁੰਦੀ। ਪੰਜਾਬੀ ਮੁਹਾਵਰੇ ਅਨੁਸਾਰ ‘ਵਿਹਲੇ ਨਾਲੋਂ ਵਗਾਰ ਚੰਗੀ’ ਹੁੰਦਾ ਹੈ। ਅਜਿਹੇ ਬੇਰੁਜ਼ਗਾਰ ਤੇ ਵਿਹਲਿਆਂ ਦੀ ਗਿਣਤੀ ਸੱਤਾਧਾਰੀ ਵਰਗਾਂ ਦੀ ਅਯੋਗਤਾ ਹੈ ਜਿਹੜੇ 64 ਸਾਲ ‘ਚ ਕੋਈ ਵੀ ਅਜਿਹੀ ਠੋਸ ਤੇ ਕਾਰਗਰ ਕਾਰਵਾਈ ਨਹੀਂ ਕਰ ਸਕੇ ਜਿਸ ਨਾਲ ਦੇਸ਼ ਦੇ ਕਰੋੜਾਂ ਲੋਕਾਂ ਦੀਆਂ ਮੁਢਲੀਆਂ ਲੋੜਾਂ ਵੀ ਪੂਰੀਆਂ ਹੋ ਸਕਦੀਆਂ।
ਹੁਣ ਸਮਾਂ ਵਿਹਾ ਚੁੱਕਾ ਹੈ, ਇਸ ਲਈ ਅਸਫਲ ਅੰਦੋਲਨਾਂ ਤੇ ਸੱਤਾਧਾਰੀ ਵਰਗਾਂ ਦੀਆਂ ਇਨ੍ਹਾਂ ਤੋਂ ਬਚਣ ਲਈ ਕੀਤੀਆਂ ਕਾਰਵਾਈਆਂ ਤੋਂ ਬਚ ਕੇ ਗੱਦੀ ਸੰਭਾਲਣ ਤੋਂ ਬਿਨਾਂ ਕੁਝ ਵੀ ਸੰਭਵ ਨਹੀਂ। ਇਸੇ ਕਾਰਨ ਲਗਾਤਾਰ ਵਧਦੇ ਸੰਕਟ ਸਿਰਫ ਅਰਾਜਕਤਾ ਹੀ ਫੈਲਾਉਣਗੇ ਜੋ ਸਾਰੇ ਦੇਸ਼ ਲਈ ਮੰਦਭਾਗੀ ਹਾਲਤ ਹੋਏਗੀ। ਇਸ ਸੰਕਟ ਦਾ ਹੱਲ ਕਰਨ ਵਾਲੀਆਂ ਰਾਜਨੀਤਕ ਪਾਰਟੀਆਂ ਵੀ ਬੁਰੀ ਤਰ੍ਹਾਂ ਅਸਫਲ ਹੋ ਰਹੀਆਂ ਹਨ। ਜਿਵੇਂ ਬੰਗਾਲ ਦੀ ਸਰਕਾਰ ਦਾ ਹਾਲ ਹੋਇਆ ਹੈ। ਕਰਨਾ ਕੁਝ ਮਮਤਾ ਦੀਦੀ ਦੀ ਸਰਕਾਰ ਨੇ ਵੀ ਨਹੀਂ ਕਿਉਂਕਿ ਸਿਰਫ ਪਾਰਟੀ ਬਦਲੀ ਹੈ, ਨਿਜ਼ਾਮ ਨਹੀਂ ਬਦਲਿਆ ਜਿਸ ਨੂੰ ਬਦਲੇ ਬਿਨਾਂ ਕੋਈ ਸਰਕਾਰ ਸਫਲ ਨਹੀਂ ਹੋ ਸਕਦੀ। (ਨਿਜ਼ਾਮ ਹਮੇਸ਼ਾ ਸੁਚੇਤ ਲੋਕ ਬਦਲਦੇ ਹਨ, ਪਰ ਸਾਡੇ ਆਮ ਲੋਕਾਂ ਵਿਚੋਂ 90 ਫੀਸਦੀ ਨੂੰ ਤਾਂ ਇਹ ਵੀ ਪਤਾ ਨਹੀਂ ਕਿ ‘ਨਿਜ਼ਾਮ’ ਕਿਸ ‘ਬਲਾਅ’ ਦਾ ਨਾਂ ਹੈ) ਸੋ ਭਵਿੱਖ ਹਨੇਰਾ ਹੈ। ਨਿਰੀਆਂ ‘ਆਸਾਂ’ ਕਦੇ ਵੀ ਵੱਡੇ ਸੰਕਟ ਦੂਰ ਨਹੀਂ ਕਰ ਸਕਦੀਆਂ, ਉਲਟਾ ਪੂਰੀਆਂ ਨਾ ਹੋਣ ‘ਤੇ ਨਿਰਾਸ਼ਾ ਦਾ ਅੰਧਕਾਰ ਹੋਰ ਵਧ ਜਾਂਦਾ ਹੈ, ਜੋ ਅਰਾਜਕਤਾ ਦੀ ਜੜ੍ਹ ਹੈ।

Saturday, May 28, 2011
ਕੌਮਾਂ ਦੀ ਖ਼ਾਸੀਅਤ ਦੇ ਮੂਲ ਆਧਾਰ / ਗੁਰਦਿਆਲ ਸਿੰਘ
ਪਾਠਕਾਂ ਨੇ ਪੁੱਛਿਆ ਕਿ, ਕੀ ਅਸੀਂ ਭਾਰਤੀ, ਪੱਛਮੀ ਕੌਮਾਂ ਨਾਲੋਂ ਕਮਜ਼ੋਰ ਹਾਂ ਕਿ ਉਹ ਬਹੁਤ ਤਰੱਕੀ ਕਰ ਗਏ ਪਰ ਅਸੀਂ ਪਛੜਦੇ ਹੀ ਗਏ?
ਸਵਾਲ ਸਾਧਾਰਨ ਨਹੀਂ ਤੇ ਨਾ ਹੀ ਇਸ ਦਾ ਜਵਾਬ ਸਾਧਾਰਨ ਹੈ। ਬਹੁਤੇ ਪੜ੍ਹੇ-ਲਿਖੇ ਵੀ ਉਨ੍ਹਾਂ ਪਰੰਪਰਾਵਾਂ ਨੂੰ ਪ੍ਰਵਾਨ ਨਹੀਂ ਕਰਦੇ ਜਿਨ੍ਹਾਂ ਕਰਕੇ ਦੱਖਣੀ-ਪੂਰਬੀ ਦੇਸ਼ਾਂ ਦੇ ਲੋਕ ਪੱਛਮੀ ਦੇਸ਼ਾਂ ਤੋਂ ਪਛੜ ਗਏ। ਪਰ ਇਤਿਹਾਸ ਬੜਾ ਜ਼ਾਲਮ ਹੈ, ਇਹ ਕੌਮਾਂ ਦੇ ਹੱਡੀਂ ਰਚਿਆ ਰਹਿੰਦਾ ਹੈ ਤੇ ਇਹਦੇ ਪ੍ਰਭਾਵਾਂ ਦਾ ਪਤਾ ਵੀ ਨਹੀਂ ਲੱਗਦਾ। ਭਾਵੇਂ ਇਹ ਵੀ ਸਚਾਈ ਹੈ ਕਿ ਬਦਲਦੇ ਹਾਲਾਤ ਦੇ ਪ੍ਰਭਾਵ ਹਰ ਕੌਮ ਦੇ ਸੁਭਾਅ ਨੂੰ ਪ੍ਰਭਾਵਤ ਕਰਦੇ ਹਨ ਪਰ ਜੋ ਸੁਭਾਅ ਸਦੀਆਂ ਦੇ ਇਤਿਹਾਸ ਨੇ ਹੱਡੀਂ ਰਚਾ ਦਿੱਤਾ ਹੈ, ਉਹ ਅਚੇਤ ਹੀ ਪ੍ਰਭਾਵਤ ਕਰਦਾ ਰਹਿੰਦਾ ਹੈ। ਇਸ ਨੂੰ ਕੁਝ ਠੋਸ ਤੱਥਾਂ ਰਾਹੀਂ ਸਮਝਿਆ ਜਾ ਸਕਦਾ ਹੈ।
ਭਾਰਤ ਵਿਚ ਆਰੀਏ ਕਦੋਂ ਆਏ (ਕੁਝ ਕਹਿੰਦੇ ਹਨ ਕਿ ਉਹ ਬਾਹਰੋਂ ਨਹੀਂ ਆਏ, ਭਾਰਤ ਦੇ ਜੱਦੀ ਵਸਨੀਕ ਸਨ) ਪਰ ਇਤਿਹਾਸਕਾਰ ਇਸ ਤੱਥ ‘ਤੇ ਸਹਿਮਤ ਹਨ ਕਿ ਪਾਕਿਸਤਾਨ ਦੇ ਪੱਛਮੀ ਇਲਾਕਿਆਂ ਵਿਚ, ਹੜੱਪਾ ਤੇ ਮਹੰਜੋਦੜੋ ਆਦਿ ਦੇ ਇਲਾਕਿਆਂ ਵਿਚ ਜੋ ਵੀ ਲੋਕ ਵਸਦੇ ਸਨ, ਉਨ੍ਹਾਂ ਦੇ ਰਹਿਣ ਦਾ ਪ੍ਰਮਾਣ, ਅੱਜ ਤੋਂ ਤਿੰਨ, ਸਾਢੇ ਤਿੰਨ ਹਜ਼ਾਰ ਸਾਲ ਪਹਿਲਾਂ ਦਾ ਮਿਲਦਾ ਹੈ- ਭਾਵ ਸਿਕੰਦਰ ਦੇ ਹਮਲੇ ਤੋਂ ਹਜ਼ਾਰ ਕੁ ਸਾਲ ਪਹਿਲਾਂ ਦਾ। ਇਹ ਇਲਾਕਾ ਬਹੁਤ ਉਪਜਾਊ ਸੀ। ਚੰਗੀਆਂ ਫਸਲਾਂ ਵੀ ਹੁੰਦੀਆਂ ਸਨ ਤੇ ਜੰਗਲਾਂ ‘ਚ ਘਾਹ-ਬਰੂਟ ਬਹੁਤ ਆਮ ਸੀ। ਦਰਿਆ ਬਾਰਾਂ ਮਹੀਨੇ ਵਗਦੇ ਰਹਿੰਦੇ ਸਨ। ਦੁੱਧ-ਘਿਓ ਇਸ ਲਈ ਆਮ ਸੀ (ਜੋ ਅੱਜ ਵੀ ਪੰਜਾਬ ਦੇ ਲੋਕਾਂ ਦੀ ਸਰਵੋਤਮ ਖੁਰਾਕ ਮੰਨੀ ਜਾਂਦੀ ਹੈ) ਕਿ ਗਊਆਂ ਜੰਗਲ ਤੇ ਘਾਹ-ਬਰੂਟ ਨਾਲ ਰੱਜ ਕੇ ਆ ਜਾਂਦੀਆਂ ਤੇ ਸ਼ਾਮ-ਸਵੇਰ ਦੁੱਧ ਚੋਅ ਕੇ ਰੱਜਵਾਂ ਦੁੱਧ-ਘਿਓ ਖਾਧਾ-ਪੀਤਾ ਜਾ ਸਕਦਾ ਸੀ। ਬਹੁਤ ਮਿਹਨਤ-ਮੁਸ਼ੱਕਤ ਦੀ ਲੋੜ ਨਹੀਂ ਸੀ। ਫਸਲਾਂ ਲਈ ਖੇਤਾਂ ਦੀ ਵਹਾਈ-ਬਿਜਾਈ ਤੇ ਰਾਖੀ ਉੱਤੇ ਸਾਲ ਵਿਚੋਂ ਸਿਰਫ ਦੋ-ਤਿੰਨ ਮਹੀਨੇ ਕੰਮ ਕਰਕੇ ਬਾਕੀ ਸਾਰਾ ਸਮਾਂ ਲੋਕ ਵਿਹਲੇ ਰਹਿੰਦੇ। ਅਜਿਹੇ ਸਮਾਜ ਦੇ ਬੁੱਧੀਵਾਨ ਦਰਿਆ ਵਿਚ ਇਸ਼ਨਾਨ ਕਰਕੇ, ਸੰਘਣੇ ਰੁੱਖਾਂ ਦੀ ਛਾਵੇਂ ਬੈਠ ਕੇ ਧਰਤੀ ਤੇ ਆਕਾਸ਼ ਦਾ ਰਹੱਸ ਸਮਝਣ ਲਈ ਸੋਚਦੇ ਰਹਿੰਦੇ।
ਅਜਿਹੇ ਸੁਖਾਵੇਂ ਮਾਹੌਲ ਕਾਰਨ (ਕੁਦਰਤ ਦੀ ਮਿਹਰ ਕਾਰਨ) ਉਸ ਸਮੇਂ ਦੇ ਬੁੱਧੀਜੀਵੀਆਂ ਨੇ ਜੀਵਨ ਦੇ ਮੂਲ-ਆਧਾਰ ਸਮਝਣ ਦੀ ਕੋਸ਼ਿਸ਼ ਕੀਤੀ। ਇਸੇ ਕਾਰਨ ਵੇਦ, ਬ੍ਰਾਹਮਣ, ਉਪਨਿਸ਼ਦ ਤੇ ਸ਼ਾਸਤਰ ਰਚੇ ਗਏ। ਸੋਚ ਸਮਝ ਬਹੁਤ ਵਿਕਸਤ ਹੋਈ। ਇਹਦਾ ਠੋਸ ਪ੍ਰਮਾਣ ਇਹ ਹੈ ਕਿ ਇਨ੍ਹਾਂ ਬੁੱਧੀਵਾਨਾਂ ਦੇ ਰਚੇ ਜਾਂ ਸੰਕਲਤ ਕੀਤੇ ਖਟ-ਸ਼ਾਸਤਰਾਂ (ਜੀਵਨ ਦੇ ਰਹੱਸ ਨੂੰ ਸਮਝਣ ਦੇ ਛੇ ਸਿਧਾਂਤ) ਵਿਚ ਪਾਤੰਜਲ ਰਿਸ਼ੀ ਨੇ ਜੀਵਨ ਦੇ ਕੇਵਲ ਦੋ ਤੱਤ ਦੱਸੇ- ਦ੍ਰਿਸ਼ ਦੇ ਦ੍ਰਿਸ਼ਟਾ। ਦੂਸਰੇ ਪੰਜ ਰਿਸ਼ੀ ਮੁਨੀਆਂ ਨੇ ਇਸ ਤੋਂ ਵੱਖਰੇ (ਵੀਹ ਤੋਂ ਵੀ ਵਧੇਰੇ) ਤੱਤ ਦੱਸੇ। ਕਿਸੇ ਨੂੰ ਸਹੀ ਮੰਨਿਆ ਜਾਏ- ਮੁੱਖ ਸਵਾਲ ਇਹ ਨਹੀਂ। ਸਵਾਲ ਆਪੋ-ਆਪਣੀ ਬੁੱਧੀ ਅਨੁਸਾਰ ਜੀਵਨ ਦਾ ਰਹੱਸ ਜਾਣਨ ਦੇ ਯਤਨਾਂ ਦਾ ਹੈ।
ਇਸੇ ਰਮਣੀਕ ਖਿੱਤੇ ‘ਤੇ ਕੁਦਰਤ ਦੀਆਂ ਮਿਹਰਾਂ ਵਾਲੇ ਇਲਾਕੇ ਤੋਂ, ਇਹ ਲੋਕ ਗੰਗਾ ਦੇ ਕਿਨਾਰੇ ਅੱਗੇ ਵਧਦੇ ਗਏ। ਸਮਰਿਧੀ ਹੋਰ ਵਧਦੀ ਗਈ। ਈਸਵੀ ਸੰਨ ਦੇ ਸ਼ੁਰੂਆਤੀ ਸਮੇਂ ਅੰਦਰ ਰਾਜੇ-ਮਹਾਰਾਜੇ ਤੇ ਆਮ ਲੋਕ ਸੁਖ-ਰਹਿਣੇ ਹੁੰਦੇ ਗਏ। ਸਿਕੰਦਰ ਤੋਂ ਬਾਅਦ ਕਈ ਹੋਰ ਹਮਲਾਵਰ ਵੀ ਆਉਂਦੇ ਰਹੇ। ਭਾਰਤੀ ਲੋਕਾਂ ਨੂੰ ਵਰਣਾਸ਼ਰਮ ਅਨੁਸਾਰ ਚਾਰ ਵਰਣਾਂ ਵਿਚੋਂ ਸਿਰਫ ਕਸ਼ਤ੍ਰੀਆਂ ਨੂੰ ਯੁੱਧ-ਵਿਦਿਆ ‘ਚ ਨਿਪੁੰਨ ਹੋਣ ਦਾ ਅਧਿਕਾਰ ਮਿਲਿਆ, ਬਾਕੀ ਤਿੰਨ ਜਾਤੀਆਂ ਨੂੰ ਸ਼ਸਤਰ ਵਿਦਿਆ ਦਾ ਅਧਿਕਾਰ ਨਾ ਹੋਣ ਕਾਰਨ ਪੋਰਸ ਤੋਂ ਲੈ ਕੇ 1947 ਤਕ ਭਾਰਤੀ ਲੋਕ ਹਮੇਸ਼ਾ ਛੋਟੇ-ਛੋਟੇ ਹਮਲਾਵਰਾਂ ਤੋਂ ਹਾਰਦੇ ਰਹੇ (ਕਾਰਨ ਦੋ ਹੀ ਸਨ, ਇਕ ਯੁੱਧ ਨੀਤੀ ਦੀ ਘਾਟ ਤੇ ਦੂਜਾ ਕੁਦਰਤ ਦੀ ਮਿਹਰ ਕਾਰਨ ਸੁਖ ਭੋਗੀ ਹੋਣਾ)।
ਪਰ ਦੂਜੇ ਪਾਸੇ ਪੱਛਮ ਦੇ ਲੋਕ ਅਤਿਅੰਤ ਸਰਦ ਮੌਸਮ ਵਿਚ ਜੀਵਨ ਬਿਤਾਉਣ ਕਾਰਨ, ਸਖਤ ਜਾਨ ਹੁੰਦੇ ਗਏ। ਯੂਰਪ ਦੇ ਦੇਸ਼ਾਂ ਵਿਚ, ਸਰਦੀ ਵਿਚ ਦਰਿਆ ਜੰਮ ਜਾਂਦੇ ਸਨ। ਸਭ ਰੁੱਖ-ਬੂਟੇ ਹਰਿਆਵਲ ਸਰਦੀ ਕਾਰਨ ਸੁੱਕ-ਸੜ ਜਾਂਦੀ। ਇੰਨੀ ਠੰਢ ਵਿਚ ਜਿਉਣ ਲਈ ਬੜੀਆਂ ਮੁਸ਼ਕਲਾਂ ਪੈਦਾ ਹੋ ਜਾਂਦੀਆਂ। ਦਰਿਆਵਾਂ ਦੇ ਉਤਲੇ ਹਿੱਸੇ ‘ਤੇ ਜਮੀ ਬਰਫ ਨੂੰ ਭੰਨ ਕੇ ਹੇਠੋਂ ਪਾਣੀ ਕੱਢਣਾ ਪੈਂਦਾ ਸੀ। ਉਸ ਵਿਚੋਂ ਮੱਛੀਆਂ ਲੱਭ ਕੇ ਭੁੱਖ ਮਿਟਾਣੀ ਪੈਂਦੀ ਸੀ। ਜਿਹੜੇ ਦੇਸ਼ ਸਮੁੰਦਰ ਦੇ ਕੰਢਿਆਂ ਨਾਲ ਲਗਦੇ ਸਨ, ਉਨ੍ਹਾਂ ਨੇ ਜਿਉਂਦੇ ਰਹਿਣ ਲਈ ਸਮੁੰਦਰਾਂ ਦਾ ਸਫਰ ਸ਼ੁਰੂ ਕੀਤਾ ਤੇ ਫੇਰ ਬਾਹਰਲੀਆਂ ਧਰਤੀਆਂ ਤਕ ਪਹੁੰਚੇ ਤੇ ਪਛੜੇ ਹੋਏ ਦੇਸ਼ਾਂ ਦੀ ‘ਅੰਧੀ-ਰਯਤਿ’ ਨੂੰ ਗੁਲਾਮ ਬਣਾ ਕੇ ਜਿੰਨਾ ਵੀ ਲੁੱਟ ਸਕਦੇ ਸਨ, ਰੱਜ ਕੇ ਲੁੱਟਿਆ। ਅਕਹਿ ਜ਼ੁਲਮ ਕੀਤੇ।
ਅਜਿਹਾ ਮੰਦਾ ਹਾਲ ਹੀ ਅਰਬ ਦੇਸ਼ਾਂ ਦਾ ਰਿਹਾ। ਰੇਗਿਸਤਾਨ ਦੀ ਜ਼ਿੰਦਗੀ ਕਿਸੇ ਪੱਖੋਂ ਵੀ ਸੁਖਾਵੀਂ ਨਹੀਂ ਹੁੰਦੀ। ਕਿਧਰੇ ਵੀ ਕੁਦਰਤ ਮਿਹਰਬਾਨ ਨਹੀਂ ਸੀ। ਦੂਰ-ਦੂਰ ਤਕ ਪਾਣੀ ਨਹੀਂ ਸੀ ਮਿਲਦਾ। ਬਹੁਤ ਥੋੜ੍ਹੀ ਧਰਤੀ ਹੁੰਦੀ ਜਿੱਥੇ ਲੋਕ ਭੇਡਾਂ-ਬੱਕਰੀਆਂ ਚਾਰ ਕੇ ਤੇ ਉਨ੍ਹਾਂ ਦੀ ਉੱਨ ਦੇ ਗਲੀਚੇ ਆਦਿ ਬਣਾ ਕੇ ਦੁਰਾਡੇ ਇਲਾਕਿਆਂ ਵਿਚ ਵੇਚ ਕੇ ਗੁਜ਼ਾਰਾ ਕਰਦੇ ਸਨ। ਊਠਾਂ ‘ਤੇ ਲੰਮਾ ਸਫਰ ਸੌਖਾ ਨਹੀਂ ਸੀ ਹੁੰਦਾ।
ਇਹ ਤੱਥ ਵੀ ਦਿਲਚਸਪ ਹੈ ਕਿ ਦੁਨੀਆਂ ਦੇ ਦੋ ਧਰਮਾਂ ਦਾ ਵਿਕਾਸ ਲਗਪਗ ਇਕੋ (ਨੇੜਲੇ) ਇਲਾਕਿਆਂ ਵਿਚ ਹੋਇਆ ਤੇ ਇਹ ਹੋਏ ਧਰਮ (ਇਸਾਈ ਤੇ ਇਸਲਾਮ) ਪਾਣੀ ਉੱਤੇ ਤੇਲ ਵਾਂਗ ਫੈਲ ਗਏ। ਏਸ਼ੀਆ ਦੇ ਵਧੇਰੇ ਮੁਲਕਾਂ ਵਿਚ ਪਹਿਲਾਂ ਇਸਲਾਮ ਫੈਲਿਆ ਤੇ ਉਸ ਤੋਂ ਮਗਰੋਂ ਇਨ੍ਹਾਂ ਕੋਲੋਂ ਏਸ਼ੀਆ ਤੇ ਅਫਰੀਕਾ ਦੇ ਲਗਪਗ ਸਾਰੇ ਇਲਾਕੇ ਇਸਾਈ ਧਰਮ ਦੇ ਪੈਰੋਕਾਰ ਯੂਰਪ ਦੇ ਗੋਰਿਆਂ ਨੇ ਖੋਹ ਲਏ। ਇਨ੍ਹਾਂ ਦੋਵੇਂ ਖਿੱਤਿਆਂ ਵਿਚ ਕੁਦਰਤ ਦੀ ਕਰੋਪੀ ਦਾ ਸ਼ਿਕਾਰ ਹੋਏ ਇਲਾਕੇ ਵਿਚ ਰਹਿਣ ਵਾਲੇ ਲੋਕ ਬਹੁਤ ਸਖਤ ਜਾਨ ਬਣ ਚੁੱਕੇ ਸਨ। ਜਿਉਂਦੇ ਰਹਿਣ ਲਈ ਕੁਦਰਤ ਦੀ ਕਰੋਪੀ (ਅਤਿਅੰਤ ਕਠਿਨ ਤੇ ਮੰਦੇ ਹਾਲਾਤ) ਨੇ ਇਨ੍ਹਾਂ ਵਿਚ ਜਿਉਂਦੇ ਰਹਿਣ ਲਈ, ਸਰੀਰਾਂ ਤੇ ਦਿਮਾਗਾਂ ਦਾ ਇੰਨਾ ਵਿਕਾਸ ਕੀਤਾ ਕਿ ਬਾਬਰ, ਭਾਰਤ ਵਰਗੇ ਦੇਸ਼ ਉੱਤੇ ਹਮਲਾ ਕਰਨ ਲਈ ਸਿਰਫ ਵੀਹ-ਪੰਝੀ ਹਜ਼ਾਰ ਫੌਜੀ ਲੈ ਕੇ ਆਇਆ, ਪਰ ਅੰਗਰੇਜ਼ਾਂ ਦੇ ਆਉਣ ਤਕ ਤਿੰਨ ਸਦੀਆਂ ਉਸ ਦੀ ਔਲਾਦ ਨੇ ਕਰੋੜਾਂ ਭਾਰਤੀਆਂ ‘ਤੇ ਰਾਜ ਕੀਤਾ। ਫੇਰ 6-7 ਹਜ਼ਾਰ ਮੀਲ ਸਮੁੰਦਰ ਹੰਘਾਲ ਕੇ ਅੰਗਰੇਜ਼ ਆਏ ਤੇ 6-7 ਸੌ ਰਾਜਿਆਂ ਦੀਆਂ ਆਪੋ-ਵਿਚਲੀਆਂ ਲੜਾਈਆਂ ਨਾਲ ਬਰਬਾਦ ਹੋਈ ਯੁੱਧ-ਸ਼ਕਤੀ ਨੂੰ ਸਿਰਫ ਇਕ ਲੱਖ ਤੋਂ ਘੱਟ ਅੰਗਰੇਜ਼ਾਂ ਨੇ ਸਿੱਧੇ-ਅਸਿੱਧੇ ਢੰਗਾਂ ਨਾਲ ਕਰੋੜਾਂ ਭਾਰਤੀਆਂ ਨੂੰ ਪਸ਼ੂਆਂ ਵਾਂਗ ਬਣਾਈ ਰੱਖਿਆ (ਭਾਰਤ ਦੀ ਆਜ਼ਾਦੀ ਸਿਰਫ ਕਾਂਗਰਸ ਜਾਂ ਹੋਰ ਪਾਰਟੀਆਂ ਦੇ ਅੰਦੋਲਨਾਂ ਨਾਲ ਹੀ ਨਹੀਂ ਸੀ ਆਈ, ਦੂਸਰੇ ਸੰਸਾਰ-ਯੁੱਧ ਕਾਰਨ ਹਿਟਲਰ ਦੀਆਂ ਫੌਜਾਂ ਨੇ ਅੰਗਰੇਜ਼ਾਂ ਦੀ ਯੁੱਧ-ਸ਼ਕਤੀ ਤੇ ਦੁਨੀਆਂ ਦੇ ਬਹੁਤੇ ਦੇਸ਼ਾਂ ਨੂੰ ਗੁਲਾਮ ਰੱਖਣ ਲਈ ਰਾਜ ਪ੍ਰਬੰਧ ਦੀ ਸਮਰੱਥਾ ਹੀ ਤਬਾਹ ਕਰ ਦਿੱਤੀ ਸੀ। ਕਾਰਨ ਇਹ ਵੀ ਸਨ ਕਿ ਕੋਲੰਬਸ ਦੇ ਅਮਰੀਕਾ ਲੱਭਣ ਪਿੱਛੋਂ, ਏਸ਼ੀਆ ਦੇ ਦੇਸ਼ ਵੀ ਅਠਾਰ੍ਹਵੀਂ-ਉਨ੍ਹੀਵੀਂ ਸਦੀ ਵਿਚ ਗੁਲਾਮੀ ਤੋਂ ਤੰਗ ਆ ਕੇ ਸੁਚੇਤ ਹੋਣ ਲੱਗ ਪਏ ਸਨ। (ਪਰ ਆਜ਼ਾਦੀ ਦੀ ਸਿੱਖਿਆ ਵੀ ਪੱਛਮੀ ਦੇਸ਼ਾਂ ਤੋਂ ਲਈ ਮਿਸਾਲ ਵਜੋਂ ਭਾਰਤ ਦੀ ਗਦਰ ਲਹਿਰ ਦੀ ਸ਼ੁਰੂਆਤ ਵੀ ਕੈਨੇਡਾ ਤੇ ਅਮਰੀਕਾ ਤੋਂ ਪ੍ਰਭਾਵਤ ਸੀ)।
ਭਾਰਤ, ਅਰਬ ਦੇਸ਼ ਤੇ ਯੂਰਪ ਦੇ ਇਤਿਹਾਸ ਵਿਚ ਸਭ ਤੋਂ ਵੱਡਾ ਫਰਕ ਇਹੋ ਸੀ ਕਿ ਮਨੁੱਖ ਦੇ ਜਿਉਂਦੇ ਰਹਿਣ ਲਈ ਜਿੰਨਾ ਵੀ ਵਧੇਰੇ ਸੰਘਰਸ਼ ਕਰਨਾ ਪਿਆ, ਉਸੇ ਕਾਰਨ ਉਨ੍ਹਾਂ ਖਿੱਤਿਆਂ ਦੇ ਲੋਕ ਸਖਤ ਜਾਨ ਹੁੰਦੇ ਗਏ। ਆਪਣੇ ਕਸ਼ਟਦਾਇਕ ਹਾਲਾਤ ਕਾਰਨ ਹੀ ਉਨ੍ਹਾਂ ਨੇ ਰੇਗਿਸਤਾਨ ਪਾਰ ਕੀਤੇ ਤੇ ਸਮੁੰਦਰ ਹੰਘਾਲੇ ਅਤੇ ਭਾਰਤ ਵਰਗੇ ਦੇਸ਼ਾਂ ਦੇ ਲੋਕਾਂ ਨੇ ਸੌਖੇ ਹਾਲਾਤ ਵਿਚ ਸਿਰਫ ਨਹਾਅ-ਧੋ ਕੇ, ਦੁੱਧ-ਘਿਓ ਖਾ-ਪੀ ਕੇ ਸੁਖ-ਰਹਿਣੀਆਂ ਕੌਮਾਂ ਨੂੰ ਗੁਲਾਮ ਬਣਾ ਲਿਆ।
ਇਹ ਵੀ ਸਚਾਈ ਹੈ ਕਿ ਵਕਤ ਬਦਲਣ ਨਾਲ ਗ਼ੁਲਾਮ ਕੌਮਾਂ ਨੂੰ ਹੋਸ਼ ਆਈ ਤੇ ਉਨ੍ਹਾਂ ਨੇ ਵੀ ਜਿਉਂਦੇ ਰਹਿਣ ਲਈ ਯਤਨ ਕਰਨੇ ਸ਼ੁਰੂ ਕੀਤੇ। ਪਰ ਅਜਿਹੀਆਂ ਕੌਮਾਂ ਵੀ ਪਛੜੀਆਂ ਹੋਈਆਂ ਹਨ ਕਿਉਂਕਿ ਆਧੁਨਿਕ ਯੁੱਗ ਦਾ ਸਾਰਾ ਵਿਗਿਆਨ, ਯੁੱਧ-ਸ਼ਕਤੀ ਤੇ ਰਾਜ ਪ੍ਰਬੰਧ ਦੇ ਸਭ ਢੰਗ-ਤਰੀਕੇ, ਯੂਰਪ ਦੀਆਂ ਕੌਮਾਂ ਨੇ ਹੀ ਵਿਕਸਤ ਕੀਤੇ, ਪਛੜੀਆਂ (ਤੇ ਸੁਖ ਰਹਿਣੀਆਂ) ਕੌਮਾਂ ਨੇ ਜੋ ਕੁਝ ਸਿੱਖਿਆ ਤੇ ਸਮਰਿਧੀ ਦੇ ਸਾਧਨ ਪੈਦਾ ਕੀਤੇ ਉਹ ਸਾਰੇ ਯੂਰਪ ਦੀਆਂ ਕੌਮਾਂ ਤੋਂ ਸਿੱਖੇ। ਕੁਦਰਤੀ ਹੈ ਕਿ ਉਸਤਾਦ, ਸ਼ਗਿਰਦ ਨਾਲੋਂ ਹਮੇਸ਼ਾ ਵਧੇਰੇ ਸਿਆਣਾ ਤੇ ਤੇਜ਼ ਦਿਮਾਗ ਹੁੰਦਾ ਹੈ। ਜੇ ਅਸੀਂ ਆਪਣੇ ਹੀ ਦੇਸ਼ ਦੀ ਮਿਸਾਲ ਲਈਏ ਤਾਂ ਸਾਡੀ ਫੌਜ ਦੀ ਪੂਰੀ ਬਣਤਰ ਅੱਜ ਵੀ ਉਹ ਹੈ ਜੋ ਅੰਗਰੇਜ਼ ਸਿਖਾ ਕੇ ਗਏ। ਵਰਦੀਆਂ ਤੋਂ ਹਥਿਆਰਾਂ ਤੇ ਟਰੇਨਿੰਗ ਤਕ ਸਭ ਕੁਝ ਅੰਗਰੇਜ਼ਾਂ ਦੀ ਦੇਣ ਹਨ (ਆਜ਼ਾਦੀ ਤੋਂ ਪਹਿਲਾਂ ਜਿਹੜੇ ਭਾਰਤੀ ਬਰਤਾਨੀਆ ਪੜ੍ਹ ਕੇ ਆਉਂਦੇ ਸਨ ਉਨ੍ਹਾਂ ਨੂੰ ‘ਇੰਗਲੈਂਡ ਰਿਟਰਨ’ ਕਹਿ ਕੇ ਸਭ ਤੋਂ ਇੱਜ਼ਤਦਾਰ ਤੇ ਸਿਆਣੇ ਕਿਹਾ ਜਾਂਦਾ ਸੀ)। ਵਿਦਿਅਕ ਪ੍ਰਬੰਧ ਹੋਵੇ ਜਾਂ ਰਾਜ ਪ੍ਰਬੰਧ, ਵਪਾਰ ਤੇ ਉਦਯੋਗ ਦਾ ਹਰ ਢੰਗ, ਜਾਂ ਅਸੀਂ ਅੰਗਰੇਜ਼ਾਂ ਤੋਂ ਸਿੱਖਿਆ ਹੈ ਜਾਂ ਯੂਰਪੀਅਨ ਕੌਮਾਂ ਤੋਂ। ਆਧੁਨਿਕ ਢੰਗ ਦੇ ਹਥਿਆਰ, ਜੰਗੀ ਜਹਾਜ਼ ਤੇ ਹੈਲੀਕਾਪਟਰ ਤਕ ਜਾਂ ਯੂਰਪ ਦੇ ਦੇਸ਼ਾਂ ਤੋਂ ਖਰੀਦਦੇ ਹਾਂ ਜਾਂ ਉਨ੍ਹਾਂ ਦੀ ਤਕਨਾਲੋਜੀ ਵਰਤ ਕੇ ਬਣਾਉਂਦੇ ਹਾਂ।
ਸਭ ਤੋਂ ਵੱਡਾ ਭੁਲੇਖਾ ਅਸੀਂ ਜਾਂ ਸਾਡੇ ਵਰਗੇ ਹੋਰ ਏਸ਼ੀਆਈ ਦੇਸ਼ਾਂ ਦੇ ਬੁੱਧੀਜੀਵੀਆਂ ਨੇ ਜੋ ਜਾਣਿਆ (ਜਾਂ ਸੋਚਿਆ) ਹੈ ਉਹ ਇਹੋ ਹੈ ਕਿ, ‘ਸੰਸਾਰ ਇਕ ਪਿੰਡ ਬਣ ਚੁੱਕਿਆ ਹੈ।’ ਵਿਸ਼ਵੀਕਰਨ (ਗਲੋਬਲਾਈਜ਼ੇਸ਼ਨ) ਇਸ ਭੁਲੇਖੇ ਦਾ ਦੂਜਾ ਨਾਂ ਹੈ। ਇਹ ਭਰਮ ਉਨ੍ਹਾਂ ਹੀ ਯੂਰਪੀਅਨ ਦੇਸ਼ਾਂ ਨੇ ਫੈਲਾਇਆ ਹੈ ਜੋ ਪਹਿਲਾਂ ਸਾਨੂੰ ਗੁਲਾਮ ਬਣਾ ਕੇ ਸਿੱਧੇ ਲੁੱਟਦੇ-ਮਾਰਦੇ ਰਹੇ, ਹੁਣ ਹਰ ਆਧੁਨਿਕ ਖੇਤਰ ‘ਚ ਵਿਕਾਸ ਦੇ ਨਾਂ ‘ਤੇ ਬਾਜ਼ਾਰਵਾਦ ਰਾਹੀਂ, ਗੁੱਝੇ ਢੰਗਾਂ ਨਾਲ ਲੁੱਟਣ ਲੱਗੇ ਹੋਏ ਹਨ। ‘ਆਜ਼ਾਦੀ’ ਦੇ ਮਖੌਟੇ ਵਿਚ ਲੁਕੀ ਬਾਜ਼ਾਰਵਾਦੀ ਦੀ ਗੁਲਾਮੀ ਨੂੰ ਆਪਣੇ ਪਛੜੇ ਇਤਿਹਾਸ ਤੇ ਕਮਜ਼ੋਰੀਆਂ ਕਾਰਨ ਸਾਡੇ ਨੇਤਾ, ਪਾਰੀਆਂ ਇਹੋ ਸਮਝੀ ਜਾਂਦੇ ਹਨ ਕਿ ‘ਗਲੋਬਲਾਈਜ਼ੇਸ਼ਨ’ ਹੀ ਸਾਡੇ ਵਿਕਾਸ ਦਾ ਆਧਾਰ ਹਨ। ਪਰ ਸੱਚਾਈ ਇਹ ਹੈ ਕਿ ਅਸੀਂ ਅੱਜ ਉਨ੍ਹਾਂ ਯੂਰਪੀਅਨ ਕੌਮਾਂ ਦੇ ਅਸਿੱਧੇ ਗੁਲਾਮ ਹਾਂ, ਜਿਨ੍ਹਾਂ ਦੇ ਪਹਿਲਾਂ ਸਿੱਧੇ ਗੁਲਾਮ ਸਾਂ।
ਸਵਾਲ ਕੌਮਾਂ ਦੇ ਫਰਕ ਤੋਂ ਸ਼ੁਰੂ ਕੀਤਾ ਪਰ ਬਹੁਤੀਆ ਦਲੀਲਾਂ ਯੂਰਪੀਅਨ ਕੌਮਾਂ ਦੀਆਂ ਦਿੱਤੀਆਂ ਹਨ। ਇਸਲਾਮ ਦਾ ਵੀ ਜ਼ਿਕਰ ਆਇਆ ਕਿ ਉਨ੍ਹਾਂ ਨੂੰ ਰੇਗਿਸਤਾਨਾਂ ਦੀਆਂ ਮੁਸ਼ਕਲਾਂ ਨੇ ਸਖਤ ਜਾਨ ਬਣਾ ਦਿੱਤਾ, ਤਦੇ ਉਹ ਇਸਲਾਮ ਦੇ ਆਰੰਭ ਹੋਣ ਤੋਂ ਤਿੰਨ-ਚਾਰ ਸਦੀਆਂ ਅੰਦਰ ਹੀ, ਭਾਰਤ ਤੇ ਏਸ਼ੀਆ ਦੇ ਦੇਸ਼ਾਂ ਉੱਤੇ ਛਾ ਗਏ। (ਭਾਰਤ ਦੇ ਸਿੰਧ ਇਲਾਕੇ ਵਿਚ, ਸੱਤਵੀਂ ਸਦੀ ਵਿਚ ਹੀ ਉਨ੍ਹਾਂ ਦੇ ਹਮਲੇ ਸ਼ੁਰੂ ਹੋ ਗਏ ਸਨ)।
ਇਸਲਾਮੀ ਦੇਸ਼ ਭਾਵੇਂ ਪੱਛਮੀ ਦੇਸ਼ਾਂ ਤੋਂ, ਆਧੁਨਿਕ ਖੇਤਰਾਂ ਵਿਚ ਪਛੜ ਗਏ ਪਰ ਅੱਜ ਵੀ ਉਹ ਸਖ਼ਤ ਜਾਨ ਹਨ। ਹੁਣ ਮਿਸਰ ਤੋਂ ਸ਼ੁਰੂ ਹੋਈ ਬਗ਼ਾਵਤ ਲਗਪਗ ਜੰਗਲ ਦੀ ਅੱਗ ਵਾਂਗ ਬਹੁਤੇ ਅਰਬ ਦੇਸ਼ਾਂ ਵਿਚ ਫੈਲ ਰਹੀ ਹੈ। ਲਿਬੀਆ ਦਾ ਡਿਕਟੇਟਰ ਗੱਦਾਫੀ ਅੜਿਆ ਹੋਇਆ ਹੈ ਪਰ ਉਹਦੀ ਹਕੂਮਤ ਨੂੰ ਤਬਾਹ ਕਰਨ ਲਈ ਅਮਰੀਕਾ ਤੇ ਨਾਟੋ ਦੇ ਦੇਸ਼ ਧੱਕੇ ਨਾਲ ਹੀ ਉਹਦੇ ਟਿਕਾਣੇ ਤਬਾਹ ਕਰਨ ਲੱਗ ਪਏ ਹਨ। ਆਮ ਬੰਦੇ ਨੂੰ ਇਸ ਗੁੰਝਲ ਦੀ ਸਮਝ ਨਹੀਂ ਆਉਂਦੀ ਕਿ ਯੂਰਪੀ ਦੇਸ਼ ਅਚਾਨਕ ਗੱਦਾਫੀ ਦੇ ਖ਼ਿਲਾਫ਼ ਕਿਉਂ ਹੋ ਗਏ? ਪਰ ਇਹ ਕੋਈ ਗੁੰਝਲ ਨਹੀਂ। ਇਰਾਕ ਉੱਤੇ ਅਮਰੀਕੀ ਹਮਲਿਆਂ ਤੇ ਸੱਦਾਮ ਹੁਸੈਨ ਨੂੰੂ ਫਾਂਸੀ ਚਾੜ੍ਹਨ ਦਾ ਕਾਰਨ, ਉਸ ਦੇਸ਼ ਦੇ ਤੇਲ ਦੀ ਲੁੱਟ ਸੀ। ਇਹੋ ਕਾਰਨ ਲਿਬੀਆ ਤੇ ਹੋਰ ਅਰਬ ਦੇਸ਼ਾਂ ਉੱਤੇ ਹਮਲਿਆਂ ਦਾ ਹੈ। ਜਦੋਂ ਲਿਬੀਆ ਦੇ ਬਾਗ਼ੀ ਲੋਕ, ਹੌਲੀ ਹੌਲੀ ਗੱਦਾਫੀ ਦੀ ਹਕੂਮਤ ਨੂੰ ਹਰਾ ਰਹੇ ਹਨ ਤਾਂ ਸੁਭਾਵਿਕ ਹੈ ਕਿ ਉਹ ਤੇਲ ਦੇ ਖੂਹ ਵੀ ਆਪਣੇ ਕਬਜ਼ੇ ਵਿਚ ਕਰ ਰਹੇ ਹਨ। ਯੂਰਪ ਤੇ ਅਮਰੀਕਾ ਨੂੰ ਤੇਲ ਦੀ ਸਭ ਤੋਂ ਵੱਧ ਲੋੜ ਹੈ। ਇਸ ਲਈ ਜਿਹੜੇ ਵੀ ਲੋਕ ਤੇਲ ਦੇ ਖੂਹਾਂ ‘ਤੇ ਕਾਬਜ਼ ਹੋਣਗੇ ਯੂਰਪ ਤੇ ਅਮਰੀਕਾ ਉਨ੍ਹਾਂ ਦੀ ਸਹਾਇਤਾ ਕਰੇਗਾ।
ਕੌਮਾਂ ਦੇ ਕਿਰਦਾਰ, ਉਨ੍ਹਾਂ ਦੀ ਸ਼ਕਤੀ, ਆਰਾਮਪ੍ਰਸਤੀ ਜਾਂ ਸਖਤ ਜਾਨ ਹੋਣ ਦੇ ਕਾਰਨ ਅੱਜ ਵੀ ਕਾਇਮ ਹਨ, ਭਾਵੇਂ ਉਨ੍ਹਾਂ ਦਾ ਰੂਪ ਪੁਰਾਣੇ ਸਮੇਂ ਵਾਲਾ ਨਹੀਂ ਰਿਹਾ ਪਰ ਮਾਨਸਿਕਤਾ ਦੇ ਆਧਾਰ ਅੱਜ ਵੀ ਕਾਇਮ ਹਨ। ਇਹ ਗੁੰਝਲਦਾਰ ਸਮੱਸਿਆ ਨੂੰ ਜੇ ਸਮਝ ਵੀ ਲਿਆ ਜਾਵੇ ਤਾਂ ਵੀ ਫਰਕ ਨਹੀਂ ਪੈਂਦਾ। ਪਛੜੇ (ਸੁਖ ਰਹਿਣੇ) ਦੇਸ਼ ਦੀ ਤੇ ਸਖ਼ਤ-ਜਾਨ ਕੌਮਾਂ ਦੀ ਮਾਨਸਿਕਤਾ ਸ਼ਾਇਦ ਇੱਕੀਵੀਂ ਸਦੀ ਵਿਚ ਕੁਝ ਬਦਲ ਸਕੇ ਕਿਉਂਕਿ ਇਹ ਲੋਕ (ਕੌਮਾਂ) ਅਜਿਹੀਆਂ ਮੁਸ਼ਕਲਾਂ-ਮੁਸੀਬਤਾਂ ਵਿਚ ਘਿਰਦੇ ਜਾ ਰਹੇ ਹਨ ਕਿ ਆਪਣੀ ਮਾਨਸਿਕਤਾ ਨੂੰ ਬਦਲੇ ਬਿਨਾਂ ਤੇ ਹੱਥ-ਪੈਰ ਮਾਰੇ ਬਿਨਾਂ ਉਨ੍ਹਾਂ ਦਾ ਵਜੂਦ ਹੀ ਖਤਰੇ ਵਿਚ ਪੈ ਜਾਣਾ ਹੈ।
ਸਵਾਲ ਇਕੋ ਹੈ: ਜਿਉਂਦੇ ਰਹਿਣ ਦੀ ਪ੍ਰਵਿਰਤੀ। ਇਸੇ ਅਧੀਨ ਹਮੇਸ਼ਾ ਮਨੁੱਖ ਜਿਉਂਦੇ ਰਹਿਣ ਲਈ ਆਪਣੇ ਸਰੀਰ ਤੇ ਦਿਮਾਗ ਦੀ ਵਰਤੋਂ ਕਰਦਾ ਰਿਹਾ ਹੈ ਤੇ ਜਦੋਂ ਤਕ ਇਹਦਾ ਵਜੂਦ ਕਾਇਮ ਹੈ, ਉਹਨੂੰ ਜਿਉਂਦੇ ਰਹਿਣ ਲਈ ਹਰ ਯਤਨ ਕਰਨਾ ਪਵੇਗਾ। ਇਹੋ ਇਕ ਗੋਝ ਹੈ ਜਿਸ ਨੂੰ ਸਮਝੇ ਬਿਨਾਂ ਸੰਸਾਰ ਵਿਚ ਵਾਪਰ ਰਹੀਆਂ ਤਬਦੀਲੀਆਂ ਤੇ ਘਟਨਾਵਾਂ ਨੂੰ ਨਹੀਂ ਸਮਝਿਆ ਜਾ ਸਕਦਾ।
(ਪੰਜਾਬੀ ਟ੍ਰਿਬਿਊਨ ਚੋਂ ਧੰਨਵਾਦ ਸਹਿਤ)
ਦੇਸ਼ ਨੂੰ ਅਰਾਜਕਤਾ ਵੱਲ ਲੈ ਜਾਏਗੀ ਆਬਾਦੀ ਦੀ ਅਮਰ ਵੇਲ-ਗੁਰਦਿਆਲ ਸਿੰਘ
2011 ਦੀ ਮਰਦਮਸ਼ੁਮਾਰੀ ਵਿਚ ਭਾਰਤ ਦੀ ਆਬਾਦੀ ਇਕ ਅਰਬ 21 ਕਰੋੜ ਹੋ ਗਈ ਹੈ। ਸੁਭਾਵਿਕ ਹੈ ਕਿ ਜਿੰਨੀ ਵਸੋਂ ਵਧੇਰੇ ਹੋਏਗੀ, ਉਸੇ ਅਨੁਪਾਤ ਨਾਲ ਵਾਧਾ ਹੋਰ ਵਧੇਰੇ ਹੁੰਦਾ ਜਾਏਗਾ। ਭਾਰਤ ਦੇ ਖੇਤਰਫਲ ਅਨੁਸਾਰ ਜਿੰਨੀ ਥਾਂ ਏਨੀ ਵੱਡੀ ਆਬਾਦੀ ਦੇ ਰਹਿਣ ਲਈ, ਅਨਾਜ ਉਗਾਉਣ ਲਈ ਤੇ ਵਿਕਾਸ ਕਾਰਜਾਂ ਲਈ ਚਾਹੀਦੀ ਹੈ, ਉਹ ਆਬਾਦੀ ਦੇ ਵਾਧੇ ਨਾਲ ਹਰ ਰੋਜ਼ ਘਟਦੀ ਜਾਣੀ ਹੈ। ਅਗਲੇ ਦਹਾਕੇ ਵਿਚ ਹਾਲਤ ਏਨੀ ਮਾੜੀ ਹੋ ਜਾਏਗੀ ਕਿ ਹੇਠਲੇ ਤਬਕੇ ਦੇ ਸੌ ਕਰੋੜ ਤੋਂ ਵਧੇਰੇ ਲੋਕਾਂ ਨੂੰ ਸਿਰ ਲੁਕਾਉਣ ਜੋਗੀ ਥਾਂ ਨਹੀਂ ਮਿਲਣੀ। ਕੇਂਦਰੀ ਸਰਕਾਰ ਆਬਾਦੀ ਦੇ ਵਾਧੇ ਦੀ ਅਤਿ-ਗੰਭੀਰ ਸਮੱਸਿਆ ਨੂੰ ਅੰਕੜਿਆਂ ਵਿਚ ਉਲਝਾ ਰਹੀ ਹੈ। ਇਹ ਕਿਹਾ ਜਾਂਦਾ ਹੈ ਕਿ ਆਬਾਦੀ ਵਿਚ ਜਿੰਨੇ ਫ਼ੀਸਦੀ ਵਾਧਾ 1990-2000 ਵਿਚ ਹੋਇਆ, 2001-2011 ਤੱਕ ਉਸ ਫ਼ੀਸਦੀ ਤੋਂ ਘੱਟ ਹੋਇਆ। ਇਹ ਅਤਿਅੰਤ ਗੰਭੀਰ ਸੰਕਟ ਦਾ ਮਜ਼ਾਕ ਉਡਾਉਣ ਵਾਲੀ ਦਲੀਲ ਹੈ। ਫ਼ੀਸਦੀ ਘੱਟ-ਵੱਧ ਹੋਣ ਨਾਲ ਕੁੱਲ ਆਬਾਦੀ ਦਾ ਕੀ ਸਬੰਧ ਹੈ?
ਇਸ ਬਾਰੇ ਇਹ ਵੀ ਕਿਹਾ ਜਾਂਦਾ ਹੈ ਕਿ ਦੇਸ਼ ਦੀ ਸਾਖ਼ਰਤਾ (ਪੜ੍ਹੇ-ਲਿਖੇ) ਦੀ ਦਰ ਵਿਚ ਵੀ ਵਾਧਾ ਹੋਇਆ ਹੈ। 12ਵੀਂ ਜਮਾਤ ਤੱਕ ਦੇ ਸਕੂਲਾਂ ਤੇ ਬੀ. ਏ. ਤੱਕ ਦੇ ਕਾਲਜਾਂ ਦੀ ਗਿਣਤੀ ਦੇ ਵਾਧੇ ਬਾਰੇ ਫੜ੍ਹਾਂ ਮਾਰੀਆਂ ਜਾਂਦੀਆਂ ਹਨ। ਪਰ ਇਨ੍ਹਾਂ ਸਕੂਲਾਂ ਤੇ ਕਾਲਜਾਂ ਵਿਚ ਪੜ੍ਹਨ ਵਾਲੇ ਕਰੋੜਾਂ ਵਿਦਿਆਰਥੀਆਂ ਵਿਚੋਂ ਸੌ 'ਚੋਂ ਪੰਜਾਂ ਨੂੰ ਵੀ ਗੁਜ਼ਾਰੇ ਜੋਗਾ ਕੰਮ ਨਹੀਂ ਮਿਲਦਾ। ਅਜਿਹੀ ਹਾਲਤ ਵਿਚ ਬੀ. ਏ., ਐਮ. ਏ. ਤੱਕ ਦੀਆਂ ਡਿਗਰੀਆਂ ਰੱਦੀ ਵਿਚ ਵੇਚਣ ਵਾਲੇ ਕਾਗਜ਼ ਬਣ ਕੇ ਰਹਿ ਜਾਂਦੀਆਂ ਹਨ। ਬੀ. ਏ. ਕਰਨ ਤੱਕ ਵਿਦਿਆਰਥੀਆਂ ਦੀ ਉਮਰ 21-22 ਸਾਲ ਹੋ ਜਾਂਦੀ ਹੈ। ਉਹ ਨਿੱਕੀ-ਮੋਟੀ ਨੌਕਰੀ ਲਈ ਦਰ-ਦਰ ਧੱਕੇ ਖਾਂਦੇ ਤੇ ਪਰਿਵਾਰ ਵੱਲੋਂ ਨਕਾਰੇ ਜਾਂਦੇ ਹਨ ਤਾਂ ਨਸ਼ਿਆਂ ਨਾਲ ਦੇਹ ਗਾਲਣ ਲਗਦੇ ਹਨ ਜਾਂ ਛੋਟੇ-ਮੋਟੇ ਜੁਰਮ ਕਰਨ ਲਗਦੇ ਹਨ ਜਿਸ ਕਾਰਨ ਪਰਿਵਾਰ ਹੀ ਨਹੀਂ ਪੂਰਾ ਸਮਾਜ ਤੇ ਰਾਜ ਪ੍ਰਬੰਧ ਵੀ ਪ੍ਰਭਾਵਿਤ ਹੁੰਦਾ ਹੈ। ਸਰਕਾਰਾਂ ਵਿਕਾਸ ਦਾ ਬੜਾ ਪ੍ਰਚਾਰ ਕਰਦੀਆਂ ਹਨ। ਪਿਛਲੇ ਦਿਨੀਂ ਹੀ ਨੋਇਡਾ ਤੋਂ ਆਗਰੇ ਤੱਕ 'ਜਰਨੈਲੀ' ਸੜਕ ਲਈ ਜ਼ਮੀਨ ਦੇਣ ਤੋਂ ਕਿਸਾਨਾਂ ਨੇ ਇਨਕਾਰ ਕਰ ਦਿੱਤਾ। ਖ਼ਬਰਾਂ ਅਨੁਸਾਰ ਭੜਕੇ ਲੋਕਾਂ ਨੇ ਪੁਲਿਸ ਦੇ ਦੋ ਸਿਪਾਹੀ ਮਾਰ ਦਿੱਤੇ। ਨਤੀਜੇ ਵਜੋਂ ਸੈਂਕੜੇ ਪੁਲਿਸ ਵਾਲਿਆਂ ਨੇ ਪਿੰਡ ਦੇ ਲੋਕਾਂ ਦੀ ਜੋ ਮਾਰ-ਕੁਟਾਈ ਕੀਤੀ, ਗ੍ਰਿਫ਼ਤਾਰੀਆਂ ਕੀਤੀਆਂ, ਉਹ 'ਵਿਕਾਸ' ਦੀ ਬੜੀ ਵੱਡੀ ਮਿਸਾਲ ਕਹੀ ਜਾ ਸਕਦੀ ਹੈ। ਇਹ ਵਿਕਾਸ ਸੱਪ ਦੇ ਮੂੰਹ ਕੋੜ੍ਹ-ਕਿਰਲੀ ਹੈ। ਜੇ ਸੜਕਾਂ ਨਹੀਂ ਬਣਨਗੀਆਂ ਤਾਂ ਟਰੱਕ, ਬੱਸਾਂ, ਕਾਰਾਂ ਨਹੀਂ ਚੱਲਣਗੀਆਂ। ਜੇ ਸੜਕਾਂ ਲਈ ਕਿਸਾਨਾਂ ਪਾਸੋਂ ਜ਼ਮੀਨ ਖੋਹੀ ਜਾਏਗੀ ਤਾਂ ਉਹ ਕੀ ਕਰਨਗੇ? ਉਨ੍ਹਾਂ ਨੂੰ ਜ਼ਮੀਨ ਦਾ ਪੈਸਾ ਮਿਲੇਗਾ, ਉਸ ਦਾ ਉਹ ਕੀ ਕਰਨਗੇ? ਕੋਈ ਦੱਸ ਸਕਦਾ ਹੈ? ਕਿਸਾਨ ਨੂੰ ਇਹ ਸਮਝ ਹੀ ਨਹੀਂ ਕਿ ਵਾਧੂ ਪੈਸਾ ਅਜਿਹੇ ਢੰਗ ਨਾਲ ਵਰਤੇ ਕਿ ਉਹ ਵਧਦਾ ਜਾਏ। ਇਹ ਬਾਫ਼ਰ ਪੈਸਾ ਬਹੁਤ ਛੇਤੀ ਕੁਝ ਵਧਦੀ ਮਹਿੰਗਾਈ ਖਾ ਜਾਏਗੀ ਤੇ ਕੁਝ ਫਜ਼ੂਲ-ਖਰਚੀ 'ਚ ਬਰਬਾਦ ਹੋ ਜਾਏਗਾ। ਜ਼ਮੀਨ ਲੈਣਾ ਚਾਹੇ ਤਾਂ ਉਹ ਪੰਜਾਬ ਵਿਚ ਮਿਲਦੀ ਨਹੀਂ, ਕਿਉਂਕਿ ਹਰ ਪਰਿਵਾਰ ਕੋਲ ਢਾਈ ਏਕੜ ਰਹਿ ਗਈ ਹੈ, ਉਹ ਵੇਚ ਕੇ ਕਿਸਾਨ ਕਰੇਗਾ ਕੀ?
ਇਹ ਮਾਮੂਲੀ ਸਮੱਸਿਆਵਾਂ ਨਹੀਂ, ਵੱਡਾ ਸੰਕਟ ਹੈ ਜਿਸ ਦਾ ਸਿੱਧਾ ਸਬੰਧ ਆਬਾਦੀ ਦੇ ਵਾਧੇ ਨਾਲ ਹੈ। ਜੇ ਇਸ ਨੂੰ ਸਖ਼ਤੀ ਨਾਲ ਰੋਕਿਆ ਨਹੀਂ ਜਾਂਦਾ ਤਾਂ ਭਾਵੇਂ ਕਿੰਨੇ ਵੀ ਯੋਜਨਾ-ਕਮਿਸ਼ਨ ਬਣਦੇ ਰਹਿਣ, ਕਿੰਨੇ ਵੀ ਮੋਨਟੇਕ ਸਿੰਘ ਆ ਜਾਣ ਦੇਸ਼ ਨੂੰ ਤਬਾਹੀ ਤੋਂ ਬਚਾਇਆ ਨਹੀਂ ਜਾ ਸਕਦਾ। ਜਿੰਨੀ ਆਬਾਦੀ ਵਧ ਚੁੱਕੀ ਹੈ, ਉਸ ਵਿਚੋਂ ਕੰਮ ਕਰਨ ਯੋਗ ਲਗਭਗ 90 ਕਰੋੜ ਲੋਕਾਂ ਨੂੰ ਕੋਈ ਕੰਮ ਨਹੀਂ ਦਿੱਤਾ ਜਾ ਸਕਦਾ। ਮਿਸਾਲ ਵਜੋਂ ਇਨ੍ਹਾਂ ਵਿਚੋਂ 98 ਫ਼ੀਸਦੀ, ਖੇਤੀ ਜਾਂ ਸਾਧਾਰਨ ਮਜ਼ਦੂਰੀ (ਜਿਸ ਲਈ ਕਿਸੇ ਸਿਖਲਾਈ ਦੀ ਲੋੜ ਨਹੀਂ) ਕਰ ਸਕਣ ਵਾਲੇ ਲੋਕਾਂ ਨੂੰ ਸਰਕਾਰਾਂ ਕੀ ਕੰਮ ਦੇਣਗੀਆਂ? ਖੇਤੀ ਲਈ ਜ਼ਮੀਨ ਲਗਾਤਾਰ ('ਵਿਕਾਸ' ਕਾਰਜਾਂ ਲਈ, ਜੋ ਸਰਕਾਰਾਂ ਵੱਲੋਂ ਲਈ ਜਾ ਰਹੀ ਹੈ) ਘਟਣ ਕਾਰਨ ਕਿਸਾਨ ਪਰਿਵਾਰਾਂ ਦੇ ਕੰਮ ਕਰਨ ਯੋਗ ਬੰਦਿਆਂ ਲਈ ਵੀ ਕੰਮ ਨਹੀਂ ਬਚਿਆ। ਰਹਿੰਦੀ ਕਸਰ ਖੇਤੀ ਦੇ ਮਸ਼ੀਨੀਕਰਨ ਨੇ ਕੱਢ ਦਿੱਤੀ ਹੈ। ਕਿਸਾਨਾਂ ਲਈ ਕੰਮ ਹੋਰ ਘਟਾ ਦਿੱਤਾ ਹੈ। ਉਨ੍ਹਾਂ ਨੂੰ ਸਹਾਇਕ ਧੰਦਿਆਂ ਲਈ ਕਿਹਾ ਜਾਂਦਾ ਹੈ ਜੋ ਪਹਿਲਾਂ ਹੀ ਬੁਰੀ ਤਰ੍ਹਾਂ ਅਸਫਲ ਹੋ ਚੁੱਕੇ ਹਨ। ਤਗਾਰੀ ਚੁੱਕਣ ਵਾਲੇ ਮਜ਼ਦੂਰਾਂ ਦੀ ਹਾਲਤ ਦੇਖਣੀ ਹੋਵੇ ਤਾਂ ਕਿਸੇ ਵੀ ਛੋਟੇ-ਵੱਡੇ ਸ਼ਹਿਰ ਦੇ 'ਲੇਬਰ ਚੌਕਾਂ' ਵਿਚ ਜਾ ਕੇ ਦੇਖ ਸਕਦੇ ਹੋ। ਸਵੇਰੇ ਜੇ ਉਥੇ ਸੌ ਮਜ਼ਦੂਰ ਖੜ੍ਹੇ ਹੋਣ ਤਾਂ ਦੁਪਹਿਰ ਤੱਕ ਘੱਟੋ-ਘੱਟ 80 ਵਿਹਲੇ ਖੜ੍ਹੇ ਮਿਲਣਗੇ। ਨਰੇਗਾ ਵਿਚ ਜੋ ਅੱਧ-ਪਚੱਧੇ ਲੋਕਾਂ ਨੂੰ ਕੰਮ ਦਿੱਤਾ ਵੀ ਜਾਏ ਤਾਂ ਉਨ੍ਹਾਂ ਨੂੰ ਕਿਸੇ ਉਤਪਾਦਨ ਦੇ ਕੰਮ 'ਤੇ ਨਹੀਂ ਲਾਇਆ ਜਾ ਸਕਦਾ, ਸਿਰਫ ਛੱਪੜਾਂ ਦੀ ਗਾਰ ਕੱਢਣ, ਪਿੰਡਾਂ ਦੀਆਂ ਗਲੀਆਂ ਪੱਕੀਆਂ ਕਰਨ ਜਾਂ ਪਿੰਡ ਤੋਂ ਸ਼ਹਿਰ ਨੂੰ ਜਾਂਦੀ ਸੜਕ ਦੇ ਟੋਟੇ 'ਤੇ ਮਿੱਟੀ ਪਾਉਣ ਤੋਂ ਬਿਨਾਂ ਹੋਰ ਕੀ ਕੰਮ ਬਚਿਆ ਹੈ?
ਇਕ ਗੁੱਝੀ ਗੱਲ ਜੋ ਸਰਕਾਰਾਂ ਨੂੰ ਸਮਝ ਨਹੀਂ ਆਉਂਦੀ (ਜਾਂ ਉਹ ਜਾਣਬੁੱਝ ਕੇ ਅਜਿਹਾ ਕਰ ਰਹੀਆਂ ਹਨ) ਕਿ ਜਿਵੇਂ-ਜਿਵੇਂ ਪਿੰਡ ਸੜਕਾਂ ਰਾਹੀਂ ਸ਼ਹਿਰਾਂ ਨਾਲ ਜੁੜਦੇ ਜਾਂਦੇ ਹਨ, ਉਸੇ ਹਿਸਾਬ ਨਾਲ ਪਿੰਡਾਂ ਦੇ ਵਿਹਲੜ ਨੌਜਵਾਨ, ਵਿਕਾਸ ਦੇ ਨਾਂਅ 'ਤੇ ਚੱਲੀਆਂ ਬੱਸਾਂ ਉਤੇ ਸ਼ਹਿਰ ਜਾਣ ਲੱਗ ਪੈਂਦੇ ਹਨ। ਘਰ ਵਾਲਿਆਂ ਤੋਂ ਲੜ-ਝਗੜ ਕੇ ਜੋ 100-50 ਰੁਪਏ ਲਿਜਾਂਦੇ ਹਨ, ਉਹ ਕੁਝ ਬੱਸਾਂ ਦੇ ਕਿਰਾਏ 'ਤੇ ਲੱਗ ਜਾਂਦੇ ਹਨ ਬਾਕੀ ਸਿਨਮੇ ਦੇਖਣ 'ਤੇ 'ਦਹੀ-ਭੱਲੇ' ਖਾਣ (ਵਧੇਰੇ ਹੋਣ ਤਾਂ ਕੋਈ 'ਰੈਡੀਮੇਡ' ਕੱਪੜੇ ਖਰੀਦਣ ਜਾਂ ਫੋਟੋਆਂ ਖਿਚਵਾਉਣ) 'ਤੇ ਲੱਗ ਜਾਂਦੇ ਹਨ। ਇੰਜ ਪਿੰਡਾਂ ਦੇ ਕਿਸਾਨ ਮਜ਼ਦੂਰਾਂ ਦੀ ਮਾਇਕ ਹਾਲਤ ਹੋਰ ਨਿੱਘਰਦੀ ਜਾਂਦੀ ਹੈ। ਸ਼ਹਿਰ ਫੈਲੀ ਜਾਂਦੇ ਹਨ। 10-10, 20-20 ਮੰਜ਼ਿਲੇ ਫਲੈਟ ਬਣੀ ਜਾਂਦੇ ਹਨ, ਪਰ ਪਿੰਡਾਂ ਦੇ ਕੱਚੇ ਘਰਾਂ ਦੀਆਂ ਕੰਧਾਂ ਤੇ ਛੱਤਾਂ ਵੀ ਡਿਗ ਰਹੀਆਂ ਹਨ। ਦਰਅਸਲ ਇਹ 'ਵਿਕਾਸ-ਮਾਡਲ' ਵੱਡੇ ਕਾਰਖਾਨੇਦਾਰਾਂ, ਵੱਡੇ ਵਪਾਰੀਆਂ ਤੇ ਪਿੰਡਾਂ ਦੇ ਆਮ ਲੋਕਾਂ ਵਿਚਕਾਰ ਹੋਣ ਵਾਲੀ 'ਠੰਢੀ ਜੰਗ' ਹੈ ਜਿਸ ਵਿਚ ਕਰੋੜਪਤੀ ਤੇ ਅਰਬਪਤੀ, ਆਮ ਕਿਸਾਨਾਂ ਤੇ ਮਜ਼ਦੂਰਾਂ ਨੂੰ, ਚੁਪ-ਚੁਪੀਤੇ ਏਨੀ ਬੁਰੀ ਤਰ੍ਹਾਂ ਹਰਾ ਰਹੇ ਹਨ ਕਿ ਉਨ੍ਹਾਂ ਕੋਲ ਖਾਣ ਲਈ ਰੋਟੀ ਵੀ ਨਹੀਂ ਛੱਡ ਰਹੇ ਤੇ ਤਨ ਦੇ ਪਾਟੇ ਕੱਪੜੇ ਵੀ ਲਾਹ ਰਹੇ ਹਨ। ਪਰ ਇਹ ਹਾਲਤ ਹੁਣ ਆਰ-ਪਾਰ ਦੀ ਦਸ਼ਾ ਤੱਕ ਪਹੁੰਚ ਚੁੱਕੀ ਹੈ। ਹਾਰਨ ਵਾਲਿਆਂ ਦੀ ਗਿਣਤੀ ਇਕ ਅਰਬ ਤੋਂ ਵਧੇਰੇ ਹੈ ਤੇ ਜਿੱਤਣ ਵਾਲੇ ਉਨ੍ਹਾਂ ਦੇ ਮੁਕਾਬਲੇ 10 ਫ਼ੀਸਦੀ ਵੀ ਨਹੀਂ। ਭਾਵੇਂ ਏਨੀ ਘੱਟ-ਗਿਣਤੀ ਕੋਲ ਹਰ ਕਿਸਮ ਦੇ ਆਧੁਨਿਕ ਸਾਧਨ ਹਨ ਪਰ ਇਥੇ ਸਮੱਸਿਆ ਅਮਰ ਵੇਲ ਵਰਗੀ ਹੈ ਜਿਸ ਦੀ ਜੜ੍ਹ ਨਹੀਂ ਹੁੰਦੀ। ਉਹ ਜਿਸ ਦਰੱਖ਼ਤ ਨਾਲ ਲਿਪਟ ਜਾਂਦੀ ਹੈ, ਉਸੇ ਦਾ ਲਹੂ (ਰਸ) ਚੂਸਦੀ ਹੈ। ਇੰਜ ਜਿਵੇਂ-ਜਿਵੇਂ ਦਰੱਖ਼ਤ ਦਾ ਰਸ ਖ਼ਤਮ ਹੁੰਦਾ ਜਾਂਦਾ ਹੈ, ਉਸੇ ਅਨੁਪਾਤ ਨਾਲ ਅਮਰ ਵੇਲ ਵੀ ਸੁੱਕਦੀ ਜਾਂਦੀ ਹੈ। ਅੰਤ ਦਰੱਖਤ ਡਿੱਗ ਪੈਂਦਾ ਹੈ ਤਾਂ ਨਾਲ ਹੀ ਵੇਲ ਵੀ ਸੁੱਕ ਜਾਂਦੀ ਹੈ। ਸਾਡੇ ਦੇਸ਼ ਦੀ ਹਾਲਤ ਬਿਲਕੁਲ ਇਹੋ ਜਿਹੀ ਹੋ ਚੁੱਕੀ ਹੈ (ਜਾਂ ਕੁਝ ਸਮੇਂ ਤੱਕ ਹੋਣ ਵਾਲੀ ਹੈ) ਕਿ ਵਧਦੀ ਅੰਨ੍ਹੀ ਆਬਾਦੀ ਕਾਰਨ ਸਮਾਜਿਕ ਦਰੱਖਤ ਤਾਂ ਸੁੱਕ ਕੇ ਡਿੱਗੇਗਾ ਹੀ ਪਰ ਰਹਿਣਾ ਅਮਰ ਵੇਲ ਨੇ ਵੀ ਨਹੀਂ। ਇਸ ਭਿਆਨਕ ਹਾਲਾਤ ਵੱਲੋਂ ਜਿਵੇਂ 'ਦਰੱਖ਼ਤ ਦੇ ਰਾਖੇ' (ਸਰਕਾਰ) ਨੇ ਅੱਖਾਂ ਮੀਚੀਆਂ ਹੋਈਆਂ ਹਨ, ਉਹ ਬਹੁਤ ਹੀ ਭਿਆਨਕ ਦਸ਼ਾ ਹੈ। ਇਸ ਦਸ਼ਾ ਬਾਰੇ ਜੇ ਸਾਡੇ ਨੇਤਾਵਾਂ ਨੂੰ ਕੋਈ ਚਿੰਤਾ ਨਹੀਂ ਤਾਂ ਵਧੇਰੇ ਬੁਰੀ ਹਾਲਤ ਇਹ ਹੈ ਕਿ ਭਾਰਤ ਦੇ ਬੁੱਧੀਜੀਵੀ ਵੀ (ਮਾਮੂਲੀ ਗਿਣਤੀ ਨੂੰ ਛੱਡ ਕੇ) ਚੁੱਪ ਹਨ। ਸਮੇਂ ਦਾ ਸੱਚ ਕਹਿਣਾ, ਦੱਸਣਾ ਇਨ੍ਹਾਂ ਦਾ ਧਰਮ, ਕਰਮ ਹੈ ਪਰ ਇਹ ਧਰਮ ਉਨ੍ਹਾਂ ਨੇ ਗੁਰੂ ਨਾਨਕ ਦੇਵ ਵਾਂਗ ਨਿਭਾਇਆ ਨਹੀਂ ਜਿਨ੍ਹਾਂ ਨੇ 'ਸਚੁ ਕੀ ਬਾਣੀ, ਸਚੁ ਕੀ ਬੇਲਾ' ਉਚਾਰ ਕੇ ਪੰਜਾਬੀਆਂ ਨੂੰ ਲੰਮੀ ਨੀਂਦ ਤੋਂ ਜਗਾਇਆ ਸੀ ਤੇ ਪੰਜਾਬ ਦੇ ਲੋਕਾਂ ਨੇ ਦੋ ਕੁ ਸਦੀਆਂ ਮਗਰੋਂ ਗੁਰੂ ਗੋਬਿੰਦ ਸਿੰਘ ਦੇ ਸਮੇਂ ਸਿੰਘ ਸਜ ਕੇ ਪੰਜਾਬ ਦੀ ਹੋਣੀ ਬਦਲ ਦਿੱਤੀ ਸੀ। ਜੇ ਰਾਜਨੀਤਕ ਪਾਰਟੀਆਂ ਤੇ ਬੁੱਧੀਜੀਵੀਆਂ ਦੀ ਹਾਲਤ ਇਹੋ ਰਹੀ ਤਾਂ ਦੇਸ਼ ਵਿਚ ਆਪਾਧਾਪੀ ਫੈਲਣ ਤੋਂ ਬਿਨਾਂ ਹੋਰ ਸਭ 'ਵਿਕਾਸ' ਘੱਟੇ-ਮਿੱਟੀ ਰੁਲ ਜਾਣਗੇ, ਇਹੋ ਵਧਦੀ ਆਬਾਦੀ ਦਾ ਆਖਰੀ ਸਿੱਟਾ ਹੋਏਗਾ।
(ਰੋਜ਼ਾਨਾ ਅਜੀਤ 'ਚੋਂ ਧੰਨਵਾਦ ਸਹਿਤ)
Sunday, March 27, 2011
ਬੰਦੇ ਦੇ ਰਹਿਣ ਜੋਗਾ ਸਮਾਜ / ਗੁਰਦਿਆਲ ਸਿੰਘ
ਭਾਰਤੀ ਸਮਾਜ ਦੀ ਦਸ਼ਾ (ਦੁਰਦਸ਼ਾ) ਕਿਸੇ ਵੀ ਮਨੁੱਖ (ਚਾਹੇ ਉਹ ਵਿਸ਼ੇਸ਼ ਹੈ ਜਾਂ ਸਾਧਾਰਨ) ਦੇ ਜਿਊਣਯੋਗ ਨਹੀਂ ਕਹੀ ਜਾ ਸਕਦੀ। ਜਿੰਨੇ ਵੀ ਔਗੁਣ ਤੇ ਵਿਕਾਰ ਮਨੁੱਖ ਵਿਚ ਹੋ ਸਕਦੇ ਹਨ, ਉਨ੍ਹਾਂ ਤੋਂ ਵਧੇਰੇ ਵਰਤਮਾਨ ਸਮਾਜ ਅੰਦਰ ਪੈਦਾ ਹੋ ਚੁੱਕੇ ਹਨ। ਕਾਮ, ਕ੍ਰੋਧ, ਲੋਭ,ਮੋਹ ਤੇ ਹੰਕਾਰ ਸਦੀਆਂ ਤੋਂ ਮਨੁੱਖ ਦੇ ਵੈਰੀ ਹੋ ਜਾਂਦੇ ਹਨ ਪਰ ਇਨ੍ਹਾਂ ਦੀ ਪਕੜ ਮਨੁੱਖੀ ਦਿਮਾਗ ’ਤੇ ਹਮੇਸ਼ਾ ਵਧਦੀ ਗਈ ਹੈ, ਘਟੀ ਨਹੀਂ। ਮੁੰਬਈ ਦੇ ਇਕ ਹਸਪਤਾਲ ਦੀ ਜਿਹੜੀ ਨਰਸ 37 ਸਾਲ ਤੋਂ ਬੇਹੋਸ਼ ਪਈ ਹੈ (ਤੇ ਜਿਸ ਨੂੰ ਸੁਪਰੀਮ ਕਰੋਟ ਨੇ ਮੌਤ ਦੇਣ ਤੋਂ ਵੀ ਇਨਕਾਰ ਕਰ ਦਿੱਤਾ) ਉਹ ਕਾਮਵਾਸ਼ਨਾ ਦੇ ਅਤਿ ਦਰਜੇ ਦੇ ਵਿਕਾਰ ਦੀ ਅਤਿਅੰਤ ਘਿਨਾਉਣੀ ਮਿਸਾਲ ਹੈ। ਦਿੱਲੀ ਦੇ ਇਕ ਕਾਲਜ ’ਚ ਪੜ੍ਹਦੀ ਵਿਦਿਆਰਥਣ ਦਾ ਕਤਲ ਵੀ ਅਜਿਹੇ ਵਕਾਰ ਦੀ ਮਿਸਾਲ ਹੈ। ਅਜਿਹੀਆਂ ਹਜ਼ਾਰਾਂ ਨਹੀਂ ਲੱਖਾਂ ਘਟਨਾਵਾਂ, ਅਜਿਹੇ ਕਾਮ ਵਿਕਾਰ ਕਾਰਨ ਰੋਜ਼ ਵਾਪਰਦੀਆਂ ਹਨ ਜਿਨ੍ਹਾਂ ਦਾ ਜ਼ਿਕਰ ਮੀਡੀਆ ਵਿਚ ਸੰਭਵ ਨਹੀਂ। ਕ੍ਰੋਧ ਹਰ ਬੰਦੇ ਦੀ ਰਗ ਰਗ ਅੰਦਰ ਸਮਾ ਚੁੱਕਿਆ ਹੈ। ਪਰਿਵਾਰ ਦੇ ਚਾਰ ਜੀਅ ਹਨ ਤਾਂ ਕੋਈ ਵਿਰਲਾ ਪਰਿਵਾਰ ਹੀ ਕ੍ਰੋਧ ਤੋਂ ਬਚਿਆ ਹੋਵੇਗਾ, ਬਾਕੀ ਸਭ ਕ੍ਰੋਧੀ ਬਣ ਚੁੱਕੇ ਹਨ। ਬੰਦੇ, ਔਰਤਾਂ, ਬਜ਼ੁਰਗਾਂ ਤੋਂ ਬੱਚਿਆਂ ਤੱਕ ਇਹ ਵਿਕਾਰ ਪੈਦਾ ਹੋ ਚੁੱਕਿਆ ਹੈ ਪਰ ਕਾਰਨ ਨਿੱਜੀ ਨਹੀਂ ਸਮਾਜਿਕ ਹਨ।
ਅਜਿਹਾ ਹਾਲ ਹੀ ਲੋਭ ਦਾ ਹੈ ਹਰ ਬੰਦਾ ਭ੍ਰਿਸ਼ਟ ਹੈ ਤੇ ਲਾਲਸਾ ਏਸ ਹੱਦ ਤੱਕ ਵਧ ਚੁੱਕੀ ਹੈ ਕਿ ਕਰੋੜਾਂ, ਅਰਬਾਂ, ਖਰਬਾਂ ਦੇ ਮਾਲਕ ਧਨਾਢ ਵੀ ਚੈਨ ਦੀ ਨੀਂਦ ਨਹੀਂ ਸੌ ਸਕਦੇ। ਸੰਸਾਰ ਦੇ ਵੀਹ-ਤੀਹ ਧਨਾਢਾਂ ਵਿਚ ਵੀ ਇਹ ਹੋੜ ਲੱਗੀ ਹੋਈ ਹੈ ਕਿ ਉਹ ਦੁਨੀਆਂ ਦਾ ਪਹਿਲੇ ਨੰਬਰ ਦਾ ਧਨਾਢ ਬਣਨ ਲਈ ਕਿਸੇ ਹੱਦ ਤੱਕ ਵੀ ਜਾਣ ਨੂੰ ਤਿਆਰ ਹਨ। ਅਜਿਹੇ ਬੰਦਿਆਂ ਨੂੰ ਜੇ ਸੰਸਾਰ ਦੀ ਸਾਰੀ ਦੌਲਤ ਵੀ ਮਿਲ ਜਾਵੇ ਤਦ ਵੀ ਉਹ ਮਾਨਸਿਕ ਤੌਰ ’ਤੇ ਸੰਤੁਸ਼ਟ ਨਹੀਂ ਹੋ ਸਕਦੇ।
ਇਕ ਮੋਹ ਹੀ ਹੈ ਜੋ ਮਿਟ ਚੁੱਕਿਆ ਹੈ। ਇਹ ਵਿਕਾਰ ਨਹੀਂ ਮਨੁੱਖੀ ਜੀਵਨ ਦਾ ਜੇ ਕੋਈ ਗੁਣ, ਦੁੱਖਾਂ ਤੋਂ ਮਾੜੀ-ਮੋਟੀ ਰਾਹਤ ਦਿਵਾ ਸਕਦਾ ਹੈ, ਉਹ ਮੋਹ (ਪਿਆਰ) ਹੀ ਹੈ। ਪੁਰਾਤਨ ਸਮੇਂ ਵਿਦਵਾਨ, ਧਾਰਮਿਕ ਪ੍ਰਚਾਰਕ ਇਸ ਨੂੰ ਇਸ ਲਈ ਵਿਕਾਰ ਕਹਿੰਦੇ ਰਹੇ ਹਨ ਕਿਉਂਕਿ ਉਹ ਸੰਸਾਰਕ ਜੀਵਨ ਨੂੰ ‘ਮਾਇਆ’ (ਛਲਾਵਾ) ਸਮਝਦੇ ਸਨ। ਉਨ੍ਹਾਂ ਦੇ ਵਿਚਾਰ ਅਨੁਸਾਰ ਧਰਤੀ ’ਤੇ ਜੋ ਵੀ ਜੀਵਨ ਜਾਂ ਕੋਈ ਹੋਰ ਵਸਤੂ (ਪਹਾੜਾਂ ਤੋਂ ਮਹਾਂਸਾਗਰਾਂ ਤੱਕ) ਹੈ ਉਹ ਸਭ ਨਾਸ਼ਵਾਨ ਹੈ (ਛਲਾਵਾ ਹੈ) ਇਸੇ ਕਾਰਨ ਇਸ ਨਾਲ ਪੈਦਾ ਹੋਇਆ ਮੋਹ ਮਨੁੱਖ ਨੂੰ ਬ੍ਰਹਮ ਨਾਲੋਂ ਨਖੇੜ ਦਿੰਦਾ ਹੈ ਜੋ ਮੋਕਸ਼ (ਮੁਕਤੀ) ਦੇ ਰਾਹ ਦਾ ਰੋੜਾ ਬਣ ਜਾਂਦਾ ਹੈ। ਧਰਮ ਦੇ ਮੂਲ ਸਿਧਾਂਤ ਅਨੁਸਾਰ ਇਸ ਮਾਇਆ ਵਿਚ ਮੋਹ ‘ਵਿਕਾਰ’ ਹੈ ਜੋ ਮਨੁੱਖ ਲਈ ਚੁਰਾਸੀ ਲੱਖ ਜੂਨ (ਜੰਮਣ, ਮਰਨ) ਭੋਗਣ ਦਾ ਕਸ਼ਟ ਮਾਇਆ (ਸੰਸਾਰ) ਦੇ ਮੋਹ ਦੇ ਕਾਰਨ ਹੀ ਹੈ ਪਰ ਯਥਾਰਥਕ ਜੀਵਨ, ਮੋਹ ਤੋਂ ਬਿਨਾਂ ਸੰਭਵ ਹੀ ਨਹੀਂ। ਇਸ ਲਈ ਮੋਹ ਵਿਕਾਰ ਨਹੀਂ, ਯਥਾਰਥਕ ਜੀਵਨ ਦਾ ਮੂਲ ਆਧਾਰ ਹੈ। ਇਹ ਤਿਆਗਣ ਯੋਗ ਨਹੀਂ ਪਰ ਅਸੀਂ ਤਿਆਗ ਚੁੱਕੇ ਹਾਂ।
ਹੰਕਾਰ ਮਨੁੱਖੀ ਜੀਵਨ ਲਈ ਸਭ ਤੋਂ ਘਾਤਕ ਹੈ। ਪਰ ਵਰਤਮਾਨ ਸਮਾਜਿਕ ਹਾਲਾਤ ਅਨੁਸਾਰ ਇਹ ਵੀ ਹਰ ਬੰਦੇ ਦੀ ਰਗ ਰਗ ਅੰਦਰ ਸਮਾਇਆ ਹੋਇਆ ਹੈ। ਕਿਸੇ ਨੂੰ ਧਨੀ ਹੋਣ ਦਾ ਹੰਕਾਰ ਹੈ, ਕਿਸੇ ਨੂੰ ਗਿਆਨਵਾਨ ਹੋਣ ਦਾ, ਕਿਸੇ ਨੂੰ ਦੋ ਡੰਗ ਦੀ ਰੋਟੀ ਮਿਲਣ ਦਾ (ਜੋ ਚਾਲੀ ਤੋਂ ਪੰਜਾਹ ਕਰੋੜ ਲੋਕਾਂ ਨੂੰ ਨਸੀਬ ਨਹੀਂ) ਇਕ ਕੋਲ ਪਾਟਿਆ ਕੁੜਤਾ ਵੀ ਨਹੀਂ, ਕਿਸੇ ਕੋਲ ਹੈ ਉਹ ਨੰਗੇ ਨੂੰ ਨਫ਼ਰਤ ਵੀ ਕਰਦਾ ਹੈ ਤੇ ਇਸੇ ਨਫ਼ਰਤ ਤੋਂ ਹੰਕਾਰ ਤੱਕ ਪਹੁੰਚ ਜਾਂਦਾ ਹੈ।
ਇਹ ਪੰਜੇ ਵਿਕਾਰ (ਮੋਹ ਨੂੰ ਛੱਡ ਕੇ) ਭਾਰਤੀ ਸਮਾਜ ਦੇ ਸਭ ਤੋਂ ਵੱਡੇ ਵੈਰੀ ਬਣ ਚੁੱਕੇ ਹਨ ਪਰ ਇਹ ਕਿਸੇ ਵੀ ਬੰਦੇ ਦੇ ਨਿੱਜੀ ਵਿਚਾਰਾਂ, ਭਾਵਨਾਵਾਂ ਕਾਰਨ ਪੈਦਾ ਨਹੀਂ ਹੁੰਦੇ। ਜਿਸ ਸਮਾਜ ਅੰਦਰ ‘ਸਾਵਣ ਵਣ ਹਰਿਆਵਲੇ’ ਹੋਣ ਦੇ ਹਾਲਾਤ ਹੀ ਨਾ ਹੋਣ, ‘ਔੜ’ ਲੱਗੀ ਹੋਵੇ, ਉੱਥੇ ਭਾਈ ਗੁਰਦਾਸ ਅਨੁਸਾਰ ਅੱਕ ਹੀ ਪਲਮਦੇ ਹਨ। ਸਾਡੇ ਦੇਸ਼ ਵਿਚ 64 ਸਾਲ ਤੋਂ ਔੜ ਹੀ ਲੱਗੀ ਹੋਈ ਹੈ ਇਸ ਲਈ ਕੋਈ ਹਰਿਆਵਲ (ਵਣ, ਬਨਸਪਤੀ ਦੂਜੇ ਅਰਥਾਂ ਵਿਚ ਸੁੱਖ ਖੁਸ਼ੀ ਪੈਦਾ ਹੀ ਨਹੀਂ ਹੋ ਰਹੀ। ਸਮਾਜਿਕ ਔੜ ਕਾਰਨ ਅੱਕ-ਢੱਕ ਹੀ ਚਾਰੇ ਪਾਸੇ ਨਜ਼ਰ ਆਉਂਦੇ ਹਨ।
ਇਹ ਨਿਰੀ ਕਲਪਨਾ ਨਹੀਂ, ਯਥਾਰਥ ਹੈ। ਜਿਸ ਦੇਸ਼ ਅੰਦਰ ਕਰੋੜਾਂ ਲੋਕ ਅਤਿ ਸਰਦੀ ਤੇ ਗਰਮੀ ਵਿਚ ਖੁੱਲ੍ਹੇ ਆਸਮਾਨ ਹੇਠ, ਭੁੱਖੇ ਤੇ ਨੰਗੇ ਸੌਂਦੇ ਹੋਣ ਤੇ ਹਜ਼ਾਰਾਂ ਲੱਖਾਂ ਅਜਿਹੀ ਮੰਦਹਾਲੀ ਕਾਰਨ ਭੁੱਖ-ਦੁੱਖ ਤੇ ਬੀਮਾਰੀਆਂ ਕਾਰਨ ਮਰਦੇ ਹੋਣ ਜਿੱਥੇ ਬੇਈਮਾਨੀ, ਠੱਗੀ-ਚੋਰੀ ਤੇ ਚਲਾਕੀ ਤੋਂ ਬਿਨਾਂ ਕੋਈ ਬੰਦਾ ਜਿਊਂਦਾ ਵੀ ਨਾ ਰਹਿ ਸਕੇ, ਆਪਣੇ ਹੇਠਲੇ ਤੇ ਉਤਲਿਆਂ ਵਿਚਕਾਰ, ਇਕ ਕੜੀ ਬਣ ਕੇ ਹੀ ਉਹਦੀ ਰੋਜ਼ੀ ਵੀ ਕਾਇਮ ਨਾ ਰਹਿ ਸਕੇ, ਓਥੇ ਕਿਹੜਾ ਅਜਿਹਾ ਵਿਕਾਰ ਹੈ ਜੋ ਪੈਦਾ ਨਾ ਹੋਵੇ? ਕੋਈ ਤੁਹਾਡੇ ਆਲੇ-ਦੁਆਲੇ ਅਜਿਹਾ ਬੰਦਾ ਹੈ ਜੋ ਉੱਤੇ ਦੱਸੇ ਚਾਰ ਵਿਕਾਰਾਂ ਤੋਂ ਰਹਿਤ ਹੋਵੇ? (ਆਪਣੇ ਅੰਦਰ ਹੀ ਕਦੇ ਬੇਕਿਰਕ ਤੇ ਬੇਲਾਗ ਹੋ ਕੇ ਝਾਤੀ ਮਾਰਨ ਦਾ ਯਤਨ ਕਰਨਾ, ਤੁਸੀਂ, ਅਸੀਂ, ਸਾਰੇ, ਘੱਟ ਜਾਂ ਵੱਧ, ਇਨ੍ਹਾਂ ਸਾਰੇ ਵਿਕਾਰਾਂ ਦੇ ਸ਼ਿਕਾਰ ਹੋ ਚੁੱਕੇ ਹਾਂ।
ਇਨ੍ਹਾਂ ਵਿਕਾਰਾਂ ਬਾਰੇ ਸੈਂਕੜੇ ਕਾਰਨ ਵਿਚੋਂ ਕੁਝ ਸਾਧਾਰਨ ਕਾਰਨ ਹੀ ਦੱਸ ਕੇ ਇਨ੍ਹਾਂ ਬਾਰੇ ਸਮਝ ਆ ਸਕਦੀ ਹੈ। ਮਿਸਾਲ ਵਜੋਂ ਚਾਹੇ ਅਸੀਂ ਕੋਈ ਨੌਕਰੀ ਕਰਦੇ ਹਾਂ, ਵਪਾਰ ਕਰਦੇ ਹਾਂ ਜਾਂ ਖੇਤੀ, ਇਨ੍ਹਾਂ ਸਾਰੇ ਤਿੰਨ ਮੁੱਖ ਕਿੱਤਿਆਂ ਵਿਚ, ਹਰ ਥਾਂ ਵਿਕਾਰ ਪੈਦਾ ਹੁੰਦੇ ਰਹਿੰਦੇ ਹਨ। ਨੌਕਰੀ ਚਾਹੇ ਕਲਰਕ ਦੀ ਹੋਵੇ, ਅਧਿਆਪਕ ਦੀ ਜਾਂ ਪੁਲੀਸ, ਹਰ ਥਾਂ ਭ੍ਰਿਸ਼ਟਾਚਾਰ, ਕੈਂਸਰ ਵਾਂਗ ਫੈਲ ਚੁੱਕਿਆ ਹੈ। ਇਨ੍ਹਾਂ ਵਿਚੋਂ ਅਧਿਆਪਕ ਦਾ ਪੇਸ਼ਾ ਹੀ ਅਜਿਹਾ ਹੈ ਜਿੱਥੇ ਇਹ ਵਿਕਾਰ ਘੱਟ ਪੈਦਾ ਹੁੰਦੇ ਹਨ ਪਰ ਕਈ ਅਜਿਹੀਆਂ ਖਬਰਾਂ ਵੀ ਛਪੀਆਂ ਹਨ ਕਿ ਕਿਸੇ ਅਧਿਆਪਕ/ਅਧਿਆਪਕਾ ਨੇ ਘੱਟ ਬੁੱਧੀਵਾਨ ਬੱਚੇ ਨੂੰ ਸਬਕ ਯਾਦ ਨਾ ਕਰਨ ਕਰਕੇ, ਘਰ ਲਈ ਦਿੱਤੇ ਕੰਮ ਨਾ ਕਰਨ ਕਰਕੇ ਅਜਿਹੀ ਸਜ਼ਾ ਦਿੱਤੀ ਕਿ ਬੱਚੇ ਦੀ ਮੌਤ ਹੋ ਗਈ। ਪਰ ਅਧਿਆਪਕ ਏਨਾ ਨਿਰਦਈ ਕਿਉਂ ਹੋ ਗਿਆ?
ਇਹਦੇ ਕਈ ਕਾਰਨਾਂ ਵਿਚੋਂ ਕੁਝ ਬੜੀ ਆਸਾਨੀ ਨਾਲ ਸਮਝ ਆ ਸਕਦੇ ਹਨ। ਭਾਰਤੀਆਂ ਨੇ ਕਰੋੜਾਂ ਦੀ ਗਿਣਤੀ ਵਿਚ ਹੁੰਦਿਆਂ, ਹਜ਼ਾਰਾਂ ਦੀ ਗਿਣਤੀ ਵਿਚ ਆਏ ਧਾੜਵੀਆਂ ਦੀ ਗੁਲਾਮੀ ਇਸ ਕਾਰਨ ਭੋਗੀ ਕਿ ਅਸੀਂ ਕਦੇ ਵੀ ਸੰਗਠਿਤ ਨਹੀਂ ਹੋ ਸਕੇ। ਜਾਤਾਂ, ਗੋਤਾਂ ਤੇ ਧੜਿਆਂ ਵਿਚ ਏਨੀ ਬੁਰੀ ਤਰ੍ਹਾਂ ਵੰਡੇ ਰਹੇ ਕਿ ਕਿਸੇ ਦੂਜੇ ਨਾਲ ਮੇਲ-ਮਿਲਾਪ ਦੀ ਬਜਾਏ, ਵੈਰ-ਵਿਰੋਧ ਸਹੇੜੀ ਰੱਖੇ। ਇਸੇ ਕਾਰਨ ਬੁਜ਼ਦਿਲ ਤੇ ਕੰਮਚੋਰ ਹੋ ਗਏ। ਮੈਂ ਚਾਲੀ ਸਾਲ ਅਧਿਆਪਕ ਰਿਹਾ ਹਾਂ। ਪ੍ਰਾਇਮਰੀ ਸਕੂਲਾਂ ਤੋਂ ਅਧਿਆਪਨ ਸ਼ੁਰੂ ਕਰਕੇ ਯੂਨੀਵਰਸਿਟੀ ਦੇ ਪ੍ਰੋਫੈਸਰ ਦੀ ਪਦਵੀ ਤੱਕ ਵੀ ਪਹੁੰਚਿਆ ਪਰ ਨਿੱਜੀ ਅਨੁਭਵ ਇਹ ਹੈ ਕਿ ਪੰਦਰਾਂ-ਵੀਹ ਫੀਸਦੀ ਅਧਿਆਪਕਾਂ ਤੋਂ ਵਧੇਰੇ ਕੋਈ ਆਪਣਾ ਫਰਜ਼ ਪੂਰਾ ਕਰਨ ਵਾਲਾ ਨਹੀਂ ਦੇਖਿਆ (ਇਹ ਰਿਪੋਰਟ ਛਪ ਚੁੱਕੀ ਹੈ ਕਿ 50 ਫੀਸਦੀ ਅਧਿਆਪਕ ਸਕੂਲ ਜਾਂਦੇ ਹਨ ਪਰ ਪੜ੍ਹਾਉਂਦੇ ਨਹੀਂ। 26 ਫੀਸਦੀ ਨਿਯਮ ਨਾਲ ਸਕੂਲ ਨਹੀਂ ਜਾਂਦੇ। ਸਿਰਫ 24 ਫੀਸਦੀ ਨਿਯਮ ਨਾਲ ਪੜ੍ਹਾਉਂਦੇ ਹਨ) ਪੜ੍ਹਾਈ ਇਸ ਲਈ ਹੋਈ ਜਾਂਦੀ ਹੈ ਕਿ ਹਰ ਸਕੂਲ ਅਧਿਆਪਕ ਨੂੰ ਹੈੱਡਮਾਸਟਰ ਦਾ ਡਰ ਰਹਿੰਦਾ ਹੈ। ਹੈੱਡਮਾਸਟਰ ਨੂੰ ਉਤਲੇ ਅਫਸਰਾਂ ਦਾ ਡਰ ਰਹਿੰਦਾ ਹੈ। ਇਹ ਗੁਲਾਮ ਮਾਨਸਿਕਤਾ ਕਾਰਨ ਹੈ ਕਿਉਂਕਿ ਜੇ ਅਧਿਆਪਕ ਮਨ-ਚਿੱਤ ਲਾ ਕੇ ਆਪਣਾ ਫਰਜ਼ ਸਮਝ ਕੇ ਨਹੀਂ ਪੜ੍ਹਾਉਂਦੇ, ਸੁਭਾਵਕ ਹੀ ਵਿਦਿਆਰਥੀ ਪੜ੍ਹਾਈ ਵਿਚ ਕਮਜ਼ੋਰ ਰਹਿਣਗੇ। ਇਸੇ ਕਾਰਨ ਵਿਦਿਆਰਥੀਆਂ ਦੀ ਕੁੱਟ-ਮਾਰ ਹੁੰਦੀ ਹੈ ਤੇ ਇਸੇ ਕਾਰਨ, ਇਮਤਿਹਾਨਾਂ ਵਿਚ ਨਕਲ ਦਾ ਰੁਝਾਨ ਪੈਦਾ ਹੁੰਦਾ ਹੈ। ਇਹ ਸਭ ਆਪਣੀ ਨੌਕਰੀ (ਚਾਕਰੀ) ਦੀ ਮਜਬੂਰੀ ਕਾਰਨ ਹੈ। ਇੰਜ ਨੌਕਰੀ ਕਾਇਮ ਰੱਖਣ ਕਾਰਨ ਹੀ ਉਤਲਿਆਂ ਦੇ ਡਰ ਕਰਕੇ ਮਨੁੱਖ ਵਿਚ ਔਗੁਣ ਆਪਣੇ ਆਪ ਹੀ ਪੈਦਾ ਹੋ ਜਾਂਦੇ ਹਨ। ਡਰ ਵੀ ਵਿਕਾਰਾਂ ਦਾ ਕਾਰਨ ਹੈ।
ਖੇਤੀ ਭਾਰਤ ਦਾ ਮੁੱਖ ਕਿੱਤਾ ਹੈ ਪਰ ਹਰ ਕਿਸਾਨ, ਦਾਅ ਲੱਗਦਿਆਂ, ਨਾਲ ਦੇ ਖੇਤ ਵਾਲੇ ਦੀ ਵੱਟ ਵਾਹ ਲੈਂਦਾ ਹੈ। ਪਾਣੀ ਦੀ ਵਾਰੀ ਦੇ ਕੁਝ ਮਿੰਟਾਂ ਦੀ ਲਾਲਸਾ ਪਿੱਛੇ ਪੁਸ਼ਤਾਂ ਦੇ ਵੈਰ ਸਹੇੜ ਲੈਂਦਾ ਹੈ ਜਿਵੇਂ ਉਹਦੀ ਜ਼ਮੀਨ ਵਧਦੀ ਆਬਾਦੀ ਕਾਰਨ ਘਟਦੀ ਜਾਂਦੀ ਹੈ ਉਸੇ ਹਿਸਾਬ ਨਾਲ ਉਸ ਅੰਦਰ ਸਭ ਵਿਕਾਰ ਪੈਦਾ ਹੁੰਦੇ ਜਾਂਦੇ ਹਨ। ਗਰੀਬੀ, ਕਰਜ਼ਾ, ਅਗਿਆਨਤਾ ਉਸ ਲਈ ਘਾਤਕ ਬਣ ਜਾਂਦੇ ਹਨ। ਏਥੋਂ ਤੱਕ ਕਿ ਸਿਰਫ ਜ਼ਮੀਨੀ ਲਾਲਸਾ ਖਾਤਰ ਉਹ ਹਰ ਮਨੁੱਖੀ ਔਗੁਣ ਦਾ ਸ਼ਿਕਾਰ ਹੋ ਜਾਂਦਾ ਹੈ। ਘਟਦੀ ਜ਼ਮੀਨ (ਭਾਵ ਘਟਦੀ ਆਮਦਨ) ਉਹਦੇ ਲਈ ਜ਼ਹਿਮਤ ਬਣ ਜਾਂਦੀ ਹੈ। ਪਿਓ-ਪੁੱਤਾਂ ਨਾਲ ਤੇ ਪੁੱਤਰ ਪਿਓਆਂ ਨਾਲ ਜ਼ਮੀਨ ਦੀ ਵੰਡ ਵਾਲੇ ਇਹ ਮਸਲੇ ਲੜਾਈ-ਝਗੜਿਆਂ ਤੋਂ ਕਤਲਾਂ ਤੱਕ ਪਹੁੰਚ ਜਾਂਦੇ ਹਨ।
ਹੋਰ ਆਮ ਪੇਸ਼ਾ ਵਪਾਰ (ਦੁਕਾਨਦਾਰੀ) ਹੈ। ਇਸ ਦਾ ਆਧਾਰ ਹੀ ਬੇਈਮਾਨੀ ਤੇ ਠੱਗੀ-ਚੋਰੀ ਹੈ। ਉਹਨੇ ਇਕ ਪਾਸਿਓਂ ਕੋਈ ਚੀਜ਼ ਲੈ ਕੇ ਅੱਗੇ ਵੱਧ ਮੁੱਲ ’ਤੇ ਵੇਚਣੀ ਹੈ। ਉਹ ਆਪਣਾ ਗੁਜ਼ਾਰਾ (ਜਾਂ ਦੁਕਾਨਦਾਰੀ ਵਿਚ ਵਾਧਾ) ਤਦੇ ਕਰ ਸਕਦਾ ਹੈ ਜੇ ਵੱਧ ਤੋਂ ਵੱਧ ਮੁਨਾਫਾ ਕਮਾ ਸਕੇ। ਮੁਨਾਫੇ ਲਈ ਉਹ ਘਟੀਆ ਚੀਜ਼ ਨੂੰ ਚੰਗੀ ਦੱਸ ਕੇ ਝੂਠ ਬੋਲੇਗਾ। ਘੱਟ ਤੋਲੇਗਾ। ਇਕ ਚੀਜ਼ ਚਾਰ ਪੈਸੇ ਸਸਤੀ ਦੇ ਕੇ ਦੂਜੀਆਂ ਚਾਰ ਦਾ ਵੱਧ ਮੁੱਲ ਤਦੇ ਪ੍ਰਾਪਤ ਕਰ ਸਕੇਗਾ ਜੇ ਪਹਿਲੀ ਸਸਤੀ ਦਿੱਤੀ ਚੀਜ਼ ਨਾਲ ਗਾਹਕ ਦਾ ਵਿਸ਼ਵਾਸ ਜਿੱਤ ਸਕੇ। ਇਹ ਠੱਗੀ, ਝੂਠ, ਬੇਈਮਾਨੀ ਉਸ ਦੇ ਕਿੱਤੇ ਦੀ ਮਜਬੂਰੀ ਹੈ ਕਿਉਂਕਿ ਹਰ ਦੁਕਾਨਦਾਰ ਹੀ ਆਪਣਾ ਕਾਰੋਬਾਰ ਤਦੇ ਵਧਾ ਸਕਦਾ ਹੈ। ਤਦੇ ਰੁਜ਼ਗਾਰ ਚੰਗੇਰਾ ਕਰ ਸਕਦਾ ਹੈ ਜੋ ਦੂਜਿਆਂ ਨਾਲੋਂ ਵੱਧ ਚਲਾਕ, ਝੂਠਾ ਤੇ ਬੇਈਮਾਨ ਹੋਵੇ ਤੇ ਇਨ੍ਹਾਂ ਔਗੁਣਾਂ ਨੂੰ ਗਾਹਕ ਦਾ ਵਿਸ਼ਵਾਸ ਜਿੱਤਣ ਲਈ ਸਫ਼ਲਤਾ ਨਾਲ ਵਰਤ ਸਕਦਾ ਹੋਵੇ।
ਇਹ ਸੰਖੇਪ ਰੂਪ ਵਿਚ ਕੁਝ ਅਜਿਹੀਆਂ ਮਿਸਾਲਾਂ ਹਨ ਜੋ ਆਸਾਨੀ ਨਾਲ ਸਮਝੀਆਂ ਜਾ ਸਕਦੀਆਂ ਹਨ ਪਰ ਇਹ ਸਾਰੇ ਵਿਕਾਰ ਸਭ ਤੋਂ ਵਧੇਰੇ ਰਾਜਨੀਤੀ ਤੇ ਰਾਜ ਪ੍ਰਬੰਧ ਵਿਚ ਦੇਖੇ ਜਾ ਸਕਦੇ ਹਨ। ਉਨ੍ਹਾਂ ਕਾਰਨ ਹੀ ਇਨ੍ਹਾਂ ਵਿਕਾਰਾਂ ਦੇ ਪਿਰਾਮਿਡ ਬਣਦੇ ਹਨ। ਪੂਰਾ ਰਾਜਤੰਤਰ ਹੀ ਜਦੋਂ ਭ੍ਰਿਸ਼ਟ ਹੋ ਜਾਵੇ ਤਾਂ ਪੂਰਾ ਸਮਾਜ ਪ੍ਰਭਾਵਿਤ ਹੋ ਜਾਂਦਾ ਹੈ। ਜੇ ਰਾਜ ਪ੍ਰਬੰਧ ਵਿਚ ਹਰ ਵਿਕਾਰ ਹੱਡੀ ਰਚ ਚੁੱਕਿਆ ਹੈ ਤਾਂ ਜਿਹੜੇ ਇਸ ਰਾਜ ਪ੍ਰਬੰਧ ਦੇ ਸਹਾਰੇ (ਹੇਠ) ਜ਼ਿੰਦਗੀ ਗੁਜ਼ਾਰਦੇ ਹਨ, ਉਹ ਸੱਚੇ-ਸੁੱਚੇ ਕਿੰਜ ਰਹਿ ਜਾਣਗੇ?
ਇਹ ਕੁਝ ਸਾਧਾਰਨ ਮਿਸਾਲਾਂ ਰਾਹੀਂ ਆਸਾਨੀ ਨਾਲ ਸਮਝਿਆ ਜਾ ਸਕਦਾ ਹੈ ਕਿ ਪੂਰਾ ਭਾਰਤੀ ਸਮਾਜ ਹੀ ਇਨ੍ਹਾਂ ਵਿਕਾਰਾਂ ਦਾ ਸ਼ਿਕਾਰ ਕਿਉਂ ਹੈ।
ਆਖਰੀ ਸਮਝਣ ਵਾਲਾ ਨੁਕਤਾ ਇਹ ਹੈ ਕਿ ਜਿਸ ਸਮਾਜ ਵਿਚ ਅਸੀਂ ਰਹਿ ਰਹੇ ਹਾਂ ਉਸ ਦੀਆਂ ਜੜ੍ਹਾਂ ਇਤਿਹਾਸ ਤੇ ਨਿੱਜੀ ਜਾਇਦਾਦ ਅੰਦਰ ਹਨ। ਸਾਡਾ ਇਤਿਹਾਸ ਕਦੇ ਵੀ ਮਾਣਯੋਗ ਨਹੀਂ ਰਿਹਾ। ਜਾਇਦਾਦ (ਧਨ-ਦੌਲਤ) ਸਿਰਫ ਜਿਊਂਦੇ ਰਹਿਣ ਦਾ ਸਾਧਨ ਨਹੀਂ ਰਹੀ, ਇੱਜ਼ਤ ਮਾਣ ਨਾਲ ਵੀ ਜੁੜ ਚੁੱਕੀ ਹੈ। ਧਨਵਾਨ ਕਿੰਨਾ ਵੀ ਮੂਰਖ ਹੋਵੇ, ਉਹਦੀ ਮੂਰਖਤਾ ਵੀ ਉਹਦਾ ਵੱਡਾ ਰੁਤਬਾ ਬਣ ਜਾਂਦੀ ਹੈ। ਸਿਆਣੇ ਬੰਦੇ ਵੀ ਉਸ ਅੱਗੇ ਸਿਰ ਝੁਕਾਉਂਦੇ ਹਨ। ਇਕ ਅਰਬਪਤੀ ਆਪ ਭਾਵੇਂ ਦਸਵੀਂ ਪਾਸ ਵੀ ਨਾ ਹੋਵੇ (ਜਿਵੇ ਅੰਬਾਨੀ ਖਾਨਦਾਨ ਦਾ ਮੋਢੀ ਸੀ) ਇੰਜੀਨੀਅਰ ਤੇ ਬਹੁਤ ਪੜ੍ਹੇ-ਲਿਖੇ, ਯੋਗ ਤੇ ਸਿਆਣੇ ਕਰਮਚਾਰੀ ਉਸ ਦੀ ਗੱਲ ਰੱਬੀ ਹੁਕਮ ਸਮਝ ਕੇ ਸੁਣਦੇ ਤੇ ਅਮਲ ਕਰਦੇ ਹਨ-ਕਿਉਂਕਿ ਉਹ ਉਸਦੇ ‘ਚਾਕਰ’ ਹਨ। ਚਾਕਰੀ ਦੀ ਮਾਨਸਿਕਤਾ ਭਾਰਤੀ ਸਮਾਜ ਦਾ ਸਭ ਤੋਂ ਵੱਡਾ ਵਿਕਾਰ ਹੈ। ਸਾਡੇ ਸਮਾਜ ਅੰਦਰ ‘ਸੇਵਾ’ ਨੂੰ ਸਭ ਤੋਂ ਮਹਾਨ ਗੁਣ ਇਸੇ ਲਈ ਸਮਝਿਆ ਜਾਂਦਾ ਹੈ ਕਿਉਂਕਿ ਇਹ ਚਾਕਰੀ ਦਾ ਹੀ ਦੂਜਾ ਨਾਂ ਹੈ ਤੇ ਚਾਕਰ ਹੋਣਾ (ਚਾਹੇ ਮਹਾਨ ਰਾਜੇ ਦਾ ਤੇ ਚਾਹੇ ਕਿਸੇ ਧਨਾਢ ਦਾ) ਹਰ ਪੱਧਰ ’ਤੇ ਕਾਇਮ ਹੈ। ਇਸ ਨੂੰ ਭਾਰਤੀ ਧਰਮਾਂ ਨੇ ਵੀ ਹਮੇਸ਼ਾ ‘ਮੁਕਤੀ’ ਦਾ ਮਾਰਗ ਕਿਹਾ ਹੈ। ਨਿਰਮਾਣਤਾ ਬਹੁਤ ਵੱਡਾ ਮਨੁੱਖੀ ਗੁਣ ਹੈ ਪਰ ਇਸ ਵਿਚੋਂ ਪੈਦਾ ਹੋਈ ਚਾਕਰੀ (ਸੇਵਾ) ਭਾਰਤੀ ਸਮਾਜ ਦਾ ਸਭ ਤੋਂ ਵੱਡਾ ਔਗੁਣ ਬਣ ਚੁੱਕੀ ਹੈ। ਇਹ ਸਭ ਵਿਕਾਰਾਂ ਦੀ ਮਾਨਸਿਕਤਾ ਭਾਰਤੀ ਸਮਾਜ ਦੇ ਨਿਘਾਰ ਦਾ ਕਾਰਨ ਹੈ।
ਸਾਡੇ ਸਮਾਜ ਦੇ ਇਹ ਵਿਕਾਰ ਇਸੇ ਲਈ ਨਿੱਜੀ ਨਹੀਂ ਸਮਾਜਿਕ ਹਨ ਜਦੋਂ ਤੱਕ ਸਮਾਜ ਅੰਦਰ ਇਨ੍ਹਾਂ ਵਿਕਾਰਾਂ ਦੀ ਜੜ੍ਹ, ਰਾਜ ਪ੍ਰਬੰਧ, ਮਾਨਵੀ ਗੁਣ, ਪੈਦਾ ਕਰਨ ਜੋਗਾ ਨਹੀਂ ਹੁੰਦਾ, ਉਦੋਂ ਤੱਕ ਹਰ ਦੇਸ਼ ਇਨ੍ਹਾਂ ਵਿਕਾਰਾਂ ਦਾ ਸ਼ਿਕਾਰ ਬਣਿਆ ਰਹੇਗਾ। ਪਰ ਇਹ ਸਮਾਂ ਕਦੋਂ ਆਵੇਗਾ, ਇਸ ਦਾ ਅੰਦਾਜ਼ਾ ਵੀ ਮੁਸ਼ਕਲ ਹੈ।
(ਪੰਜਾਬੀ ਟ੍ਰਿਬਿਊਨ ਚੋਂ ਧੰਨਵਾਦ ਸਹਿਤ)
Wednesday, March 2, 2011
ਕੂੜਿ ਨਿਖੁਟੇ ਨਾਨਕਾ… / ਗੁਰਦਿਆਲ ਸਿੰਘ
ਇੱਕ ਖਬਰ ਛਪੀ ਹੈ ਕਿ ਬਰਤਾਨੀਆ ਦੇ ਸਾਊਥਾਲ ਜਿੱਥੇ ਕਾਫ਼ੀ ਗਿਣਤੀ ਵਿੱਚ ਪੰਜਾਬੀ ਰਹਿੰਦੇ ਹਨ, ਵਿਚ ਲਗਪਗ 200 ਬੰਦੇ ਅਜਿਹੇ ਹਨ ਜੋ ਗਲੀਆਂ ਵਿਚ ਸੌਂਦੇ ਹਨ (ਜਾਂ ਕੂੜੇ ਲਈ ਰੱਖੇ ਢੋਲਾਂ ਵਿਚ)। ਇਨ੍ਹਾਂ ਵਿਚੋਂ ਬਹੁਤੇ ਪੰਜਾਬੀ ਹਨ। ਇਕ ਗੁਰਦੁਆਰੇ ਦੇ ਸਕੱਤਰ ਨੇ ਦੱਸਿਆ ਕਿ ਉਨ੍ਹਾਂ ਅੱਧਿਆਂ ਕੁ ਨੂੰ ਤਾਂ ਗੁਰਦੁਆਰੇ ਵਿਚ ਥਾਂ ਦਿੱਤੀ ਹੋਈ ਹੈ, ਪਰ ਸਾਰਿਆਂ ਲਈ ਥਾਂ ਨਹੀਂ। ਇਹ ਸਾਰੇ ਬੇਰੁਜ਼ਗਾਰ ਹਨ। ਕਈ ਗ਼ੈਰਕਾਨੂੰਨੀ ਢੰਗਾਂ ਨਾਲ ਉਥੇ ਪਹੁੰਚੇ ਹਨ। ਇਨ੍ਹਾਂ ਵਿਚ ਅਨੇਕ ਨਸ਼ਿਆਂ ਦੇ ਆਦੀ ਹਨ। ਮੰਗ ਕੇ ਖਾਂਦੇ ਹਨ। ਪਿਛਲੇ ਦਿਨੀਂ ਤੀਹ ਕੁ ਦੇ ਕਰੀਬ ਪੰਜਾਬੀ ਔਰਤਾਂ, ਲੋਕ ਭਲਾਈ ਪਾਰਟੀ ਦੇ ਆਗੂ ਬਲਵੰਤ ਸਿੰਘ ਰਾਮੂਵਾਲੀਏ ਨੂੰ ਮਿਲੀਆਂ ਸਨ। ਕਈਆਂ ਦੇ ਬੱਚੇ ਵੀ ਸਨ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨਾਲ ਵਿਆਹ ਕਰਵਾ ਕੇ ਉਨ੍ਹਾਂ ਦੇ ਪਤੀ ਉਨ੍ਹਾਂ ਨੂੰ ਜਾਂ ਤਾਂ ਵਿਦੇਸ਼ ਲੈ ਕੇ ਹੀ ਨਹੀਂ ਗਏ ਜਾਂ ਕਿਸੇ ਬਹਾਨੇ ਏਧਰ ਛੱਡ ਕੇ ਚਲੇ ਗਏ। (ਅੰਦਾਜ਼ਾ ਹੈ, ਅਜਿਹੀਆਂ ਔਰਤਾਂ ਦੀ ਗਿਣਤੀ ਹਜ਼ਾਰਾਂ ਵਿਚ ਹੈ।)
ਤੀਸਰੀ ਕਿਸਮ ਦੀਆਂ ਖਬਰਾਂ ਤਾਂ ਰੋਜ਼ ਛਪਦੀਆਂ ਹਨ ਕਿ ਟਰੈਵਲ ਏਜੰਟਾਂ ਨੇ ਪੰਜਾਬ ਦੇ ਨੌਜਵਾਨਾਂ ਨੂੰ ਵਿਦੇਸ਼ ਭੇਜਣ ਲਈ ਲੱਖਾਂ ਠੱਗ ਲਏ। ਕਈਆਂ ਨੂੰ ਕੈਨੇਡਾ, ਅਮਰੀਕਾ ਜਾਂ ਬਰਤਾਨੀਆ ਭੇਜਣ ਦੇ ਬਹਾਨੇ ਕਿਸੇ ਹੋਰ ਛੋਟੇ ਦੇਸ਼ ਵਿਚ ਭੇਜ ਦਿੱਤਾ ਤੇ ਉਥੇ ਏਜੰਟਾਂ ਦੇ ਬੰਦਿਆਂ ਨੇ ਉਨ੍ਹਾਂ ਕੋਲੋਂ ਪਾਸਪੋਰਟ ਤੇ ਪੈਸੇ ਖੋਹ ਕੇ ਮੰਗਣ-ਖਾਣ ਜੋਗੇ ਕਰ ਦਿੱਤਾ। ਨਾ ਉਹ ਘਰ ਦੇ ਰਹੇ ਨਾ ਘਾਟ ਦੇ।
ਆਖਰ ਪੰਜਾਬੀਆਂ ਦੀ ਅਜਿਹੀ ਦੁਰਦਸ਼ਾ ਕਿਉਂ ਹੋ ਰਹੀ ਹੈ? ਕਿਉਂ, ਵਿਸ਼ੇਸ ਕਰਕੇ ਪੇਂਡੂ ਨੌਜਵਾਨ ਵਿਦੇਸ਼ ਜਾਣ ਲਈ ਏਨੇ ਕਾਹਲੇ ਪਏ ਹੋਏ ਹਨ ਕਿ ਜ਼ਮੀਨਾਂ ਵੇਚ ਕੇ ਵੀ ਵਿਦੇਸ਼ ਜਾਣ ਲਈ ਤਰਲੇ ਲੈਂਦੇ ਹਨ? ਮੈਂ ਬਹੁਤ ਸਮਾਂ (1980 ’ਚ) ਪਹਿਲਾਂ ਬਰਤਾਨੀਆ ਗਿਆ ਸੀ। ਹੀਥਰੋ ਹਵਾਈ ਅੱਡੇ ’ਤੇ ਹੀ ਇਕ ਕੁੜਤੀ- ਸਲਵਾਰ ਵਾਲੀ ਪੰਜਾਬਣ ਨੂੰ, ਡੰਡੇ ਵਾਲੇ ਪੋਚੇ ਨਾਲ ਫਰਸ਼ ਸਾਫ ਕਰਦਿਆਂ ਦੇਖ ਕੇ ਹੈਰਾਨੀ ਹੋਈ ਸੀ। ਪਰ ਉਹ ਸਾਡੇ ਵਲ ਸੁਭਾਵਕ ਹੀ ਝਾਕਦੀ ਰਹੀ, ਉਸ ਨੂੰ ਅਜਿਹਾ ਕੰਮ ਕਰਦਿਆਂ ਇਹ ਬਿਲਕੁਲ ਮਹਿਸੂਸ ਨਹੀਂ ਸੀ ਹੋਇਆ ਕਿ ਅਸੀਂ ਜੋ ਪਹਿਲੀ ਵਾਰ ਉਥੇ ਗਏ ਸਾਂ, ਉਸ ਬਾਰੇ ਕੀ ਸੋਚਦੇ ਸਾਂ। ਕੁਝ ਹਫਤੇ ਲੰਡਨ ਰਹਿਣ ਦਾ ਮੌਕਾ ਮਿਲਿਆ ਤਾਂ ਪਤਾ ਲੱਗਿਆ ਕਿ ਉਥੇ ਗਏ ਪੰਜਾਬੀਆਂ ਵਿਚੋਂ ਬਹੁਤੇ (ਸ਼ਾਇਦ 90 ਫੀਸਦੀ) ਕਿਸੇ ਨਾ ਕਿਸੇ ਤਰ੍ਹਾਂ ਦੀ ਮਜ਼ਦੂਰੀ ਕਰਦੇ ਸਨ। ਤਨਖਾਹਾਂ ਚੰਗੀਆਂ ਮਿਲਦੀਆਂ ਸਨ, ਪਰ ਟੈਕਸ ਏਨਾ ਦੇਣਾ ਪੈਂਦਾ ਹੈ ਕਿ ਬਾਕੀ ਬਚੀ ਤਨਖਾਹ ਨਾਲ ਗੁਜ਼ਾਰਾ ਨਹੀਂ ਹੁੰਦਾ। ਕਈਆਂ ਨੇ ਦੋ-ਦੋ ਮੰਜਿਆਂ ਜੋਗੇ ਦੋ-ਦੋ ਕਮਰਿਆਂ ਦੇ ਘਰ ਕਿਸ਼ਤਾਂ ’ਤੇ ਖਰੀਦੇ ਹੋਏ ਸਨ, ਪਰ ਦਸ-ਦਸ ਸਾਲ ਤਕ ਕਿਸ਼ਤਾਂ ਹੀ ਪੂਰੀਆਂ ਨਹੀਂ ਹੋਈਆਂ।
ਕੈਨੇਡਾ ਜਾਂ ਅਮਰੀਕਾ ਗਏ ਪੰਜਾਬੀਆਂ ਵਿਚੋਂ ਸੌ ਵਿਚੋਂ ਪੰਜ-ਸੱਤ ਅਜਿਹੇ ਵੀ ਹਨ, ਜਿਨ੍ਹਾਂ ਦਾ ਲੱਖਾਂ ਕਰੋੜਾਂ ਦਾ ਕਾਰੋਬਾਰ ਹੈ। ਕਦੇ-ਕਦੇ ਇਹ ਖਬਰਾਂ ਵੀ ਆਉਂਦੀਆਂ ਹਨ ਕਿ ਕੋਈ ਪੰਜਾਬੀ ਪਾਰਲੀਮੈਂਟ ਦਾ ਮੈਂਬਰ ਵੀ ਬਣ ਗਿਆ। (ਅਮਰੀਕਾ ਦੇ ਪ੍ਰਧਾਨ ਨੇ ਪਿਛਲੇ ਦਿਨੀਂ ਦੋ ਭਾਰਤੀਆਂ ਨੂੰ ਚੰਗੇ ਅਹੁਦੇ ਵੀ ‘ਬਖਸ਼ੇ’ ਹਨ) ਅਜਿਹੀਆਂ ਖਬਰਾਂ, ਸਾਧਾਰਨ ਪੰਜਾਬੀਆਂ ਦੇ ਮਨਾਂ ਅੰਦਰ, ਅਜੀਬ ਕਿਸਮ ਦੀ ਲਾਲਸਾ ਪੈਦਾ ਕਰਦੀਆਂ ਹਨ। ਪਿੰਡਾਂ ਦੇ ਅਨਪੜ੍ਹ ਜਾਂ ਦਸ-ਬਾਰਾਂ ਜਮਾਤਾਂ ਪੜ੍ਹੇ ਮੁੰਡੇ ਅਜਿਹੀਆਂ ਖਬਰਾਂ ਪੜ੍ਹ ਕੇ ਧਨਾਢ ਬਣਨ ਦੇ ਸੁਪਨੇ ਦੇਖਦੇ ਹਨ। ਪਰ ਉਹ ਅਜਿਹੀਆਂ ਖਬਰਾਂ ਵੱਲ ਧਿਆਨ ਨਹੀਂ ਦਿੰਦੇ ਕਿ ਦੁਨੀਆਂ ਦੇ ਸਭ ਤੋਂ ਅਮੀਰ ਮੁਲਕ ਅਮਰੀਕਾ ਵਿਚ ਦਸ ਫੀਸਦੀ ਲੋਕ ਬੇਰੁਜ਼ਗਾਰ ਹਨ। (ਇਹ ਗਿਣਤੀ ਤਿੰਨ ਕਰੋੜ ਦੇ ਕਰੀਬ ਬਣਦੀ ਹੈ।) ਇਹ ਸਰਦੀ ਵਿਚ ਵੀ ਪੁਲਾਂ ਹੇਠ ਜਾਂ ਪਾਰਕਾਂ ਵਿਚ ਰਾਤਾਂ ਕੱਟਦੇ ਹਨ। ‘ਖੈਰਾਤਖਾਨਿਆਂ’ ਵਿਚੋਂ ਸੜੀਆਂ ਡਬਲ-ਰੋਟੀਆਂ ਦੇ ਸਿਕੜ ਖਾ ਕੇ, ਅੱਧ ਭੁੱਖੇ, ਪਸ਼ੂਆਂ ਦੀ ਜੂਨ ਭੋਗਦੇ ਹਨ। (ਬਰਤਾਨੀਆ ਤੇ ਜਰਮਨੀ ਵਿਚ ਵੀ ਮੈਂ ਮੰਗਤੇ ਖ਼ੁਦ ਦੇਖੇ ਹਨ)
ਵਿਦੇਸ਼ ਜਾਣ ਦੀ ਲਾਲਸਾ, ਪੰਜਾਬੀਆਂ ਅੰਦਰ ਪਾਗਲਪਣ ਦੀ ਹੱਦ ਤਕ ਪਹੁੰਚ ਚੁੱਕੀ ਹੈ। ਇਸ ਦਾ ਵੱਡਾ ਕਾਰਨ ਸਿਰਫ ਇਹ ਸਮਝਿਆ ਜਾਂਦਾ ਹੈ ਕਿ ਪੰਜਾਬ ਦੇ ਲਗਪਗ ਹਰ ਪਿੰਡ ਵਿਚੋਂ ਦੋ-ਚਾਰ ਬੰਦੇ (ਦੁਆਬੇ ਵਿਚੋਂ ਬਹੁਤ ਵੱਡੀ ਗਿਣਤੀ ’ਚ) ਵਿਦੇਸ਼ ਗਏ ਹੋਏ ਹਨ। ਉਹ ਜਦੋਂ ਸਾਲ ਦੋ-ਸਾਲ ਜਾਂ ਵਧੇਰੇ ਸਮੇਂ ਮਗਰੋਂ ਪਿੰਡ ਆਉਂਦੇ ਹਨ ਤਾਂ ਵਿਦੇਸ਼ੋਂ ਬਚਾ ਕੇ ਲਿਆਂਦੇ ਡਾਲਰ ਜਾਂ ਪੌਂਡ, ਏਨੇ ਕੁ ਜ਼ਰੂਰ ਲਿਆਉਂਦੇ ਹਨ ਕਿ ਇਥੇ ਆ ਕੇ ਚੰਗੇ ਰੱਜੇ-ਪੁੱਜੇ ਬੰਦਿਆਂ ਵਾਂਗ ਖਰਚ ਕਰ ਸਕਣ। ਬਹੁਤੇ ਵਿਦੇਸ਼ ਦੇ ‘ਸਵਰਗ’ ਦੀਆਂ ਕਹਾਣੀਆਂ ਵਧਾਅ-ਚੜ੍ਹਾਅ ਕੇ ਸੁਣਾਉਂਦੇ ਹਨ। ਅਜਿਹੇ ਕੋਈ ਦੋ-ਚਾਰ ਬੰਦੇ ਜਦੋਂ ਪਿੰਡ ਦੇ ਗੁਰਦੁਆਰੇ, ਸਕੂਲ ਜਾਂ ਧਰਮਸ਼ਾਲਾ ਨੂੰ ਲੱਖ ਦੋ ਲੱਖ ਦਾ ਦਾਨ ਦਿੰਦੇ ਹਨ ਤਾਂ ਸਾਰੇ ਪਿੰਡ ਦੇ ਮੁਸ਼ਕਲ ਨਾਲ ਗੁਜ਼ਾਰਾ ਕਰਦੇ ਬੇਰੁਜ਼ਗਾਰ ਨੌਜਵਾਨ ਤਰਲੋਮੱਛੀ ਹੋਣ ਲੱਗਦੇ ਹਨ। ਉਨ੍ਹਾਂ ਦੇ ਪਰਿਵਾਰਾਂ ਅੰਦਰ ਵੀ ਲਾਲਸਾ ਪੈਦਾ ਹੁੰਦੀ ਹੈ ਕਿ ਜੇ ਇਕ ਦੋ ਏਕੜ ਜ਼ਮੀਨ ਵੇਚ ਕੇ ਮੁੰਡਿਆਂ ਨੂੰ ਵਿਦੇਸ਼ ਭੇਜ ਸਕਣ ਤਾਂ ਵਾਰੇ-ਨਿਆਰੇ ਹੋ ਜਾਣਗੇ।
ਪਰ ਵਿਦੇਸ਼ ਜਾਣ ਦੀ ਲਾਲਸਾ ਦਾ ਜੋ ਸਭ ਤੋਂ ਵੱਡਾ ਕਾਰਨ ਹੈ, ਉਹ ਪੰਜਾਬ ਦੀ ਗਰੀਬੀ, ਬੇਰੁਜ਼ਗਾਰੀ ਤੇ ਮਾੜੀ ਜ਼ਿੰਦਗੀ ਹੈ। ਪੰਜਾਹ ਲੱਖ ਪੇਂਡੂ ਨੌਜਵਾਨ ਮੁੰਡੇ-ਕੁੜੀਆਂ ਅਜਿਹੇ ਹਨ ਜੋ ਦਸਵੀਂ ਤੋਂ ਐਮ.ਏ., ਬੀ.ਐੱਡ. ਦੀ ਪੜ੍ਹਾਈ ਪੂਰੀ ਕਰਕੇ ਵੀ ਬੇਰੁਜ਼ਗਾਰ ਹਨ। ਅਜਿਹੇ ਹਜ਼ਾਰਾਂ ਨੌਜਵਾਨ ਮੁੰਡੇ ਫੌਜ ਵਿਚ ਭਰਤੀ ਹੋਣ ਲਈ (ਦੂਜੇ ਅਰਥਾਂ ਵਿਚ ਸਰਹੱਦਾਂ ’ਤੇ ਮੌਤ ਨਾਲ ਮੱਥਾ ਲਾਉਣ ਲਈ) ਜਾਂਦੇ ਹਨ, ਪਰ ਸੌ ਵਿਚੋਂ ਦਸ ਵੀ ਫੌਜੀ ਬਣਨ ਦੀਆਂ ਸ਼ਰਤਾਂ ਪੂਰੀਆਂ ਨਹੀਂ ਕਰਦੇ। ਨਸ਼ਿਆਂ ਦੇ ਮਾਰੇ ਜਾਂ ਮਾੜੀ ਖੁਰਾਕ ਕਾਰਨ ਕਮਜ਼ੋਰ ਹੋਣ ਕਾਰਨ ਫੌਜੀ ਅਫਸਰ ਉਨ੍ਹਾਂ ਨੂੰ ਭਰਤੀ ਕਰਨ ਤੋਂ ਇਨਕਾਰ ਕਰ ਦਿੰਦੇ ਹਨ।
ਪਿਛਲੇ ਕੁਝ ਸਮੇਂ ਤੋਂ ਮਹਿੰਗਾਈ ਬੁਰੀ ਤਰ੍ਹਾਂ ਵਧ ਰਹੀ ਹੈ। ਸਾਡੇ ਕੇਂਦਰ ਦੇ ਵੱਡੇ ਨੇਤਾ, ਵਾਰ-ਵਾਰ ਇਹ ਬਿਆਨ ਦਿੰਦੇ ਹਨ ਕਿ ਮਹਿੰਗਾਈ ਸਾਰੇ ਸੰਸਾਰ ਵਿਚ ਵਧ ਰਹੀ ਹੈ ਜਿਸ ਦਾ ਅਸਰ ਸਾਡੇ ’ਤੇ ਵੀ ਪੈਂਦਾ ਹੈ। ਪਰ ਉਹ ਇਹ ਕਦੇ ਨਹੀਂ ਮੰਨਦੇ ਕਿ ਕੇਂਦਰੀ ਤੇ ਰਾਜ ਸਰਕਾਰਾਂ ਨੇ ਬੇਰੁਜ਼ਗਾਰੀ, ਗਰੀਬੀ, ਮਹਿੰਗਾਈ ਦੇ ਮੂਲ ਕਾਰਨਾਂ ਵੱਲ ਕਦੇ ਧਿਆਨ ਹੀ ਨਹੀਂ ਦਿੱਤਾ। ਇਕ ਸਦੀ ਪਹਿਲਾਂ (1901 ਤਕ) ਪੂਰੇ ਸੰਸਾਰ ਦੀ ਆਬਾਦੀ ਸਿਰਫ ਇਕ ਅਰਬ ਸੀ। ਪਿਛਲੇ ਸੌ ਸਾਲਾਂ ਅੰਦਰ ਸੱਤ ਅਰਬ ਦੇ ਨੇੜੇ ਪਹੁੰਚ ਚੁੱਕੀ ਹੈ। ਖਾਣ-ਪੀਣ ਦੀਆਂ ਤੇ ਹੋਰ ਲੋੜ ਦੀਆਂ ਵਸਤਾਂ ਲਈ ਨਾ ਖੇਤੀ ਯੋਗ ਜ਼ਮੀਨ ਬਚੀ ਹੈ, ਨਾ ਹੀ ਅਜਿਹੇ ਉਦਯੋਗ ਸਥਾਪਤ ਹੋਏ ਹਨ ਜੋ ਬਹੁਤ ਸਸਤੇ ਸਾਮਾਨ ਨਾਲ ਸਿਰ ਢਕਣ ਲਈ ਛੱਤ ਤੇ ਤਨ ਢਕਣ ਲਈ ਕੱਪੜਾ ਦੇ ਸਕਦੇ ਹੋਣ। ਯੂ.ਪੀ., ਬਿਹਾਰ, ਮੱਧ ਪ੍ਰਦੇਸ਼ ਤੇ ਹੋਰ ਅਨੇਕਾਂ ਇਲਾਕਿਆਂ ਦੇ ਕਿਸਾਨ, ਮਜ਼ਦੂਰ ਤੇ ਕਰੋੜਾਂ ਹੋਰ ਲੋਕ ਗਰਮੀ ਵਿੱਚ ਤਾਂ ਪਾਟੀਆਂ ਬੁਨੈਣਾਂ ਪਾ ਕੇ ਗੁਜ਼ਾਰਾ ਕਰ ਲੈਂਦੇ ਹਨ ਪਰ ਸਰਦੀ ਵਿਚ ਬੁੱਕਲ ਮਾਰਨ ਜੋਗਾ ਖੇਸ ਵੀ ਉਨ੍ਹਾਂ ਕੋਲ ਨਹੀਂ ਹੁੰਦਾ। ਸਾਰੇ ਦੇਸ਼ ਦੇ ਪੱਤਰਕਾਰ ਜੋ ਖਬਰਾਂ ਅਖਬਾਰਾਂ ਲਈ ਭੇਜਦੇ ਹਨ, ਉਨ੍ਹਾਂ ਵਿਚ ਸਖਤ ਸਰਦੀ ਜਾਂ ਅਤਿ ਦੀ ਗਰਮੀ ਵਿਚ ਮਰਨ ਵਾਲਿਆਂ ਦੀ ਕੁੱਲ ਗਿਣਤੀ ਸੌ ਵਿਚੋਂ ਦੋ-ਚਾਰ ਵੀ ਨਹੀਂ ਹੁੰਦੀ। ਪਛੜੇ ਪਿੰਡਾਂ ਵਿਚ ਭੁੱਖ, ਗਰਮੀ, ਸਰਦੀ, ਗੰਭੀਰ ਬਿਮਾਰੀਆਂ ਨਾਲ, ਸਾਰੇ ਦੇਸ਼ ਵਿਚ ਜੋ ਲੱਖਾਂ ਲੋਕ ਮਰਦੇ ਹਨ, ਉਨ੍ਹਾਂ ਦੀ ਕੋਈ ਖਬਰ ਨਹੀਂ ਛਪਦੀ।
ਸ਼ੁਰੂ ਵਿਚ ਵਿਦੇਸ਼ ਜਾਣ ਦੀ ਪਾਗਲਪਣ ਦੀ ਹੱਦ ਤਕ ਪਹੁੰਚੀ, ਪੰਜਾਬੀਆਂ ਦੀ ਲਾਲਸਾ ਦਾ ਜ਼ਿਕਰ ਕਰਦਿਆਂ ਪੂਰੇ ਸੰਸਾਰ ਦੀ ਮੰਦੀ ਹਾਲਤ ਤਕ ਇਸ ਕਰਕੇ ਗੱਲ ਪਹੁੰਚ ਗਈ ਕਿ ਸਾਡੇ ਆਗੂ, ਸਰਕਾਰਾਂ ਸਿਰਫ ਅਮੀਰ ਮੁਲਕਾਂ ਦੀ ਸਹਾਇਤਾ ਨਾਲ, ਦੇਸ਼ ਦੀਆਂ ਗੰਭੀਰ ਸਮੱਸਿਆਵਾਂ ਨੂੰ ਹੱਲ ਕਰਨ ਬਾਰੇ ਹੀ ਸੋਚਦੇ ਰਹਿੰਦੇ ਹਨ ਜਿਸ ਨੂੰ ਹੁਣ ‘ਵਿਸ਼ਵੀਕਰਨ’ (ਗਲੋਬਲਾਈਜ਼ੇਸ਼ਨ) ਕਿਹਾ ਜਾਂਦਾ ਹੈ। ਪਰ ਅਮਰੀਕਾ ਯੂਰਪ ਦੀਆਂ ਕੰਪਨੀਆਂ, ਸਾਡੇ ਦੇਸ਼ ਦੀਆਂ ਮੂਲ ਸਮੱਸਿਆਵਾਂ ਹੱਲ ਕਰਨ ਲਈ ਨਹੀਂ ਆ ਰਹੀਆਂ, ਉਹ ਸਾਡੇ ਗਰੀਬ ਮਜ਼ਦੂਰਾਂ, ਸਸਤੇ ਕੱਚੇ ਮਾਲ ਤੇ ਉਦਯੋਗਾਂ ਲਈ ਸਸਤੇ ਮੁੱਲ ਦੀਆਂ ਜ਼ਮੀਨਾਂ ’ਤੇ ਕਬਜ਼ੇ ਕਰਨ ਆ ਰਹੀਆਂ ਹਨ। ਸਿੱਧੜ ਸ਼ਬਦਾਂ ਵਿਚ ‘ਸਾਡਾ ਸਿਰ ਤੇ ਸਾਡੀਆਂ ਹੀ ਜੁੱਤੀਆਂ’ ਦੇ ਮੁਹਾਵਰੇ ਅਨੁਸਾਰ ਇਹ ਸਭ ਉਦਯੋਗ ਲਗ ਰਹੇ ਹਨ। ਤਕਨਾਲੋਜੀ ਤੇ ਵਿਗਿਆਨ ਦੀ ਪੜ੍ਹਾਈ ਦੇ ਖੇਤਰਾਂ ਅੰਦਰ ਵੀ ਉਹ ਸੰਨ੍ਹ ਲਾਉਣ ਦਾ ਹਰ ਢੰਗ ਵਰਤ ਰਹੀਆਂ ਹਨ। ਇਹ ਇਸ ਲਈ ਕਰ ਰਹੀਆਂ ਹਨ ਕਿ ਸਾਡੇ ਦੇਸ਼ ਦੀ, ਗਰੀਬਾਂ ਦੀ ਲਹੂ-ਪਸੀਨੇ ਦੀ ਕਮਾਈ ਨਾਲ ਸਾਡੇ ਸਭ ਤੋਂ ਜ਼ਹੀਨ (ਦਿਮਾਗਦਾਰ) ਮੁੰਡੇ-ਕੁੜੀਆਂ ਨੂੰ ਪੜ੍ਹਾ ਕੇ ਆਪਣੇ ਦੇਸ਼ ਦੇ ਵਿਕਾਸ ਲਈ ਲੈ ਜਾਣ ਤੇ ਜੋ ਵਿਚਾਰੇ (ਕੁਦਰਤੀ ਮੰਦ ਬੁੱਧੀ ਵਾਲੇ) ਉਚਤਮ ਵਿਦਿਆ ਵਿਚ ਪੂਰੇ ਮਾਹਰ ਨਹੀਂ ਹੋ ਸਕਦੇ, ਉਨ੍ਹਾਂ ਨੂੰ ਬੇਰੁਜ਼ਗਾਰੀ ਲਈ ਇੱਥੇ ਛੱਡ ਜਾਣ। ਅਮਰੀਕਾ, ਜਾਪਾਨ ਤੇ ਯੂਰਪ ਦੇ ਸਾਰੇ ਸਮਰਿਧ ਦੇਸ਼ ਇਸੇ ਦਾਅ ’ਤੇ (ਸਾਡੇ ‘ਵਿਕਾਸ’ ਦੇ ਨਾਂ ’ਤੇ) ਦੇਸ਼ ਨੂੰ ਹੋਰ ਨਿਘਾਰ ਵਲ ਲਿਜਾ ਰਹੇ ਹਨ।
ਇਹ ਬਹੁਤ ਗੁੰਝਲਦਾਰ ਸਮੱਸਿਆਵਾਂ ਹਨ ਜੋ ਦੇਸ਼ ਦੇ 95 ਫੀਸਦੀ ਲੋਕਾਂ ਨੂੰ ਤਾਂ ਉੱਕਾ ਸਮਝ ਨਹੀਂ ਆਉਂਦੀਆਂ। ਜਿਹੜੇ 5-7 ਫੀਸਦੀ ਨੂੰ ਸਮਝ ਆਉਂਦੀਆਂ ਹਨ (ਰਾਜਸੀ ਨੇਤਾਵਾਂ, ਸੱਤਾਧਾਰੀ ਪਾਰਟੀਆਂ ਦੇ ਆਗੂਆਂ, ਉਦਯੋਗਪਤੀਆਂ, ਵੱਡੇ ਵਪਾਰੀਆਂ ਤੇ ਨੌਕਰਸ਼ਾਹਾਂ ਨੂੰ) ਉਹ ਲੋਕਾਂ ਨੂੰ ਪਤਾ ਹੀ ਨਹੀਂ ਲੱਗਣ ਦਿੰਦੇ ਕਿਉਂਕਿ ਬਾਹਰਲੇ ‘ਚੋਰਾਂ’ ਨਾਲ ਰਲ ਕੇ, ਉਹ ਆਪਣੇ ਮਹਿਲ ਉਸਾਰੀ ਜਾਂਦੇ ਹਨ। ਕਰੋੜਪਤੀਆਂ ਤੋਂ ਅਰਬਪਤੀ, ਖਰਬਪਤੀ ਬਣਨ ਤੋਂ ਬਿਨਾਂ ਉਨ੍ਹਾਂ ਦੀ ਨਜ਼ਰ ਹੋਰ ਕਿਸੇ ਪਾਸੇ ਨਹੀਂ ਜਾਂਦੀ।
ਇਹ ਸਾਰੇ ਮਿਲਵੇਂ ਕਾਰਨ ਹਨ ਜਿਨ੍ਹਾਂ ਕਾਰਨ ਪੰਜਾਬੀਆਂ ਅੰਦਰ ਵਿਦੇਸ਼ ਵੱਲ ਭੱਜਣ ਦੇ ‘ਪਾਗਲਪਣ’ ਤਕ ਦੀ ਲਾਲਸਾ ਪੈਦਾ ਹੁੰਦੀ ਹੈ। ਜਿਹੜੇ ‘ਵੱਡੇ ਸਿਆਣੇ’ ਨੌਜਵਾਨਾਂ ਨੂੰ ਦੋਸ਼ੀ ਸਮਝਦੇ ਹਨ, ਉਹ ਅਸਲ ਵਿਚ, ਉੱਤੇ ਦਿੱਤੇ ਹਾਲਾਤ ਨੂੰ ਜਾਂ ਤਾਂ ਸਮਝਦੇ ਨਹੀਂ ਜਾਂ ਫੇਰ ‘ਗੱਲੀਂ-ਬਾਤੀ’ ਮੈਂ ਵੱਡੀ, ਊਂ ਵੱਡੀ ਜਿਠਾਣੀ’ ਦੇ ਮੁਹਾਵਰੇ ਅਨੁਸਾਰ ਧੋਖੇ ਹੋ ਰਹੇ ਹਨ। ਇਹ ਦਸ਼ਾ ਸਿਰਫ ਪੰਜਾਬੀ ਨੌਜਵਾਨਾਂ ਲਈ ਹੀ ਨਹੀਂ ਪੂਰੇ ਦੇਸ਼ ਲਈ ਹੀ ਘਾਤਕ ਸਿੱਧ ਹੋ ਰਹੀ ਹੈ।
ਇੱਥੇ ਇਹ ਵੀ ਸਮਝਣਾ ਜ਼ਰੂਰੀ ਹੈ ਕਿ ਦੇਸ਼ ਦੇ ਲਗਪਗ ਸਾਰੇ ਅਖਬਾਰ ਤੇ ਟੀ.ਵੀ. ਚੈਨਲ, ਉਪਰ ਦੱਸੇ ਤੱਥਾਂ ਵੱਲ ਕਿਉਂ ਧਿਆਨ ਨਹੀਂ ਕਰਦੇ? ਕਿਉਂ ਸਿਰਫ ਰਾਜਸੀ ਨੇਤਾਵਾਂ ਦੇ ਚੰਗੇ-ਮੰਦੇ ਬਿਆਨ ਨਸ਼ਰ ਕਰਦੇ ਜਾਂ ਸਿਰਫ ਵੱਡੇ ਘਪਲਿਆਂ ਦੀਆਂ ਖਬਰਾਂ ਦਿੰਦੇ ਤੇ ਟਿੱਪਣੀਆਂ ਕਰਦੇ ਹਨ? ਇਹਦਾ ਕਾਰਨ ਇਹ ਹੈ ਕਿ ਪੂਰੇ ਮੀਡੀਆ ਨੂੰ ਕਰੋੜਾਂ ਦੇ ਇਸ਼ਤਿਹਾਰ (ਤੇ ਹੋਰ ਕਈ ਅਸਿੱਧੇ ਲਾਭ) ਮਿਲਦੇ ਹਨ। ਫੇਰ ਆਪਣੀ ਥਾਲੀ ਵਿਚ ਛੇਕ ਕੌਣ ਕਰੇ? ਦੇਸ਼ ਦੇ ਆਮ ਲੋਕ (90 ਤੋਂ 100 ਕਰੋੜ ਤਕ) ਤਾਂ ‘ਬੰਦੇ ਹੀ ਨਹੀਂ, ਫੇਰ ਉਨ੍ਹਾਂ ਬਾਰੇ ਕਿਉਂ ਸੋਚੇ? ਉਨ੍ਹਾਂ ਦੇ ਸੰਤਾਪ ਦਾ ਅਹਿਸਾਸ ਉਹ ਲੋਕ ਕਿਉਂ ਕਰਨ ਜਿਹੜੇ ਇਨ੍ਹਾਂ ਦੀ ਅਗਿਆਨਤਾ ਕਾਰਨ ਹੀ ‘ਸ਼ੀਸ਼ ਮਹਿਲਾਂ’ ਦਾ ਆਨੰਦ ਮਾਣਦੇ ਹਨ। ਪਰ ਸਦਾ ਸਭ ਕੁਝ (ਕੁਝ ਵੀ) ਕਦੇ ਨਹੀਂ ਰਹਿੰਦਾ। ਸੰਸਾਰ ਦੀ ਹਰ ਚੀਜ਼, ਹਰ ਜੀਵ, ਹਰ ਬੰਦਾ, ਹਮੇਸ਼ਾ ਬਦਲਦਾ ਰਹਿੰਦਾ ਹੈ। ਜਦੋਂ ਕਿਸੇ ਵੀ ਦਸ਼ਾ (ਪਾਪ, ਜ਼ੁਲਮ, ਲੋਕਾਂ ਵੱਲੋਂ ਬੇਧਿਆਨੀ) ਦੀ ਅਤਿ ਹੋ ਜਾਂਦੀ ਹੈ ਤਾਂ ਵੱਡੀਆਂ ਤਬਦੀਲੀਆਂ ਦਾ ਯੁੱਗ ਸ਼ੁਰੂ ਹੁੰਦਾ ਹੈ (ਜੋ ਹਮੇਸ਼ਾ ਹੁੰਦਾ ਆਇਆ ਹੈ)। ਮਨੁੱਖ ਸੰਸਾਰ ਦਾ ਸਭ ਜੀਵਾਂ ਤੋਂ ਸ੍ਰੇਸ਼ਟ ਹੈ। ਇਸ ਨੂੰ ਕੁਦਰਤ ਨੇ ਬ੍ਰਹਿਮੰਡ ਦਾ ਸਰਵਸ੍ਰੇਸ਼ਟ ਦਿਮਾਗ ਦਿੱਤਾ ਹੈ। ਉਹਨੂੰ ਅੱਜ ਤਕ ਦੇ ਸ਼ਾਸਕਾਂ ਨੇ, ਬੇਸੋਚ ਤੇ ਕੁੰਦ ਕਰਨ ਦੇ ਯਤਨ ਹਮੇਸ਼ਾ ਕੀਤੇ ਹਨ (ਤੇ ‘ਲੋਕਤੰਤਰ’ ਦੇ ‘ਛਲਾਵੇ’ ’ਚ ਵੀ ਹੋ ਰਹੇ ਹਨ)। ਪਰ ਇਹ ਤਾਂ ਸੁੱਤਾ ਪਿਆ ਵੀ ਹਰ ਛਿਣ ਸੋਚਦਾ ਰਹਿੰਦਾ ਹੈ। ਮੁਸ਼ਕਲਾਂ, ਮੁਸੀਬਤਾਂ ਤੇ ਅਤਿ ਗੁੰਝਲਦਾਰ ਮਸਲਿਆਂ ਸਮੇਂ ਵਧੇਰੇ ਤੇਜ਼ੀ ਨਾਲ ਸੋਚਦਾ ਹੈ। ਇਸੇ ਸੋਚ ਤੇ ਉਤੇਜਨਾ ਨੇ ਸਮੇਂ ਨੂੰ ਪੁੱਠਾ (ਅਸਲ ’ਚ ਸਿੱਧਾ) ਗੇੜ ਦੇਣਾ ਹੈ ਕਿ ਸਮਰਿਧ ਮੁਲਕਾਂ ਤੇ ਉਨ੍ਹਾਂ ਨਾਲ ਰਲੇ ਸਾਡੇ ‘ਉਤਲਿਆਂ’ ਦੇ ਸਾਰੇ ਮੋਹਰੇ ਹਿੱਲ ਜਾਣਗੇ। ਸਮੇਂ ਦਾ ਇਹ ਪਲਟਾ ਕਦੋਂ, ਕਿਵੇਂ ਵਾਪਰਨਾ ਹੈ, ਇਹਦੀ ਭਵਿੱਖਬਾਣੀ ਕੋਈ ਨਹੀਂ ਕਰ ਸਕਦਾ। ਪਰ ਮਹਾਨ ਚਿੰਤਕਾਂ, ਗੁਰੂ ਪੀਰਾਂ ਤੇ ਲੋਕ ਹਿਤੈਸ਼ੀ ਵਿਦਵਾਨਾਂ ਅਨੁਸਾਰ ‘ਕੂੜ’ ਨੇ ਕਦੇ ਨਾ ਕਦੇ ‘ਨਿਖੁਟਣਾ’ ਹੀ ਹੈ ਤੇ ਸੱਚ ਦਾ ਯੁੱਗ ਵੀ ਆਰੰਭ ਹੋਣਾ ਹੀ ਹੋਣਾ ਹੈ। ਇਹੋ ਅੰਤਮ ਸੱਚਾਈ ਹੈ।

Sunday, February 13, 2011
ਕਿਵੇਂ ਸੁਲਝੇਗੀ ਦੇਸ਼ ਦੀ ਉਲਝੀ ਹੋਈ ਤਾਣੀ/ਗੁਰਦਿਆਲ ਸਿੰਘ
ਆਜ਼ਾਦੀ ਤੋਂ ਛੇ ਦਹਾਕੇ ਬਾਅਦ ਵੀ ਪੰਜਾਬ ਦੇ ਲੋਕ ਆਪਣੀਆਂ ਮੁਸ਼ਕਿਲਾਂ, ਮੁਸੀਬਤਾਂ ਤੋਂ ਦੁਖੀ ਹੋਏ ਇੰਝ ਆਸਾਂ ਉਤੇ ਜੀਅ ਰਹੇ ਹਨ, ਜਿਵੇਂ ਔੜ ਲੱਗੀ ਤੋਂ ਕਿਸਾਨ ਹਮੇਸ਼ਾ 'ਇੰਦਰ ਦੇਵਤੇ' ਦੀ 'ਮਿਹਰ' ਦੀ ਝਾਕ ਵਿਚ ਚੌਲਾਂ ਦੀਆਂ ਦੇਗਾਂ ਉਬਾਲ ਕੇ 'ਜੱਗ' (ਯੱਗ) ਕਰਦੇ ਹਨ ਪਰ ਪੱਲੇ ਅਕਸਰ ਨਿਰਾਸ਼ਾ ਹੀ ਪੈਂਦੀ ਹੈ।
ਪੰਜਾਬ ਦੀ ਦਸ਼ਾ, 1960-65 ਤੋਂ ਮਗਰੋਂ ਦੋ-ਢਾਈ ਦਹਾਕਿਆਂ ਅੰਦਰ, 'ਹਰੇ ਇਨਕਲਾਬ' ਕਾਰਨ ਸੁਧਰਦੀ ਲੱਗੀ ਸੀ। ਪਰ ਉਸ ਮਗਰੋਂ ਕਿਸਾਨਾਂ ਦੀ ਪਿਛੜੀ ਸੋਚ ਤੇ ਖੇਤੀ ਦੇ ਮਸ਼ੀਨੀਕਰਨ ਨੇ ਅਜਿਹਾ ਪੁੱਠਾ ਗੇੜ ਸ਼ੁਰੂ ਕੀਤਾ ਕਿ ਡੇਢ-ਦੋ ਦਹਾਕਿਆਂ ਅੰਦਰ ਹੀ ਕਿਸਾਨੀ ਭੁੰਜੇ ਲਹਿ ਗਈ। ਅਕਸਰ ਸ਼ਰੀਕੇਦਾਰੀ ਕਾਰਨ ਬੇਲੋੜੇ ਟਰੈਕਟਰ ਤੇ ਨਵੇਂ ਬੀਜਾਂ ਤੇ ਵਧਦੀ ਉਪਜ ਨੇ ਮਸਨੂਈ ਖਾਦਾਂ ਤੇ ਕੀੜੇ ਮਾਰ ਜ਼ਹਿਰਾਂ ਦੀ ਮਜਬੂਰੀ ਕਾਰਨ ਵਪਾਰੀਆਂ ਤੇ ਉਦਯੋਗਪਤੀਆਂ ਨੇ ਕਿਸਾਨਾਂ ਨੂੰ ਅਜਿਹੀ ਘੁੰਮਣਘੇਰੀ ਵਿਚ ਫਸਾ ਲਿਆ ਕਿ ਪੰਜਾਬ ਦੀ ਪੂਰੀ ਕਿਸਾਨੀ ਕਰਜ਼ਿਆਂ ਦੇ ਭਾਰ ਥੱਲੇ ਏਨੀ ਬੁਰੀ ਤਰ੍ਹਾਂ ਕੁੱਬੀ ਹੋ ਗਈ ਕਿ ਉਹਦਾ ਲੱਕ ਹੀ ਟੁੱਟ ਗਿਆ। ਕੈਂਸਰ ਵਰਗੀਆਂ ਘਾਤਕ ਬਿਮਾਰੀਆਂ ਵਿਚ ਗ੍ਰਸਣ ਦੇ ਨਾਲ ਕਿਸਾਨੀ ਖ਼ੁਦਕੁਸ਼ੀਆਂ ਤੱਕ ਪਹੁੰਚ ਕੇ ਨਰਕ ਭੋਗਣ ਤੱਕ ਪਹੁੰਚ ਗਈ। ਜ਼ਮੀਨਾਂ ਪਹਿਲਾਂ ਹੀ ਘੱਟ ਸਨ। ਡਾ: ਜੌਹਲ ਕਮੇਟੀ ਦੀ 1975 ਦੇ ਨੇੜੇ ਤਿਆਰ ਕੀਤੀ ਰਿਪੋਰਟ (ਜੋ ਸ੍ਰੀਮਤੀ ਇੰਦਰਾ ਗਾਂਧੀ ਤੇ ਬਾਅਦ ਦੀਆਂ ਸਰਕਾਰਾਂ ਨੇ ਕਦੇ ਲਾਗੂ ਨਹੀਂ ਕੀਤੀ) ਅਨੁਸਾਰ ਪੰਜਾਬ ਦੇ ਕਿਸਾਨ ਪਰਿਵਾਰ ਕੋਲ ਸਾਢੇ ਸੱਤ ਏਕੜ (ਔਸਤ) ਜ਼ਮੀਨ ਸੀ। ਪੂਰੇ 35 ਸਾਲ ਬੀਤ ਗਏ, ਜਿਸ ਦੌਰਾਨ ਦੋ ਪੀੜ੍ਹੀਆਂ ਜਵਾਨ ਹੋਣ ਕਾਰਨ ਜ਼ਮੀਨ ਘਟ ਕੇ ਹਰ ਕਿਸਾਨ ਪਰਿਵਾਰ ਕੋਲ (ਔਸਤ) ਢਾਈ ਤੋਂ ਤਿੰਨ ਏਕੜ ਰਹਿ ਗਈ। ਹਜ਼ਾਰਾਂ ਨਹੀਂ ਲੱਖਾਂ ਕਿਸਾਨ ਬੇਜ਼ਮੀਨੇ ਹੋ ਚੁੱਕੇ ਹਨ। ਉਨ੍ਹਾਂ ਨੂੰ ਮਜ਼ਦੂਰੀ ਨਾ ਕਰਨੀ ਆਉਂਦੀ ਹੈ ਨਾ ਹੀ ਮਿਲਦੀ ਹੈ। ਅੰਦਾਜ਼ੇ ਅਨੁਸਾਰ ਚਾਰ ਲੱਖ ਤੋਂ ਵਧੇਰੇ ਕਿਸਾਨ, ਜ਼ਮੀਨਾਂ ਨਾ ਰਹਿਣ ਕਾਰਨ, ਖੇਤੀ ਛੱਡ ਕੇ ਕਿਧਰ ਚਲੇ ਗਏ¸ਕਿਸੇ ਨੂੰ ਪਤਾ ਨਹੀਂ। ਪਰ ਆਖਰ ਉਹ ਅਸਮਾਨ 'ਤੇ ਤਾਂ ਉੱਡ ਨਹੀਂ ਗਏ, ਕਿਥੇ, ਕਿਹੋ ਜਿਹੀ ਮੰਦਹਾਲੀ 'ਚ ਦਿਨਕਟੀ ਕਰ ਰਹੇ ਹਨ¸ਇਸ ਬਾਰੇ ਨਾ ਕਿਸੇ ਸਰਕਾਰ ਨੇ ਖੋਜ ਕੀਤੀ ਹੈ ਨਾ, ਲਗਾਤਾਰ ਖੇਤੀ ਛੱਡ ਰਹੇ ਕਿਸਾਨਾਂ ਦੀ ਇਸ ਵਿਕਰਾਲ ਸਮੱਸਿਆ ਵੱਲ ਧਿਆਨ ਦਿੱਤਾ ਗਿਆ ਹੈ।
ਕੁਝ ਸਿਆਸਤਦਾਨਾਂ ਅਤੇ ਅਰਥ-ਸ਼ਾਸਤਰੀਆਂ ਦੀ ਰਾਇ ਹੈ ਕਿ ਜਦੋਂ ਤੱਕ ਕਿਸਾਨੀ ਦੇ ਘੱਟ ਜ਼ਮੀਨ ਵਾਲੇ ਇਕ ਵੱਡੇ ਹਿੱਸੇ ਨੂੰ ਖੇਤੀ ਤੋਂ ਬਾਹਰ ਨਹੀਂ ਕੱਢਿਆ ਜਾਂਦਾ, ਉਦੋਂ ਤੱਕ ਕਿਸਾਨੀ ਦੇ ਸੰਕਟ ਨੂੰ ਹੱਲ ਨਹੀਂ ਕੀਤਾ ਜਾ ਸਕਦਾ। ਪਰ ਮੈਂ ਜ਼ਰੂਰ ਪੁੱਛਣਾ ਚਾਹੁੰਦਾ ਹਾਂ ਕਿ ਕਿਸਾਨੀ ਦੇ ਇਕ ਤਿਹਾਈ ਹਿੱਸੇ ਨੂੰ (ਜਿਸ ਦੀ ਗਿਣਤੀ ਚਾਲੀ ਤੋਂ ਪੰਜਾਹ ਲੱਖ ਬਣਦੀ ਹੈ) ਖੇਤੀ ਛੁਡਵਾ ਕੇ ਲਿਜਾਓਗੇ ਕਿਥੇ? ਕੀ ਕੰਮ ਦਿਓਗੇ? ਇਸ ਸਵਾਲ ਦੇ ਉੱਤਰ ਲਈ ਰਾਜਤੰਤਰ (ਵਜ਼ੀਰ, ਅਫਸਰਸ਼ਾਹੀ ਤੇ ਖੇਤੀ ਮਾਹਿਰ ਆਦਿ) ਨੂੰ ਸਿਰ ਜੋੜ ਕੇ ਬੈਠਣ, ਸੋਚਣ ਤੇ ਹੱਲ ਲੱਭਣ ਦੀ ਲੋੜ ਹੈ। ਪਰ ਕੀ ਵਰਤਮਾਨ ਹਾਲਾਤ ਵਿਚ ਇਹ ਸੰਭਵ ਹੈ? ਮੇਰਾ ਸੰਖੇਪ ਉੱਤਰ ਹੈ ਕਿ ਸਾਡੇ ਰਾਜਤੰਤਰ ਨੂੰ ਇਸ ਵਿਕਰਾਲ ਸਮੱਸਿਆ ਬਾਰੇ ਸੋਚਣ ਤੋਂ ਹੀ ਡਰ ਲਗਦਾ ਹੈ। (ਕੇਂਦਰ ਦੀ ਸਰਕਾਰ ਤੇ ਉਹਦੇ ਵਜ਼ੀਰ ਵੀ ਜਦੋਂ ਨਿਰੇ ਗੰਢਿਆਂ ਦੀ ਮਹਿੰਗਾਈ ਬਾਰੇ ਵੀ ਬਹਾਨੇਬਾਜ਼ੀ ਕਰਨ ਲੱਗੇ ਹੋਏ ਹਨ ਤਾਂ ਪੂਰੇ ਦੇਸ਼ ਦੀ, ਖੇਤੀ ਦੇ ਨਿਘਾਰ ਵਿਚ ਗ੍ਰਸੀ, 80 ਕਰੋੜ ਦੀ ਆਬਾਦੀ-ਕਿਸਾਨੀ ਤੇ ਖੇਤੀ ਕਾਮਿਆਂ ਬਾਰੇ, ਕਿਸ ਨੇ ਸੋਚਣਾ ਹੈ।)
ਖੇਤੀ ਛੱਡਣ ਲਈ ਮਜਬੂਰ ਹੋਣ ਵਾਲੇ ਲੋਕਾਂ ਨੂੰ ਆਪਣੀ ਇਕ-ਡੇਢ ਕਿੱਲਾ ਜ਼ਮੀਨ ਵੇਚ ਕੇ ਜੋ ਪੈਸਾ ਮਿਲੇਗਾ, ਉਹ ਉਸ ਦਾ ਕੀ ਕਰਨਗੇ? ਜੇ ਵਿਹਲੇ ਰਹਿ ਕੇ ਉਹ ਖਰਚ ਕਰਨਗੇ, ਤਾਂ ਪੁਰਾਣੇ ਬਜ਼ੁਰਗਾਂ ਅਨੁਸਾਰ, ਆਮਦਨ ਤੋਂ ਬਿਨਾਂ ਤਾਂ 'ਖੂਹ ਵੀ ਖਾਲੀ ਹੋ ਜਾਂਦੇ ਹਨ।' (ਇਹ ਪਹਿਲਾਂ ਵੀ ਕਈ ਵਾਰ ਦੱਸਿਆ ਹੈ ਕਿ ਕਿਸਾਨ ਨੂੰ ਵਪਾਰ ਕਰਨਾ ਨਹੀਂ ਆਉਂਦਾ। ਜੇ ਪੈਸਾ ਬੈਂਕ ਵਿਚ ਰੱਖੋ ਤਾਂ ਸਾਡੇ ਬਹੁਤ ਮਾਹਿਰ, ਵੱਡੇ ਅਰਥ-ਸ਼ਾਸਤਰੀ ਪ੍ਰਧਾਨ ਮੰਤਰੀ ਨੇ ਤਾਂ ਰਾਜਤੰਤਰ ਹੀ ਅਜਿਹਾ ਬਣਾ ਦਿੱਤਾ ਹੈ ਕਿ ਅੱਧੇ ਦਹਾਕੇ ਵਿਚ ਉਸ ਦਾ ਵਿਆਜ ਤੇ ਮੂਲ ਵੀ ਮਹਿੰਗਾਈ 'ਚੂਸ' ਜਾਏਗੀ¸ਜੋ ਅੱਗੋਂ ਕਦੇ ਵੀ ਨਹੀਂ ਰੁਕਣੀ।) ਤੀਸਰੀ ਸਮੱਸਿਆ ਇਹ ਕਿ ਕਿਸਾਨ ਵਿਹਲਾ ਵੀ ਨਹੀਂ ਰਹਿ ਸਕਦਾ। ਸਰੀਰ ਦੀ ਕੁਦਰਤੀ ਪ੍ਰਵਿਰਤੀ ਹੈ ਕਿ ਉਹਦੇ ਸਾਰੇ ਅੰਗ ਹਿਲਦੇ ਰਹਿਣੇ ਹਨ। ਮੰਜੇ 'ਤੇ ਤਾਂ ਬਿਮਾਰ ਬੰਦਾ ਪੈ ਸਕਦਾ ਹੈ, ਤੰਦਰੁਸਤ ਸਰੀਰ ਤਾਂ ਨਿਚਲਾ ਰਹਿ ਹੀ ਨਹੀਂ ਸਕਦਾ। ਸਾਡੇ ਬਜ਼ੁਰਗ ਕਹਿੰਦੇ ਹੁੰਦੇ ਸਨ ਕਿ 'ਕੰਮ ਕਰਨ ਵਾਲੇ ਬੰਦੇ ਨੂੰ ਜੇ ਫਾਂਸੀ ਦੀ ਸਜ਼ਾ ਵੀ ਦੇਣੀ ਹੋਵੇ ਤਾਂ ਉਹਨੂੰ ਵਿਹਲਾ ਬਿਠਾ ਦਿਓ, ਆਪੇ ਮਰ ਜਾਏਗਾ।'
ਬਹੁਤ ਗੁੰਝਲਦਾਰ ਸਵਾਲ ਹਨ। ਕੋਈ ਪਾਰਟੀ ਜਾਂ ਸਰਕਾਰ ਇਨ੍ਹਾਂ ਦਾ ਕੋਈ ਹੱਲ ਕਰ ਸਕੇਗੀ ਜਾਂ ਨਹੀਂ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸ ਸਕੇਗਾ। ਪਰ ਜਿਹੜੀ ਸਭ ਤੋਂ ਗੁੰਝਲਦਾਰ ਸਮੱਸਿਆ, ਸਭ ਲਈ ਹੀ ਚਿੰਤਾ ਦਾ ਵੱਡਾ ਕਾਰਨ ਹੈ ਉਹ ਪੰਜਾਬੀਆਂ ਦੀ ਜਾਗੀਰਦਾਰਾਨਾ ਮਾਨਸਿਕਤਾ ਹੈ। ਇਹ ਮਾਨਸਿਕਤਾ ਸਦੀਆਂ ਤੋਂ ਰਾਜੇ-ਮਹਾਰਾਜਿਆਂ ਤੇ ਬਾਦਸ਼ਾਹਾਂ, ਨਵਾਬਾਂ ਸਮੇਂ ਤਾਂ ਕਾਇਮ ਰਹਿਣੀ ਸੁਭਾਵਿਕ ਸੀ ਪਰ ਅੰਗਰੇਜ਼ਾਂ ਨੇ ਵੀ ਇਹਨੂੰ ਕਾਇਮ ਰੱਖਣ ਦੀਆਂ ਚਲਾਕੀਆਂ ਸਿੱਖ ਲਈਆਂ ਸਨ। ਪਹਿਲੀ ਸੰਸਾਰ ਜੰਗ ਸਮੇਂ ਪੰਜਾਬ ਤੇ ਹੋਰ ਸੂਬਿਆਂ ਦੇ ਕਿਸਾਨ ਉਨ੍ਹਾਂ ਨੇ ਆਪਣੀਆਂ ਬਸਤੀਆਂ (ਜਿਹੜੇ ਦੇਸ਼ਾਂ 'ਤੇ ਉਨ੍ਹਾਂ ਦਾ ਰਾਜ ਸੀ) ਨੂੰ ਬਚਾਉਣ ਲਈ ਦਸ ਲੱਖ ਤੋਂ ਵਧੇਰੇ ਫ਼ੌਜੀ ਭਰਤੀ ਕਰ ਲਏ ਸਨ, ਜਿਨ੍ਹਾਂ ਵਿਚੋਂ ਚਾਲੀ ਹਜ਼ਾਰ ਜੰਗ ਵਿਚ ਮਾਰੇ ਗਏ ਸਨ। ਪਰ ਮਾਨਸਿਕਤਾ ਇਹ ਸੀ ਕਿ ਵਾਪਸ ਆ ਕੇ ਇਹ ਫ਼ੌਜੀ ਆਪਣੀ ਬਹਾਦਰੀ ਦੇ ਕਿੱਸੇ, ਹੁੱਬ ਕੇ ਸੁਣਾਉਂਦੇ ਹੁੰਦੇ ਸਨ। ਇਹ ਗੁਲਾਮ-ਮਾਨਸਿਕਤਾ ਦੀ ਸਭ ਤੋਂ ਵੱਡੀ ਮਿਸਾਲ ਹੈ।
ਹੁਣ ਕੀ ਹੈ?¸63 ਸਾਲਾਂ ਦੀ ਆਜ਼ਾਦੀ ਵਿਚੋਂ, ਜੇ ਭਾਜਪਾ ਤੇ ਹੋਰ ਪਾਰਟੀਆਂ ਦੇ ਮਿਲ ਕੇ ਸੱਤਾ ਸੰਭਾਲਣ ਦਾ 10-12 ਸਾਲਾਂ ਦਾ ਸਮਾਂ ਕੱਢ ਦੇਈਏ ਤਾਂ ਬਾਕੀ ਸਮਾਂ, ਪੁਰਾਣੇ ਰਾਜੇ-ਮਹਾਰਾਜਿਆਂ ਦੇ ਸਮੇਂ ਦੀ ਮਾਨਸਿਕਤਾ ਕਾਰਨ, ਨਹਿਰੂ ਖਾਨਦਾਨ ਦਾ ਹੀ ਰਾਜ ਰਿਹਾ ਹੈ। ਸ੍ਰੀਮਤੀ ਸੋਨੀਆ ਗਾਂਧੀ ਨੇ ਤਾਂ ਕਦੇ ਸ੍ਰੀਮਤੀ ਇੰਦਰਾ ਗਾਂਧੀ ਵਾਂਗ ਰਾਜਨੀਤੀ ਦਾ ਕੋਈ 'ਸਬਕ' ਕਿਧਰੋਂ ਵੀ ਨਹੀਂ ਸੀ ਸਿੱਖਿਆ, ਪਰ ਉਸ ਨੇ ਵੀ ਇਹ 'ਰਿਕਾਰਡ' ਕਾਇਮ ਕਰ ਦਿੱਤਾ ਕਿ ਚੌਥੀ ਵਾਰ ਕਾਂਗਰਸ ਦੀ ਪ੍ਰਧਾਨ ਬਣ ਗਈ। (ਤੇ ਇਹ ਹੈਰਾਨੀ ਦੀ ਗੱਲ ਨਹੀਂ ਹੋਵੇਗੀ ਜੇ ਚਾਰ-ਪੰਜ ਸਾਲਾਂ ਬਾਅਦ, ਨਹਿਰੂ ਖਾਨਦਾਨ ਦਾ ਸ਼ਹਿਜ਼ਾਦਾ ਰਾਹੁਲ ਵੀ ਇਹ ਪਦਵੀ ਸੰਭਾਲ ਲਏ।)
ਪੰਜਾਬੀ ਲੋਕਾਂ ਦੀ ਮਾਨਸਿਕਤਾ ਵੀ ਆਜ਼ਾਦੀ ਤੋਂ ਬਾਅਦ ਦੋ ਮੁੱਖ ਪਾਰਟੀਆਂ ਦੇ ਅਦਲ-ਬਦਲ ਨਾਲ ਜੁੜੀ ਰਹੀ ਹੈ। ਭਾਜਪਾ ਜਾਂ ਖੱਬੇ-ਪੱਖੀ ਪਾਰਟੀਆਂ ਇਸ ਅਦਲ-ਬਦਲ ਨੂੰ ਸਾਰਾ ਜ਼ੋਰ ਲਾ ਕੇ ਨਹੀਂ ਤੋੜ ਸਕੀਆਂ। ਫਿਰ ਕੀ ਇਹ ਸੰਭਾਵਨਾ ਹੈ ਕਿ ਪੰਜਾਬ ਦੀ ਕੋਈ ਹੋਰ ਰਾਜਨੀਤਕ ਧਿਰ ਇਸ ਮਾਨਸਿਕਤਾ ਨੂੰ ਬਦਲ ਸਕੇਗਾ?
ਪਰ ਫਿਲਹਾਲ ਤਾਂ ਸਾਡੇ ਜਿਹੇ 'ਕਲਮ-ਘਸਾਊ' ਇਹੋ ਦੁਹਰਾ ਸਕਦੇ ਹਨ ਕਿ 'ਸੰਸਾਰ ਦੀ ਸਭ ਤੋਂ ਮਹਾਨ' ਸ਼ਕਤੀ ਹੈ ਜਾਂ ਨਹੀਂ 'ਸਮਾਂ' ਹੀ ਇਸ ਦਾ ਨਿਰਣਾ ਕਰੇਗਾ। ਹੋਰ ਕੋਈ ਕੁਝ ਨਹੀਂ ਕਹਿ ਸਕਦਾ ਕਿ ਦੇਸ਼ ਦਾ ਭਵਿੱਖ, ਊਠ ਵਾਂਗ ਕਿਸ ਦਾਅ ਬੈਠੇਗਾ। ਜੇ ਲੋਕਾਂ ਦੀ ਮਾਨਸਿਕਤਾ ਹੀ ਨਹੀਂ ਬਦਲ ਸਕਦੀ ਤਾਂ ਸਦੀਆਂ ਦਾ ਵਰਤ-ਵਰਤਾਰਾ ਕਿੰਝ ਬਦਲੇਗਾ? ਚਾਲੀ ਫ਼ੀਸਦੀ ਲੋਕ ਤਾਂ ਵੋਟ ਪਾਉਣ ਹੀ ਨਹੀਂ ਜਾਂਦੇ ਕਿਉਂਕਿ ਉਨ੍ਹਾਂ ਦਾ ਇਹ ਸਦੀਆਂ ਦਾ ਵਿਚਾਰ ਹੀ ਨਹੀਂ ਬਦਲਿਆ ਕਿ ਕੋਈ ਆ ਜਾਏ, 'ਭੇਡਾਂ 'ਤੇ ਉੱਨ ਤਾਂ ਕਿਸੇ ਨੇ ਨਹੀਂ ਛੱਡਣੀ!' ਜਿਹੜੇ ਵੋਟ ਪਾਉਂਦੇ ਹਨ, ਉਨ੍ਹਾਂ ਵਿਚੋਂ ਜੇ ਬਹੁਤੇ ਨਹੀਂ ਤਾਂ ਅੱਧੇ, ਦਾਰੂ, ਭੁੱਕੀ ਜਾਂ ਦੋ-ਚਾਰ ਨੀਲੇ ਨੋਟ ਲੈ ਕੇ ਜਾਂ ਧੜਿਆਂ, ਲਿਹਾਜ਼ਾਂ, ਸ਼ਰੀਕੇਦਾਰੀਆਂ ਤੇ 'ਅੜੀਆਂ', ਤੇ ਕਿਸੇ ਨੂੰ ਨੀਵਾਂ ਕਰਨ ਲਈ ਵੀ ਪਾ ਦਿੰਦੇ ਹਨ। (ਕੁਲਦੀਪ ਨਈਅਰ ਵਰਗਾ ਵੱਡਾ ਪੱਤਰਕਾਰ ਵੀ ਇਹ ਕਹਿ ਚੁੱਕਾ ਹੈ ਕਿ ਸਾਡਾ ਲੋਕਤੰਤਰ ਸ਼ਾਇਦ ਅਮਰੀਕਾ ਵਰਗੇ ਰਾਜਤੰਤਰ ਨੂੰ ਅਪਣਾਅ ਕੇ ਸਫਲ ਹੋ ਸਕੇ, ਹੋਰ ਕੋਈ ਆਸ ਨਹੀਂ।) ਸ਼ਾਇਦ ਉਹ 50 ਸਾਲ ਤੋਂ ਵਧੇਰੇ ਪੱਤਰਕਾਰੀ ਦੇ ਖੇਤਰ ਦਾ ਸ਼ਾਹਸਵਾਰ ਠੀਕ ਕਹਿ ਰਿਹਾ ਹੋਵੇ।

Subscribe to:
Posts (Atom)