Sunday, August 8, 2010

ਕਿਵੇਂ ਖੱਟਦਾ ਹੈ ਪੈਸੇ ਨੂੰ ਪੈਸਾ- ਗੁਰਦਿਆਲ ਸਿੰਘ


ਇਹ ਸਵਾਲ ਵੀ ਕੁਝ ਪਾਠਕਾਂ ਨੇ ਕੀਤਾ ਕਿ ਕਿਸਾਨੀ ਬਾਰੇ ਹੀ ਵਧੇਰੇ ਕਿਉਂ ਸੋਚਿਆ ਜਾਂਦਾ ਹੈ? ਇਕ ਸਾਧਾਰਨ ਦੁਕਾਨਦਾਰ ਦੀਆਂ ਵੀ ਸਮੱਸਿਆਵਾਂ ਹਨ। ਉਸ ਨੂੰ ਕਈ ਕਿਸਮ ਦੇ ਟੈਕਸ ਦੇਣੇ ਪੈਂਦੇ ਹਨ। ਕੋਈ ਵੀ ਕਾਰੋਬਾਰ (ਚਾਹੇ ਲੂਣ-ਮਿਰਚ ਜਾਂ ਚਾਹ-ਗੁੜ ਦੀ ਦੁਕਾਨ ਹੋਵੇ) ਲੱਖਾਂ ਤੋਂ ਘੱਟ ਨਹੀਂ ਚੱਲ ਸਕਦਾ। ਅਕਸਰ ਛੋਟੇ ਦੁਕਾਨਦਾਰਾਂ ਕੋਲ ਦੁਕਾਨਾਂ ਵੀ ਆਪਣੀਆਂ ਨਹੀਂ, ਉਹ ਕਿਰਾਏ 'ਤੇ ਲੈਂਦੇ ਹਨ। ਮਕਾਨ ਵੀ ਕਿਰਾਏ ਦਾ। ਇਹ ਲੋਕ ਚਾਰੇ ਪਾਸਿਓਂ ਘਿਰੇ ਹੋਏ ਹਨ। ਅਜਿਹਾ ਸਵਾਲ ਵੀ ਪੁੱਛਿਆ ਗਿਆ ਕਿ 'ਕਿਸਾਨਾਂ ਨੂੰ ਬਿਜਲੀ ਮੁਫ਼ਤ ਦੇ ਕੇ ਸਾਡੇ ਬਿੱਲ ਡੂਢੇ-ਦੂਣੇ ਆ ਰਹੇ ਹਨ। ਇਹ ਕਿਹੋ ਜਿਹਾ ਇਨਸਾਫ਼ ਹੈ?'
ਇਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਪੰਜਾਬ ਦੀ ਲਗਭਗ ਅੱਧੀ ਆਬਾਦੀ (ਡੇਢ ਕਰੋੜ) ਸ਼ਹਿਰਾਂ, ਮੰਡੀਆਂ ਤੇ ਕਸਬਿਆਂ ਵਿਚ ਵਸਦੀ ਹੈ। ਇਨ੍ਹਾਂ ਵਿਚ ਛੋਟੇ ਦੁਕਾਨਦਾਰਾਂ, ਮਜ਼ਦੂਰਾਂ, ਰਿਕਸ਼ਿਆਂ ਤੇ ਰੇੜ੍ਹੇ ਵਾਲਿਆਂ ਦੀਆਂ ਆਪਣੀਆਂ ਸਮੱਸਿਆਵਾਂ ਹਨ। ਸ਼ਹਿਰੀ ਮਜ਼ਦੂਰ, ਪਿੰਡਾਂ ਦੇ ਖੇਤ-ਮਜ਼ਦੂਰਾਂ ਨਾਲੋਂ ਵੀ ਮਾੜੀ ਹਾਲਤ 'ਚ ਰਹਿ ਰਹੇ ਹਨ। ਅਜਿਹੇ ਹੇਠਲੇ ਤਬਕੇ ਦੇ ਲੋਕਾਂ ਦੀ ਗਿਣਤੀ 80 ਫ਼ੀਸਦੀ ਤੋਂ ਵਧੇਰੇ ਹੈ। ਸਿਰਫ਼ 15-20 ਫ਼ੀਸਦੀ ਖੁਸ਼ਹਾਲ ਸ਼ਹਿਰੀ ਹਨ ਜਿਹੜੇ ਕਰੋੜਪਤੀ ਹਨ ਤੇ ਛੋਟੇ ਦੁਕਾਨਦਾਰਾਂ ਤੇ ਮਜ਼ਦੂਰਾਂ ਜਾਂ ਅਜਿਹੇ ਹੇਠਲੇ ਤਬਕੇ ਦੇ ਲੋਕਾਂ ਦੀ ਮਿਹਨਤ ਤੇ ਕਾਰੋਬਾਰ ਕਰਨ ਵਾਲਿਆਂ ਦੀ ਕਮਾਈ ਖਾਂਦੇ ਹਨ। ਇੰਜ ਇਹ ਸਾਰੀ 'ਪੈਸੇ ਦੀ ਖੇਡ' ਬਣ ਚੁੱਕੀ ਹੈ। ਜਿਸ ਕੋਲ ਵੀ ਵਧੇਰੇ ਪੈਸਾ ਹੈ, ਉਹ ਓਨਾ ਹੀ ਹੇਠਲੇ ਲੋਕਾਂ ਦੀ ਕਮਾਈ ਲੁੱਟ ਸਕਦਾ ਹੈ। ਇਹ ਹਾਲਤ ਵੀ ਹੇਠ ਲਿਖੇ ਟੋਟਕੇ ਨਾਲ ਬਹੁਤ ਸੌਖੀ ਸਮਝੀ ਜਾ ਸਕਦੀ ਹੈ :
ਕੋਈ ਦੁਕਾਨਦਾਰ ਆਪਣੇ ਸੈਂਕੜੇ, ਚਾਂਦੀ ਦੇ ਰੁਪਈਏ ਗਿਣੀ ਜਾਂਦਾ ਸੀ। (ਅੰਗਰੇਜ਼ਾਂ ਦੇ ਰਾਜ ਸਮੇਂ ਨੋਟ ਬਹੁਤੇ ਮਹਾਨਗਰਾਂ 'ਚ ਹੀ ਹੁੰਦੇ ਸਨ, ਆਮ ਲੋਕ ਤਾਂਬੇ ਤੇ ਚਾਂਦੀ ਦੇ ਸਿੱਕੇ ਹੀ ਵਰਤਦੇ ਸਨ)। ਉਹਦੀ ਦੁਕਾਨ ਅੱਗੇ ਖੜੋਤੇ ਕਿਸਾਨ ਨੇ ਪੁੱਛ ਲਿਆ, 'ਸੇਠਾ, ਐਨੇ ਪੈਸੇ ਤੇਰੇ ਕੋਲ ਕਿੱਥੋਂ ਆਏ?' ਸੇਠ ਨੇ ਉੱਤਰ ਦਿੱਤਾ, 'ਭਾਈ ਪੈਸੇ ਨੂੰ ਪੈਸਾ ਖਟਦੇ।' ਕੁਝ ਸੋਚ ਕੇ ਕਿਸਾਨ ਨੇ ਆਪਣਾ ਇਕ ਰੁਪਈਆ, ਸੇਠ ਦੀ ਰੁਪਈਆਂ ਦੀ ਢੇਰੀ ਵਿਚ ਸੁੱਟ ਦਿੱਤਾ। ਜਦੋਂ ਸੇਠ ਨੇ ਉਹਦੇ ਸੁੱਟੇ ਰੁਪਈਏ ਸਮੇਤ, ਸਾਰੀ ਢੇਰੀ ਗਿਣ ਕੇ ਲੋਹੇ ਦੀ ਭਾਰੀ ਪੇਟੀ (ਤਿਜੋਰੀ) ਵਿਚ ਰੱਖ ਕੇ ਜੰਦਰਾ ਲਾ ਦਿੱਤਾ ਤਾਂ ਕਿਸਾਨ ਨੇ ਹੈਰਾਨ ਹੋ ਕੇ ਪੁੱਛਿਆ, 'ਸੇਠਾ, ਮੇਰੇ ਰੁਪਈਏ ਨੇ ਕੁਝ ਕਿਉਂ ਨਹੀਂ ਖੱਟਿਆ?' ਸੇਠ ਨੇ ਹੱਸ ਕੇ ਕਿਹਾ, 'ਭਾਈ ਮੇਰੇ ਰੁਪਈਏ ਬਹੁਤੇ ਸੀ, ਉਹ ਤੇਰੇ ਇਕ ਰੁਪਈਏ ਨੂੰ ਖੱਟ ਗਏ, ਫਿਰ ਤੇਰਾ ਇਕ ਕਿਵੇਂ ਮੁੜੇ?'
ਇਹ ਟੋਟਕਾ ਲਤੀਫਾ ਲਗਦਾ ਹੈ, ਪਰ ਵਰਤਮਾਨ ਆਰਥਿਕ ਢਾਂਚੇ ਦਾ ਸਭ ਤੋਂ ਵੱਡਾ ਸੱਚ ਇਸ ਕੁੱਜੇ ਵਿਚ ਸਮੁੰਦਰ ਵਾਂਗ ਬੰਦ ਕੀਤਾ ਪਿਆ ਹੈ। ਹਰ ਬੰਦੇ ਕੋਲ ਜਿੰਨਾ ਵੀ ਵਧੇਰੇ ਧਨ ਹੈ, ਉਹ ਘੱਟ ਵੈਸੇ ਵਾਲਿਆਂ ਨੂੰ ਓਨਾ ਹੀ ਵਧੇਰੇ ਲੁੱਟ ਸਕਦਾ ਹੈ। ਜਿਸ ਕੋਲ ਇਕ ਕਰੋੜ ਰੁਪਿਆ ਹੈ, ਉਹ ਉਸ ਨਾਲ ਜੇ ਪੰਜ ਲੱਖ ਦੀ ਕਮਾਈ ਕਰਦਾ ਹੈ ਤਾਂ ਸੌ ਕਰੋੜ ਵਾਲਾ ਪੰਜ ਕਰੋੜ ਕਮਾਈ ਕਰ ਸਕਦਾ ਹੈ। ਇੰਜ 90 ਫ਼ੀਸਦੀ, ਘੱਟ ਪੂੰਜੀ ਵਾਲੇ ਤੇ ਉੱਕਾ ਨਿਰਧਨ ਲੋਕਾਂ ਦੀ ਕਮਾਈ 'ਤੇ ਮਿਹਨਤ ਸਿਰਫ਼ 10 ਫ਼ੀਸਦੀ ਲੋਕ ਆਪਣੇ ਕਰੋੜਾਂ ਦੇ ਅਰਬਾਂ ਤੇ ਅਰਬਾਂ ਦੇ ਖਰਬਾਂ ਬਣਾਈ ਜਾਂਦੇ ਹਨ। ਇਸ ਲੁੱਟ ਨੂੰ ਦੇਸ਼ ਦਾ ਕਾਨੂੰਨ, 'ਹੱਕ ਹਲਾਲ' ਦੀ ਕਮਾਈ ਮੰਨਦਾ ਹੈ। ਸਰਕਾਰਾਂ ਇਨ੍ਹਾਂ ਅਰਬਪਤੀਆਂ ਨੂੰ ਟੇਢੇ-ਵਿੰਗੇ ਢੰਗ ਨਾਲ ਅਨੇਕ ਕਿਸਮ ਦੇ ਟੈਕਸਾਂ ਵਿਚ ਛੋਟਾਂ ਦਿੰਦੀਆਂ ਹਨ। ਇਸ ਢਾਂਚੇ ਨੂੰ ਦੇਸ਼ ਦੀ ਆਰਥਿਕਤਾ ਦਾ 'ਵਾਧਾ' (ਵਿਕਾਸ) ਕਿਹਾ ਜਾਂਦਾ ਹੈ। ਇਸ ਦੇ ਪਿੱਛੇ ਸਿਧਾਂਤ ਇਹ ਹੈ ਕਿ ਅਰਬਪਤੀ ਉਦਯੋਗਪਤੀ ਜਾਂ ਵੱਡਾ ਵਪਾਰੀ ਆਪਣੇ ਅਰਬਾਂ ਨਾਲ, ਲੱਖਾਂ ਲੋਕਾਂ ਨੂੰ ਕੰਮ ਦਿੰਦਾ ਹੈ, ਜਿਸ ਨਾਲ ਹੇਠਲੇ ਲੋਕਾਂ ਦੀ ਰੋਜ਼ੀ-ਰੋਟੀ ਚਲਦੀ ਹੈ। ਇਸ ਲਈ ਹਰ ਅਰਬ-ਖਰਬਪਤੀ ਨੂੰ ਵੱਧ ਤੋਂ ਵੱਧ ਛੋਟਾਂ (ਟੈਕਸਾਂ ਤੇ ਹੋਰ ਕਈ ਢੰਗਾਂ ਨਾਲ) ਦਿੱਤੀਆਂ ਜਾਣੀਆਂ ਚਾਹੀਦੀਆਂ ਹਨ। (ਛੋਟਾਂ ਨਾਲ ਵਧੇਰੇ ਟੈਕਸ ਵੀ ਇਹ ਅਰਬਪਤੀ ਦਿੰਦੇ ਹਨ ਜਿਸ ਨਾਲ ਰਾਜ ਪ੍ਰਬੰਧ ਚਲਦਾ ਹੈ ਤੇ ਪਾਰਲੀਮੈਂਟ ਦੇ ਮੈਂਬਰ ਤੋਂ ਲੈ ਕੇ ਚਪੜਾਸੀਆਂ ਤੱਕ ਨੂੰ ਤਨਖਾਹਾਂ ਤੇ ਹੋਰ ਮਾਇਕ ਲਾਭ ਮਿਲਦੇ ਹਨ।)
ਇਨ੍ਹਾਂ ਗੋਝਾਂ ਨੂੰ ਸਮਝੇ ਬਿਨਾਂ ਨਾ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਸਮਝਿਆ ਜਾ ਸਕਦਾ ਹੈ, ਨਾ ਛੋਟੇ ਦੁਕਾਨਦਾਰਾਂ, ਮਜ਼ਦੂਰਾਂ ਤੇ ਹੋਰ ਹੇਠਲੇ ਲੋਕਾਂ ਦੀ ਦੁਰਦਸ਼ਾ ਦਾ ਪਤਾ ਲੱਗ ਸਕਦਾ ਹੈ। ਇਨ੍ਹਾਂ ਨੂੰ ਸਮਝਣ ਲਈ, ਬਹੁਤ ਸੌਖੀ ਮਿਸਾਲ ਲੁਧਿਆਣੇ ਸ਼ਹਿਰ ਦੀ ਦਿੱਤੀ ਜਾ ਸਕਦੀ ਹੈ ਜਿਸ ਨੂੰ ਪੰਜਾਬ ਦਾ 'ਸਨਅਤੀ ਸ਼ਹਿਰ' (ਮਾਨਚੈਸਟਰ) ਕਿਹਾ ਜਾਂਦਾ ਹੈ। ਲੁਧਿਆਣੇ ਦੇ ਭੀੜੇ ਬਾਜ਼ਾਰਾਂ ਤੇ ਗਲੀਆਂ ਵਿਚ ਤੁਹਾਨੂੰ ਹਜ਼ਾਰਾਂ ਲੋਕ, ਨਿੱਕੇ-ਨਿੱਕੇ ਕਮਰਿਆਂ ਵਿਚ, ਸਾਈਕਲਾਂ ਦੇ ਪੈਡਲਾਂ ਤੇ ਬਰੇਕਾਂ ਦੀਆਂ ਰਬੜਾਂ ਤੇ ਅਜਿਹੇ ਹੋਰ ਅਨੇਕ ਨਿੱਕੇ-ਮੋਟੇ ਪੁਰਜ਼ੇ ਬਣਾਉਂਦੇ ਮਿਲਣਗੇ। ਪਰ ਇਹ ਲੋਕ ਗਰੀਬੀ ਵਿਚ ਹੀ ਜੰਮਦੇ ਤੇ ਮਰਦੇ ਹਨ। ਇਨ੍ਹਾਂ ਦੇ ਬਣਾਏ ਪੁਰਜ਼ਿਆਂ ਨੂੰ ਜੋੜ ਕੇ ਸਾਈਕਲ (ਜਾਂ ਹੋਰ ਅਨੇਕਾਂ ਮਸ਼ੀਨਾਂ) ਬਣਾਉਣ ਵਾਲੇ ਉਦਯੋਗਪਤੀ ਤੇ ਉਨ੍ਹਾਂ ਦੇ ਪੜ੍ਹੇ-ਲਿਖੇ, 'ਮੈਨੇਜਰ' ਤੇ ਇੰਜੀਨੀਅਰ, ਏ. ਸੀ. ਕਮਰਿਆਂ ਵਿਚ ਬੈਠੇ ਆਪਣੇ ਮਾਲਕਾਂ ਲਈ ਕਰੋੜਾਂ ਦੀ ਕਮਾਈ ਕਰੀ ਜਾਂਦੇ ਹਨ (ਜਿਨ੍ਹਾਂ ਪੈਸਿਆਂ ਵਿਚੋਂ ਹੀ ਉਨ੍ਹਾਂ ਨੂੰ ਲੱਖਾਂ ਰੁਪਏ ਤਨਖਾਹਾਂ ਮਿਲਦੀਆਂ ਹਨ)। ਅਜਿਹੇ ਉਦਯੋਗਪਤੀਆਂ ਦੀ ਗਿਣਤੀ ਸ਼ਾਇਦ, ਪੰਜਾਬ ਦੇ ਇਸ ਸਭ ਦੇ ਵੱਡੇ ਸ਼ਹਿਰ ਵਿਚ ਇਕ ਸੌ ਵੀ ਨਹੀਂ ਹੋਣੀ। ਪਰ ਉਨ੍ਹਾਂ ਕੋਲ ਅਰਬਾਂ ਦੀ ਪੂੰਜੀ ਹੈ। ਇਸੇ ਪੈਸੇ ਨਾਲ ਸਾਈਕਲ ਦੇ ਪੈਡਲ ਦੀ ਰਬੜ ਤੇ ਹੋਰ ਅਜਿਹੇ ਪੁਰਜ਼ੇ ਬਣਾਉਣ ਵਾਲਿਆਂ ਨੂੰ ਕੰਮ ਮਿਲਦਾ ਹੈ। ਪਰ ਇਹ 'ਦਸਾਂ ਨੌਹਾਂ ਦੀ ਕਮਾਈ' ਕਰਨ ਵਾਲੇ ਦੀ ਮਿਹਨਤ ਦਾ ਘੱਟੋ-ਘੱਟ ਤੀਜਾ ਹਿੱਸਾ, ਉਦਯੋਗਪਤੀ ਆਪਣੀ ਪੂੰਜੀ ਨਾਲ 'ਖੱਟ' ਲੈਂਦੇ ਹਨ (ਜਿਸ ਦੀ ਮਿਸਾਲ ਉਤੇ ਲਿਖੇ ਟੋਟਕੇ ਵਿਚ ਦਿੱਤੀ ਹੈ)। ਕੋਈ ਕਿਸਾਨ, ਛੋਟਾ ਦੁਕਾਨਦਾਰ, ਆਮ ਮਜ਼ਦੂਰ ਸਰਕਾਰਾਂ ਦੇ ਅਜਿਹੇ ਰਾਜ-ਪ੍ਰਬੰਧ ਨੂੰ ਨਹੀਂ ਸਮਝ ਸਕਦਾ ਕਿ ਉਹਦੀ ਲਹੂ-ਪਸੀਨੇ ਦੀ ਕਮਾਈ ਦਾ ਤੀਜਾ ਜਾਂ ਚੌਥਾ ਹਿੱਸਾ ਦੇਸ਼ ਦੇ 10 ਫ਼ੀਸਦੀ ਧਨਾਢ (ਅਰਬਪਤੀਆਂ ਤੋਂ ਖਰਬਪਤੀਆਂ ਤੱਕ) ਕਿੰਜ ਬਿਨਾਂ ਹੱਥ ਹਿਲਾਏ ਲੁੱਟੀ ਜਾਂਦੇ ਹਨ। ਕਿਉਂ ਹਰ ਸਾਲ ਕਿਸਾਨ ਦੀਆਂ ਫਸਲਾਂ ਵਿਚ ਵਰਤਣ ਵਾਲੀਆਂ ਜ਼ਹਿਰਾਂ ਤੇ ਸੰਦ ਮਹਿੰਗੇ ਹੋਈ ਜਾਂਦੇ ਹਨ ਤੇ ਉਹਦੇ ਅਨਾਜ ਦੀ ਕੀਮਤ ਸੰਦਾਂ ਦੇ ਮੁਕਾਬਲੇ ਕਿਉਂ ਘਟੀ ਜਾਂਦੀ ਹੈ। ਉਹ ਇਹ ਵੀ ਨਹੀਂ ਸਮਝ ਸਕਦਾ ਕਿ ਉਹਦੇ ਅਨਾਜ ਦੀ ਵਧਦੀ ਕੀਮਤ ਸਿਰਫ਼ ਨੋਟਾਂ ਦੀ 'ਫਲਾਵਟ' ਹੈ। ਪੰਜਾਹ ਰੁਪਈਆਂ ਨਾਲ ਜੋ ਚੀਜ਼ ਉਹ ਪਹਿਲਾਂ ਇਕ ਕਿਲੋ ਖਰੀਦ ਸਕਦਾ ਸੀ, ਹੁਣ ਅੱਧਾ ਕਿਲੋ ਵੀ ਨਹੀਂ ਮਿਲਦੀ। ਇਹ ਕਈ ਵਾਰ ਦੱਸਿਆ ਜਾ ਚੁੱਕਾ ਹੈ ਕਿ ਆਮ ਇਲਜ਼ਾਮ ਲਗਦਾ ਹੈ ਕਿ ਕਿਸਾਨ ਸ਼ਰਾਬ ਤੇ ਵਿਆਹ-ਸ਼ਾਦੀਆਂ 'ਤੇ ਬੇਲੋੜਾ ਦਿਖਾਵਾ ਕਰਨ ਕਰਕੇ ਕਰਜ਼ਾਈ ਹੁੰਦੇ ਹਨ। ਪਰ ਇਸ ਦਹਾਕੇ ਦੇ ਅੰਦਰ-ਅੰਦਰ ਹੀ ਕਿਸੇ ਕਿਸਾਨ ਕੋਲ ਫਜ਼ੂਲ-ਖਰਚੀ ਲਈ ਖੋਟਾ ਪੈਸਾ ਵੀ ਨਹੀਂ ਬਚਣਾ। ਨਾ ਹੀ ਉਨ੍ਹਾਂ ਨੂੰ ਆੜ੍ਹਤੀਆਂ ਤੇ ਬੈਂਕਾਂ ਵੱਲੋਂ ਕਰਜ਼ੇ ਮਿਲਣੇ ਹਨ। (ਕਰਜ਼ਾ ਉਦੋਂ ਤੱਕ ਹੀ ਮਿਲ ਸਕਦਾ ਹੈ ਜਦੋਂ ਤੱਕ ਉਹਦੇ ਮੁੜਨ ਦੀ ਆਸ ਹੋਵੇ। ਜੇ ਕਿਸਾਨ ਕੋਲ ਕਰਜ਼ਾ ਲੈਣ ਜੋਗੀ ਜ਼ਮੀਨ ਹੀ ਨਾ ਰਹੀ ਤਾਂ ਕੌਣ ਮੂਰਖ ਉਸ ਨੂੰ ਕਰਜ਼ਾ ਦੇਵੇਗਾ?)
ਜਿਵੇਂ-ਜਿਵੇਂ ਦੇਸ਼ ਦੀਆਂ ਯੋਜਨਾਵਾਂ ਅਨੁਸਾਰ ਅਰਬ-ਖਰਬਪਤੀਆਂ ਦੀ, ਹੇਠਲੇ ਤਬਕੇ ਦੇ ਲੋਕਾਂ ਦੀ ਲੁੱਟ ਵਧਦੀ ਜਾਏਗੀ, ਅਰਬਪਤੀ ਖਰਬਪਤੀ ਬਣਦੇ ਰਹਿਣਗੇ, ਪਰ ਉਨ੍ਹਾਂ ਲਈ 'ਕਮਾਊ-ਪੁੱਤ' (ਜਿਨ੍ਹਾਂ ਨੂੰ ਹਮੇਸ਼ਾ ਤੋਂ 'ਦਸਾਂ ਨੌਹਾਂ ਦੀ ਕਮਾਈ' ਕਰਨ ਦੀ ਸਿੱਖਿਆ ਦਿੱਤੀ ਜਾਂਦੀ ਰਹੀ ਹੈ) ਹਰ ਆਏ ਦਿਨ ਹੋਰ ਗਰੀਬ ਹੁੰਦੇ ਜਾਣਗੇ। ਉਨ੍ਹਾਂ ਨੂੰ 'ਰੁੱਖੀ-ਸੁੱਕੀ ਖਾ ਕੇ ਠੰਢਾ ਪਾਣੀ' ਵੀ ਪੀਣ ਨੂੰ ਨਹੀਂ ਮਿਲਣਾ। (ਪਹਿਲਾਂ ਵੀ ਕਈ ਵਾਰੀ ਲਿਖਿਆ ਹੈ ਕਿ ਇਸ ਦਾ ਇਕ ਵੱਡਾ ਕਾਰਨ, ਅੰਨ੍ਹੇਵਾਹ ਵਧਦੀ ਆਬਾਦੀ ਬਣ ਰਹੀ ਹੈ ਜਿਸ ਵੱਲ ਕਿਸੇ ਸਰਕਾਰ ਨੇ ਕਦੇ ਧਿਆਨ ਨਹੀਂ ਦਿੱਤਾ ਤੇ ਆਮ ਬੰਦੇ ਨੂੰ ਪਤਾ ਹੀ ਨਹੀਂ ਕਿ ਵਧੇਰੇ ਔਲਾਦ 'ਕੁਦਰਤ' ਦੀ 'ਦਾਤ' ਹੈ ਜਾਂ ਬਦਨਸੀਬੀ।)
ਕੁਝ ਗੱਲਾਂ ਪਿਛਲੇ ਲੇਖਾਂ ਵਿਚ ਆਈਆਂ ਹਨ ਜੋ ਇਥੇ ਵੀ ਦੁਹਰਾਉਣੀਆਂ ਪੈ ਰਹੀਆਂ ਹਨ। ਇਹਦਾ ਕਾਰਨ ਇਹ ਹੈ ਕਿ ਜਦੋਂ ਤੱਕ, ਆਮ ਬੰਦੇ ਨੂੰ ਕੋਈ 'ਗੋਝ', ਵਾਰ-ਵਾਰ ਨਾ ਸਮਝਾਈ ਜਾਏ, ਉਦੋਂ ਤੱਕ ਉਹਨੂੰ 'ਵਿਚਲੀ' ਗੱਲ ਦਾ ਪਤਾ ਹੀ ਨਹੀਂ ਲਗਦਾ। ਆਮ ਬੰਦੇ ਨੂੰ ਸਾਡੇ ਆਗੂ, ਰਾਜਸੀ ਪਾਰਟੀਆਂ, ਆਪੋ-ਆਪਣੇ ਮੁਫ਼ਾਦਾਂ ਲਈ ਹਮੇਸ਼ਾ, ਅਗਿਆਨੀ ਰੱਖਣ ਵਿਚ ਹੀ ਆਪਣਾ ਭਲਾ ਸਮਝਦੀਆਂ ਹਨ। ਧਾਰਮਿਕ ਪ੍ਰਚਾਰਕ ਵੀ ਆਮ ਲੋਕਾਂ ਨੂੰ 'ਹੱਕ ਸੱਚ' ਤੇ 'ਦਸਾਂ ਨੌਹਾਂ ਦੀ ਕਮਾਈ' ਕਰਨ ਦੀ ਹੀ ਸਿੱਖਿਆ ਦਿੰਦੇ ਹਨ, ਪਰ ਇਨ੍ਹਾਂ ਗੋਝਾਂ ਬਾਰੇ ਕੁਝ ਨਹੀਂ ਦੱਸਦੇ ਕਿ ਤੁਹਾਡੀਆਂ ਪੀੜ੍ਹੀਆਂ ਹੀ 'ਹੱਕ ਸੱਚ' ਦੀ ਕਮਾਈ ਕਰਦਿਆਂ ਬੀਤ ਗਈਆਂ, ਪਰ ਜ਼ਿੰਦਗੀ ਦੇ ਦੁੱਖ ਫਿਰ ਵੀ ਕਿਉਂ ਦੂਰ ਨਹੀਂ ਹੋਏ, ਸਗੋਂ ਰਾਜੇ-ਰਾਣਿਆਂ (ਤੇ ਹੁਣ ਅਰਬ-ਖਰਬਪਤੀਆਂ) ਬਾਰੇ ਵੀ ਨਹੀਂ ਦੱਸਦੇ। (ਇਹ ਵੀ ਕੋਈ ਨਹੀਂ ਦੱਸਦਾ ਕਿ ਅੰਬਾਨੀ ਭਰਾਵਾਂ ਦੇ ਮਰਹੂਮ ਪਿਤਾ ਨੇ, ਇਰਾਕ ਵਿਚੋਂ ਤੇਲ ਕੱਢਣ ਵਾਲੀ ਮਸ਼ੀਨ 'ਤੇ ਕੰਮ ਕਰਕੇ, ਸਿਰਫ਼ ਪੰਦਰਾਂ ਹਜ਼ਾਰ ਰੁਪਿਆ ਕਮਾ ਕੇ, ਮੁੰਬਈ ਵਿਚ ਕੰਮ ਸ਼ੁਰੂ ਕਰਨ ਮਗਰੋਂ ਅੰਤ ਸਮੇਂ ਇਕ ਲੱਖ ਕਰੋੜ ਦੀ ਸੰਪਤੀ ਕਿਵੇਂ ਬਣਾ ਲਈ? ਅਜਿਹੇ ਪ੍ਰਚਾਰਕ ਇਹਨੂੰ 'ਪਿਛਲੇ ਕਰਮਾਂ ਦਾ ਫਲ' ਕਹਿ ਕੇ ਗੱਲ ਮੁਕਾ ਦਿੰਦੇ ਹਨ, ਪਰ ਇਹ ਕੋਈ ਨਹੀਂ ਦੱਸਦਾ ਕਿ ਕੀ ਸਿਰਫ਼ 10 ਫ਼ੀਸਦੀ ਲੋਕ ਹੀ ਪਿਛਲੇ ਜਨਮ 'ਚ 'ਚੰਗੇ ਕਰਮ' ਕਰਕੇ ਆਏ ਸਨ, ਬਾਕੀ 90 ਫ਼ੀਸਦੀ ਵਿਚੋਂ ਕਿਸੇ ਨੇ ਵੀ 'ਚੰਗੇ ਕਰਮ' ਨਹੀਂ ਸੀ ਕੀਤੇ?)
ਅਸਲ ਵਿਚ ਵਰਤਮਾਨ ਸਮਾਜ ਅੰਦਰ ਸਭ ਸ਼ਬਦਾਂ ਦੇ ਅਰਥ ਹੀ ਬਦਲ ਦਿੱਤੇ ਗਏ ਹਨ। ਆਮ ਲੋਕਾਂ ਨੂੰ ਕਦੇ ਸਮਝ ਨਹੀਂ ਆਉਣ ਦਿੱਤੀ ਗਈ ਕਿ 'ਹੱਕ' ਦੇ ਕੀ ਅਰਥ ਹਨ। 'ਸੱਚ' ਕੀ ਹੁੰਦਾ ਹੈ। ਇਥੋਂ ਤੱਕ ਕਿ ਸੁਤੰਤਰਤਾ, ਲੋਕਤੰਤਰ ਦੇ ਅਰਥ ਵੀ ਬਦਲ ਦਿੱਤੇ ਗਏ ਹਨ। ਰਾਜਸੱਤਾ 'ਤੇ ਕਾਬਜ਼ ਲੋਕ, ਕਾਨੂੰਨ, ਨਿਯਮ, ਉਪ-ਨਿਯਮ, ਆਪਣੇ ਲਾਭਾਂ ਲਈ ਇੰਜ ਘੜਦੇ ਤੇ ਆਮ ਬੰਦੇ ਨੂੰ ਇੰਜ 'ਸਮਝਾਉਂਦੇ' ਹਨ ਜਿਵੇਂ ਉਨ੍ਹਾਂ ਦੇ ਦੱਸੇ (ਸ਼ਬਦਾਂ ਦੇ) ਅਰਥ ਹੀ 'ਇਲਹਾਮ' ਹਨ। ਤੁਸੀਂ ਇਨ੍ਹਾਂ ਦੇ ਓਹੀ ਅਰਥ ਸਮਝ ਸਕਦੇ ਹੋ ਜੋ ਰਾਜਸੱਤਾ ਦੇ ਕਰਤੇ-ਧਰਤੇ ਤੇ ਅਫਸਰਸ਼ਾਹੀ ਤੁਹਾਨੂੰ ਸਮਝਾਉਂਦੀ ਹੈ। ਬੜੇ ਮੁਸ਼ਕਿਲ ਸਵਾਲ ਹਨ। ਗੁੰਝਲਦਾਰ ਵੀ। ਪਰ ਇਨ੍ਹਾਂ ਦੀਆਂ ਗੋਝਾਂ ਤੇ ਸਚਾਈ ਸਮਝੇ ਬਿਨਾਂ 90 ਫ਼ੀਸਦੀ ਲੋਕ ਜੋ ਸਦੀਆਂ ਤੋਂ ਨਰਕ ਭੋਗਦੇ ਆ ਰਹੇ ਹਨ, ਉਸ ਤੋਂ ਛੁਟਕਾਰਾ ਸੰਭਵ ਨਹੀਂ (ਤੇ ਦਸ ਫ਼ੀਸਦੀ ਅਰਬ-ਖਰਬਪਤੀਆਂ ਦੀ ਲੁੱਟ ਤੋਂ ਵੀ 90 ਫ਼ੀਸਦੀ ਆਮ ਲੋਕਾਂ ਨੂੰ ਕੋਈ ਨਹੀਂ ਬਚਾਅ ਨਹੀਂ (ਤੇ ਦਸ ਫ਼ੀਸਦੀ ਅਰਬ-ਖਰਬਪਤੀਆਂ ਦੀ ਲੁੱਟ ਤੋਂ ਵੀ 90 ਫ਼ੀਸਦੀ ਆਮ ਲੋਕਾਂ ਨੂੰ ਕੋਈ ਨਹੀਂ ਬਚਾਅ ਸਕਦਾ)।
-ਗਿਆਨਪੀਠ ਮਾਰਗ, ਜੈਤੋ-151202
(ਜ਼ਿਲ੍ਹਾ ਫ਼ਰੀਦਕੋਟ), ਮੋ: 01635-230434.

Sunday, August 1, 2010

LITERATURE AND सोसाइटी- Gurdial Singh


Punjabi literature has a long history; it is nearly seven centuries old. First, the great poet Baba Farid ‘Shakarganj’ and, after him, great Guru Nanak Dev started a new and historically very significant phase in Punjabi literature in the 15th century. The fifth Guru Arjun Dev edited the Sikh Adi Granth and Guru Granth Sahib and established a relationship between literature and society which underlined the fact that relevance of literature and society for each other cannot be given a firm footing by only writing the literature but it requires ‘karm’, an active social participation and personal involvement.

The effect of the manner in which the Sikh Guru’s conceived of spirituality within a social context to compose their ‘bani’, the holy text, can still be felt in a way because they revealed, in their bani, an integral connection between their ideas and ‘karm’ with the society in general. The fourth Guru Ram Dass laid the foundation of Amritsar and the fifth Guru Arjun Dev established the holy tank and the golden temple there. In this way they influenced the society with their ideas and deeds. The Muslim rulers of the time felt threatened by their deeds and ideas and so martyred Guru Arjun Dev and the sixth Guru Sri Hargobind Sahib was imprisoned in the Gwalior fort. But this perception of threat has been increasing as more and more Punjabis adopted Sikhism.

All these examples are meant to convey the idea that a genuine and firm relationship between literature and society becomes operative only when the literary artist actively participates in social life and performs according to the norms highlighted in his literary work. An excellent example of such a practice is Gursharan Singh, the famous Punjabi dramatist who is affectionately addressed as ‘Bhaa ji’, the elder brother, by the people of Punjab. For nearly half a century he has been staging his plays in almost all the villages of Punjab. He was not silenced even in the eighties when Punjab was in a grip of terrorism. Before that in the seventies, Bhaa ji had suffer imprisonment along with some other Punjabi poets during the Naxalite Movement. During that period, poets like Pash, Sant Ram Udasi and Lal Singh Dil also had to suffer torture in jails. Bhaa ji despite his old age still goes to stage plays in his own unique manner. Though many Punjabi intellectuals and critics do not consider his plays to be of a very high quality, this fact cannot be denied that the impact that he has had on Punjabi society through his plays, has not been equalled by any other writer. In this sense calling him a flower of the Sikh Gurus is no exaggeration. Many of his plays have titles that are influenced by Gurbani: ‘Jin Sach Palé Hoé, ‘Eh Lahoo Kis da hai’ and ‘Nanak Naam Smaal tu’ etc.

In addition to Sikh Gurus, Sufi poets of Punjab also had a great impact on Punjabi society through their literature and ‘karm’. The most famous Sufi poet Bulé Shah exposed the hypocrisy of every religion in the streets and bazaars of Lahore by ecstatically dancing and singing his ‘kafis’. His following lines need be taken note of:

Dharmshal dharvi rehnde, thakre duare thug.

Masitaan wich kustié rehnde, aasiq rehan alag.



Bulia Mula te Misalchi dohan iko chith;

Lokan karde chanana aap hnere wich.



Bhath nmajan te chikar roje kalme te phir gaee siahi;

Bula shah shahu andron milia bhuli phire lukaee.

Haji lok maké val jandé, asan jana takhat hajare,

Jit val yaar uté val kabaa, bhanve vekh kitaban charé.

This proves that literature can in certain place and milieu overcome the limitations imposed on it by society, religion or political powers. And the inner truth of the poet ends up being the only truth of human existence. If the poet expresses that truth his deeds also, this truth goes deep into the public mind like a slow steady rain irrigating the earth. The fundamentalist mullahs and orthodox priests could never stop Bule Shah from speaking his mind. He lived in the heart of the common man so even the ruler of the time (who happened to be Muslims) could not dare touch him.

But in Punjabi Literature, the finest and most visible example of a harmonious existence of literature, society and deeds [karm] is provided by the life of Guru Nanak Dev. He left for his travels in the prime of his youth, leaving behind his wife and two sons. He travelled in all the four directions and went up to Bengal in the east, Arab countries in the west, Lanka in south and far-off arduous mountains in the north. He exposed the hypocrisy of the pretentious religions of the time. According to one story, when he was waiting for a boat to cross a river, a Brahmin came there with his cow. The person assigned with task of collecting tax form the people crossing the river asked the Brahmin to pay two paisa as tax. Brahmin did not have any money. So he tethered his cow to a tree nearby and went into village close by to beg for money for tax. In the mean time, it was time for the tax-collector to attend to his kitchen. He picked up the dung dropped by the Brahmin’s cow after daubing the kitchen floor with the dung, began to cook his food. Guru Nanak Dev satirised this duplicity by saying:

“Gau brahmin ko kar lavo, gobar taran na jaee.”

Similarly, when he saw the atrocities committed by Babar and his army at the time of attack on Saidhpur (now in Pakistan), Guru Nanak Dev wrote a long poem about the evil deeds of the invader. This poem, Babar Vani, is well known. A few lines from this poem are quoted here:

“Jin sir sohan patina, mangi pae sandoor;

So sir kati munian, gal vich pave dhuur.”

These lines are explained as follows: the braided hair on the heads of pretty women were cut with pairs of scissors and the heads were chopped off and thrown into the dust. The severity if critique of the evil deed of the rules of the time by this poem has not been matched by any other poet of the time. the manner in which these lines present the political situation of the time is unmatched. For example:

“Kal kati raje kasaee, dhram pankh pae udria.

Raje sheehn mukadm kute

Jae jagvan, bethe sute.

Je rat lge kpde jama hoe pleet.

Je rat peeve mansa, tin kiyon nirmal cheet.”

In the first line quoted here kings and rulers have been called butchers who slaughter innocents. This time is the time of such tyrannies and the religion is nowhere to be seen. The kings are ferocious tigers and their agents are dogs who help them in hunting for prey. In the last couplet it is stated that if blood stains a cloth, it becomes useless. But the cruel rulers drink the blood of the people, how can their conscience by clean?... This is a biting critique.

This was the reason that what Guru Nanak Dev said about the people of his times was also absolutely true. After the assault by Alexander, the people of Punjab had to face marauding armies from Arab countries for nearly two thousand years and atrocities committed by them reduced the ordinary people to a condition that Guru Nanak Dev describes as follows:

“Andhi rayat gyan vihuni, bhae bhare murdaar.”

The phrase ‘bhae bhare murdaar’ means ‘dead bodies stuffed with wheat chaff”. To revive these dead bodies, Guru Nanak Dev went in all the four directions awakening people with his bani. As a consequence, within two and a half centuries only, the Hindus of Punjab came to called lions by the time of Guru Gobind Singh and became a real threat to the rulers of the time. After that the military prowess Banda Singh Bahadur, Sikh states and then Ranjit Singh liberated Punjab, Kashmir and many other area up to Peshawar and esrtablished first (and last) Sikh rule under the stewardship of Maharaja Ranjit Singh. But within a decade of Maharaja Ranjit Singh’s death in 1839, his state was taken over by the British. But the Sikhs never accepted the subordination to the British rulers. They continued to oppose the foreign rule in one form or the other. The Kooka Movement, the Gadar Movement and the activities of Bhagat Singh and his associates are some of the examples of this opposition. The Singh Sabha agitation that started after the Massacre at Jillianwala Bagh in 1919 continued in one form or the other till the time of Independence.

The opposition to casteism and the ruling classes that began at the time of Bhagti Movement continued due to the close connection between literature and society. The great poets like Kabir and Ravidas exposed the hypocrisy of religion and casteism through their writing as well as practice in life. Similarly, the fifth Sikh Guru Arjun Dev edited Guru Granth sahib in 1606 and the rulers fearing the effect literature had on life martyred Guru Arjun dev.

Four forms of Punjabi literature were in vogue till the beginning of the modern age (in 1890). They were Gurbani, Sufi poetry, Kissa kav (folk narrative poetry) and vaar kav (poetic narratives of heroism). It was through these literary froms that the rebellious sentiment continued to grow in Punjabi society. So the interdependence of literature and society thrived though, karm, the practice in life. Till the beginning of the contemporary phase in Punjabi literature (till Independence), Punjabi litterateurs were closely connected to their society through their writings as well as practice in life. For example the first major Punjabi novelist Nanak Singh started his literary career as a rebellious poet. He used to recite his poems at the assemblies in the Gurdwaras and motivated people. He had to spend some time in jail because of this. This rebellious tone became louder in the literature of the Gaddar movement and directly influenced the Punjabi society. Martyr of the Nation, Bhagat Singh always carried one of the poems by Kartar Singh Sarabha with him. Four lines from this famous poem are quoted here.

Seva desh di jindrie bari okhi

Galan karnia dher sukhalia ne;

Jina desh seva vich per paiya

Unah lakh musibtan jhalia ne.

[It is very difficult to serve the country; it is so easy to talk. Those who came forward to serve the nation had to suffer a lot of hardship.]

But after Independence, particularly after the seventies, Punjabi writer came more and more to treat literature as a craft only and move slowly away from the field of practice in society at large. Vaar kav is still sung enthusiastically in a rebellious tone in Gurdwaras to packed houses. These narratives describe the heroic deeds of Sikh warriors and are sung Sikh Dhadi groups. (These groups include three musicians who are also the singers, one of them plays sarangi and the other two little drums, shaped like god Shivji’s drum.) So literature comes in direct contact with society and its direct or indirect impact becomes visible in social practices and activities.

During the last three decades of the twentieth century literature was written basically for reading. For nearly two decades after Independence, some famous Punjabi poets, under the influence of progressive movement, recited their poems on public forms and these poems were often about social problems. By and by this practice became restricted to universities and colleges and a few literary societies. Poets and short story writers limited themselves to the meetings of the literary societies or ru-bru programmes, where the author interacted with a limited audience. Such literature came to be published in news-papers and magazines and so became more a news item that a literary activity. And the relationship between literature and society became weaker and weaker.

A more depressing scenario emerged when the lower middle class of Punjab (perhaps of India) came to feel the psychological compulsion for self-expression. Teacher and some other educated people would write anything and paying from their pocket get it published and distributed. Now the publishers are publishing hundreds (if not thousands) of books every year and earning good profits. Many of them have their annual turnover running into crores of rupees. The writer is moving away from the field of practice and influence ol literature on society is waning continuously. But the most disturbing aspect of the situation is that good literature is being lost in the glut. The reader does not know what to read and what to ignore.

The second disturbing aspect of this situation is that most of these writers have nothing whatsoever to do with any social concerns, institutions and movements. A few of our better poets have adopted a method of going to the schools and reciting their poems to the young and adolescent students. This is going to effect the coming generation in some way. (And perhaps some of those audiences/ readers would try to understand the social issues and make some contribution to their social life.) But ninety percent of the Punjabi literature is ‘popular literature’ only which provided only a temporary entertainment to the readers helping them pass some idle moments. The relationship between society and literature underlying the Gurbani, Sufi poetry, Kissa kav and vaar kav is not there anymore. No one is ready to sacrifice the comforts of home like Guru Nanak Dev to be among the people, to understand and explain their problems and to inspire others to join in the social field. The few litterateurs who are busy producing good literature find it difficult to make their work available to ordinary public. The litterateur is nor willing to look beyond the boundary of his home. His personal experience is so limited that he cannot go beyond self-expression and individual existential problems. But if still some litterateurs are producing good literature, there is some hope that literature may affect the society in such a way that there may emerge a relationship between literature in society that existed during the Bhagti movement. But it appears a distant dream.

Translated by Paramjit Singh Ramana